ਮੁੰਬਈ – ਫ਼ਿਲਮ ‘ਉੜਤਾ ਪੰਜਾਬ’ ਨੂੰ ਸੈਂਸਰ ਬੋਰਡ ਨੇ 13 ਕਟ ਲਗਾ ਕੇ ‘ਏ’ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਕੁਲ 13 ਜਗ੍ਹਾ ਤੇ ਸੈਂਸਰ ਨੇ ਕੈਂਚੀ ਚਲਾਈ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ, ਕਰੀਨਾ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ।
ਫ਼ਿਲਮ ਦੇ ਜਿਹੜੇ 13 ਕਟ ਲਗਾਏ ਗਏ ਹਨ ਉਨ੍ਹਾਂ ਵਿੱਚ ਦੋ ਗਾਣੇ ਵੀ ਸ਼ਾਮਿਲ ਹਨ। ਇਨ੍ਹਾਂ ਗਾਣਿਆਂ ਵਿੱਚ ਗਾਲ੍ਹਾਂ ਅਤੇ ਮਾੜੋ ਸ਼ਬਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਟੀਕਿਆਂ ਦੁਆਰਾ ਡਰੱਗਜ਼ ਲੈਂਦਿਆਂ ਵਿਖਾਏ ਗਏ ਦਰਿਸ਼ਾਂ ਤੇ ਵੀ ਕਟ ਲਗਾਏ ਗਏ ਹਨ। ਪੰਜਾਬ ਪਾਰਲੀਮੈਂਟ, ਇਲੈਕਸ਼ਨ, ਐਮਪੀ ਅਤੇ ਐਮਐਲਏ ਸ਼ਬਦ ਵੀ ਹਟਾਉਣ ਲਈ ਕਿਹਾ ਗਿਆ ਹੈ। ਪੰਜਾਬ ਦੇ ਜਿਹੜੇ ਸ਼ਹਿਰਾਂ ਦਾ ਨਾਮ ਫ਼ਿਲਮ ਵਿੱਚ ਵਰਤਿਆ ਗਿਆ ਹੈ ਉਸ ਨੂੰ ਵੀ ਡਿਲੀਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।