ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂੰਹ ਮੈਬਰਾਂ ਨੇ ਕੇਂਦਰ ਸਰਕਾਰ ਦੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਫਿਕਸ ਕਰਨ ਦੀ ਪਾਲਸੀ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਕਿਉਂਕਿ ਕੇਂਦਰ ਸਰਕਾਰ ਵਲੋਂ ਪ੍ਰਾਈਵੇਟ ਤੇਲ ਕੰਪਨੀਆਂ ਨੂੰ ਦਿੱਤੀ ਖੁਲ ਨੇ ਸ਼ਰੇਆਮ ਲੋਕਾਂ ਤੇ ਚੁਪ ਚਪੀਤੀ ਵਿੱਤੀ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਕਿ ਆਮ ਸਧਾਰਨ ਪਰਿਵਾਰ ਦਾ ਦਿਨੋਂ ਦਿਨ ਗੁਜਾਰਾ ਹੋਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਇਨਾਂ ਪੈਟਰੋਲ ਤੇ ਡੀਜ਼ਲ ਰੇਟਾਂ ਵਿਚ ਹਰ ਦੋ ਹਫਤੇ ਬਾਅਦ ਬਢੌਤਰੀ ਕੀਤੀ ਜਾਂਦੀ ਹੈ ਜਿਸ ਦਾ ਢੋਹਾ ਢੁਹਾਈ ਦੇ ਰੇਟਾਂ ਵਿਚ ਵਾਧਾ ਹੋਣ ਕਰਕੇ ਹਰ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਅਤੇ ਘਰੇਲੂ ਖਾਣ ਪੀਣ ਦੀਆਂ ਵਸਤਾਂ ਦੇ ਰੇਟਾਂ ਵਿਚ ਵਾਧਾ ਹੋਣ ਕਰਕੇ ਅਸਮਾਨ ਨੂੰ ਛੁਹ ਰਹੀ ਮਹਿੰਗਾਈ ਤੋਂ ਨਿਜਾਤ ਮਿਲਨੀ ਮੁਸ਼ਕਲ ਹੋ ਗਈ ਹੈ। ਇਸ ਭਾਰਤ ਸਰਕਾਰ ਦੀ ਨੀਤੀ ਮੁਤਾਬਕ ਜੰਤਾਂ ਨੂੰ ਬੁਰੀ ਤਰਾਂ ਲਿਤਾੜਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ। ਦੂਸਰੇ ਪਾਸੇ ਜਦ ਵਿਦੇਸ਼ਾਂ ਵਿਚ ਕਰੂੜ ਆਇਲ ਦੀ ਕੀਮਤ ਪਿਛਲੇ 10 ਸਾਲਾਂ ਨਾਲੋਂ ਤਕਰੀਬਨ ਦੋ ਤਿਹਾਈ ਘੱਟ ਗਈ ਹੈ ਫਿਰ ਇਸ ਵਾਧੇ ਨੂੰ ਕੇਂਦਰ ਸਰਕਾਰ ਕਿਸ ਫਾਰਮੂਲੇ ਨਾਲ ਲਾਗੂ ਕਰ ਰਹੀ ਹੈ? ਕੇਂਦਰ ਸਰਕਾਰ ਦੀ ਇਸ ਨੀਤੀ ਮੁਤਾਬਕ ਸਿਰਫ ਕੁੱਝ ਵਰਗ ਦੇ ਲੋਗਾਂ ਨੂੰ ਉਪਰ ਚੁਕਣਾ ਹੈ ਬਾਕੀ ਭਾਰਤ ਦੀ ਵੱਖ ਵੱਖ ਘੱਟ ਗਿਣਤੀ ਦੀ ਜੰਤਾਂ ਨੂੰ ਹੋਰ ਲਿਤਾੜਨ ਦੀ ਯੋਜਨਾ ਸਹੀਂ ਨਹੀਂ ਹੈ ਸਿਰਫ ਮੂਲਕ ਨੂੰ ਤਰੱਕੀ ਦੀ ਪਟੜੀ ਤੋਂ ਲਾਹ ਕੇ ਗਿਰਾਵਟ ਦੇ ਰਸਤੇ ਤੇ ਲੈ ਜਾਣ ਦੀ ਨੀਤੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਪ੍ਰੈਸਾਂ ਰਾਹੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੈਟਰੋਲ ਅਤੇ ਡੀਜ਼ਲ ਦੇ ਹਰ ਦੋ ਹਫਤੇ ਬਾਅਦ ਵਾਧੇ ਦੀ ਪਾਲਸੀ ਨੂੰ ਤੁਰੰਤ ਬਦਲਣ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਹਰ ਸਧਾਰਨ ਪ੍ਰਵਾਰ ਨੂੰ ਦਿਨੋਂ ਦਿਨ ਵਧ ਰਹੀ ਮਹਿੰਗਾਈ ਤੋਂ ਨਿਜਾਤ ਮਿਲ ਸਕੇ।
2. ਅਣਅਧਿਕਾਰਤ ਕਲੋਨੀਆਂ ਦਾ ਦਿਨੋਂ ਦਿਨ ਵਾਧਾ ਅਤੇ ਸ਼ਰੇਆਮ ਕੁੰਢੀ ਕੁਨੇਕਸ਼ਨ ਰਾਹੀ ਬਿਜ਼ਲੀ ਦੀ ਚੋਰੀ
ਪੰਜਾਬ ਵਿਚ ਪਹਿਲਾਂ ਹੀ ਸਰਕਾਰ ਦੇ ਅੰਕੜਿਆਂ ਮੁਤਾਬਕ 5000 ਤੋਂ ਵੱਧ ਅਣ ਅਧਿਕਾਰਤ ਕਲੋਨੀਆਂ ਵਸੀਆਂ ਹੋਇਆ ਹਨ ਜਿਹਨਾਂ ਨੂੰ ਸਰਕਾਰ ਵਲੋਂ ਰੈਗੂਲਰ ਕੀਤਾ ਜਾ ਰਿਹਾ ਹੈ ਲੇਕਨ ਇਨਾਂ ਕਲੋਨੀਆਂ ਤੋਂ ਸਿਵਾਏ ਹੋਰ ਦਿਨੋਂ ਦਿਨ ਅਣ ਅਧਿਕਾਰਤ ਕਲੋਨੀਆਂ ਵਸ ਰਹੀਆਂ ਹਨ ਜਿਨਾਂ ਵਿਚ ਸ਼ਰੇਆਮ ਕੁੰਢੀ ਕੁਨੇਕਸ਼ਨ ਦੀ ਚੋਰੀ ਹੋ ਰਹੀ ਹੈ ਅਤੇ ਪਾਵਰ ਕਾਰਪੋਰੇਸ਼ਨ ਨੂੰ ਲੱਖਾਂ ਰੁਪਏ ਦਾ ਚੂਨਾ ਲਗ ਰਿਹਾ ਹੈ ਜਿਸ ਦਾ ਬੋਝ ਆਮ ਘਰੇਲੂ ਖਪਤਕਾਰ ਉਪਰ ਪੈ ਰਿਹਾ ਹੈ। ਇਸ ਲਈ ਮਹਿਕਮੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸ਼ਰੇਆਮ ਕੁੰਢੀ ਕੁਨੇਕਸ਼ਨ ਨੂੰ ਨੱਥ ਪਾਈ ਜਾਵੇ ਤਾਂ ਕਿ ਖਪਤਕਾਰਾਂ ਉਪਰ ਹੋਰ ਰੇਟਾਂ ਦਾ ਬੋਝ ਨਾ ਪਾਇਆ ਜਾਵੇ। ਇਥੇ ਮੀਟਿੰਗ ਵਿਚ ਹਾਜ਼ਰ ਮੈਂਬਰਾ ਨੇ ਪਾਵਰ ਕਾਰਪੋਰੇਸ਼ਨ ਦੀ ਭੈੜੀ ਕਾਰਜਗੁਜਾਰੀ ਦੀ ਨਿਖੇਧੀ ਕੀਤੀ ਕਿਉਂਕਿ ਕਈ ਵੱਡੇ ਵੱਡੇ ਅਦਾਰੇ ਅਤੇ ਵੱਡੇ ਵੱਡੇ ਬਿਜ਼ਨਸਮੈਂਨ ਬਿਜ਼ਲੀ ਦੇ ਲੱਖਾਂ ਰੁਪਏ ਦੇ ਬਿਲ ਅਦਾ ਨਹੀਂ ਕਰ ਰਹੇ ਜਿਸ ਕਰਕੇ ਕਾਰਪੋਰੇਸ਼ਨ ਨੂੰ ਕਾਫੀ ਘਾਟੇ ਝਲਨੇ ਪੈ ਰਹੇ ਹਨ ਅਤੇ ਜਿਸ ਦਾ ਅਸਰ ਆਮ ਖਪਤਕਾਰ ਉਪਰ ਬਿਜ਼ਲੀ ਦੇ ਰੇਟਾਂ ਵਧਣ ਕਰਕੇ ਵਿੱਤੀ ਬੋਝ ਪੈ ਰਿਹਾ ਹੈ ਨੂੰ ਤੁਰੰਤ ਪਾਵਰ ਕੋਰਪੋਰੇਸ਼ਨ ਦੇ ਉਚ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਰਹਿ ਰਹੇ ਬਕਾਇਆ ਨੂੰ ਤੁਰੰਤ ਵਸੂਲਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਵਕਤ ਵਿਚ ਖਪਤਕਾਰਾਂ ਉਪਰ ਹੋਰ ਬੋਝ ਪੈਣ ਤੋਂ ਬਚਾ ਹੋ ਸਕੇ।
3. ਕੁਝ ਵਰਗ ਦੇ ਲੋਕਾਂ ਨੂੰ ਫਰੀ ਬਿਜ਼ਲੀ ਦੇਣਾ ਅਤੇ ਬਿਜ਼ਲੀ ਦੀ ਨਜ਼ਾਇਜ ਵਰਤੋਂ ਨੂੰ ਰੋਕਣ ਸਬੰਧੀ
ਸਰਕਾਰ ਵਲੋਂ ਕੁਝ ਵਰਗ ਦੇ ਲੋਕਾਂ ਨੂੰ ਫਰੀ ਬਿਜ਼ਲੀ ਦਿੱਤੀ ਜਾਂਦੀ ਹੈ ਜਿਸ ਦਾ ਵਡੇ ਵਡੇ ਧਨਾਡਾ ਵਲੋਂ ਟਿਊਬਲਾ ਤੇ ਦਿੱਤੇ ਕੁਨੇਕਸ਼ਨਾਂ ਦਾ ਸ਼ਰੇਆਮ ਨਜ਼ਾਇਜ ਫਾਇਦਾ ਉਠਾਇਆ ਜਾ ਰਿਹਾ ਹੈ ਜਿਸ ਦਾ ਪਾਵਰ ਕਾਰਪੋਰੇਸ਼ਨ / ਪੰਜ਼ਾਬ ਰੈਗੂਲੇਟਰੀ ਕਮਿਸ਼ਨ ਵਲੋਂ ਕੋਈ ਠੋਸ ਕਦਮ ਨਹੀਂ ਚੁਕਿਆ ਜਾ ਰਿਹਾ ਹੈ ਜਿਸ ਕਰਕੇ ਕਈ ਵਾਰੀ ਬਿਜ਼ਲੀ ਦੇ ਕੱਟ ਲਗਣ ਦੀਆਂ ਸ਼ਕਾਇਤਾਂ ਆ ਰਹੀਆਂ ਹਨ ਅਤੇ ਕਾਰਪੋਰੇਸ਼ਨ ਨੂੰ ਇਸ ਨਜਾਇਜ਼ ਬਿਜ਼ਲੀ ਵਰਤਣ ਦਾ ਲੱਖਾਂ ਰੁਪਏ ਦਾ ਨੁਕਸਾਨ ਵੀ ਝਲਣਾ ਪੈ ਰਿਹਾ ਹੈ ਜਿਸ ਦਾ ਆਮ ਖਪਤਕਾਰ ਉਪਰ ਬੋਝ ਪੈ ਰਿਹਾ ਹੈ। ਇਸ ਦੇ ਸਬੰਧ ਵਿਚ ਉਘੇ ਅਰਥ ਸ਼ਾਸ਼ਤਰੀ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਅਤੇ ਮੋਜੂਦਾ ਮਾਨਯੋਗ ਕੇਂਦਰੀ ਮੰਤਰੀ, ਬਿਜ਼ਲੀ, ਵਲੋਂ ਵੀ ਪਿਛਲੇ ਸਮੇਂ ਵਿਚ ਕੁੱਝ ਸੁਝਾਅ ਦਿੱਤੇ ਸਨ ਕਿ ਕੁਝ ਵਰਗ ਦੇ ਲੋਕਾਂ ਨੂੂੰ ਮੁਫਤ ਬਿਜ਼ਲੀ ਦੇਣਾ ਜ਼ਾਇਜ ਨਹੀਂ ਹੈ ਅਤੇ ਇਸ ਦੀ ਲਾਗਤ ਦੇ ਖਰਚੇ ਜਰੂਰ ਵਸੂਲਣੇ ਚਾਹੀਦੇ ਹਨ ਤਾਂ ਕਿ ਦੂਸਰੇ ਖਪਤਕਾਰਾਂ ਨੂੰ ਕੁਝ ਵਿੱਤੀ ਰਾਹਤ ਮਿਲ ਸਕੇ।
4. ਸ਼ਹਿਰ ਵਿਚ ਵਧੀ ਅਬਾਦੀ ਕਾਰਨ ਪਾਣੀ ਦੀ ਘੱਟ ਸਪਲਾਈ ਕਾਰਨ ਸ਼ਹਿਰ ਵਾਸੀਆਂ ਦੀ ਚਿਤਾਂ ਦਾ ਵਿਸ਼ਾ
ਸ਼ਹਿਰ ਵਿਚ ਪਾਣੀ ਦੀ ਘੱਟ ਸਪਲਾਈ ਕਾਰਨ ਉਪਰਲੀਆਂ ਮੰਜ਼ਲਾਂ ਤੇ ਰਹਿ ਰਹੇ ਨਿਵਾਸੀਆਂ ਨੂੰ ਇਨਾਂ ਗਰਮੀਆਂ ਦੇ ਦਿਨਾਂ ਵਿਚ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਨ ਕਜ਼ੌਲੀ ਤੋਂ 5ਵੀ ਅਤੇ 6ਵੀ ਪਾਈਪ ਲਾਈਨ ਦਾ ਕੰਮ ਕਾਫੀ ਦੇਰ ਤੋਂ ਸ਼ੁਰੂ ਹੋਇਆ ਹੈ ਲੇਕਨ ਇਹਨਾਂ ਪਾਈਪ ਲਾਈਨਾਂ ਦਾ ਕੰਮ ਗਾਮਾਡਾ ਵਲੋਂ ਨਿਰਧਾਰਤ ਸਮੇਂ ਤੇ ਕੰਪਲੀਟ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਸ਼ਹਿਰ ਵਾਸੀਆਂ ਵਿਚ ਦਿਨੋਂ ਦਿਨ ਕਾਫੀ ਹਾਹਾਕਾਰ ਮਚੀ ਰਹਿੰਦੀ ਹੈ ਅਤੇ ਨਾ ਹੀ ਗਮਾਡਾ ਵਲੋਂ ਹਾਲੇ ਤੱਕ ਇਸ ਪਾਣੀ ਨੂੰ ਸਟੋਰ ਕਰਨ ਵਾਸਤੇ ਅੰਡਰਗਰਾਊਡ ਰੈਜ਼ਰਵਾਇਰ / ਸਟੋਰੇਜ਼ ਟੈਕਾਂ ਦਾ ਕੋਈ ਵੀ ਉਪਰਲਾ ਨਹੀਂ ਕੀਤਾ ਗਿਆ ਕਿਉਂਕਿ ਇਸ ਕੰਮ ਦੀ ਦੇਰੀ ਲਈ ਹੋਰ ਚਿੰਤਾਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਲਈ ਗਮਾਡਾ ਦੇ ਉਚ ਅਧਿਾਕਰੀਆਂ ਅਤੇ ਮਾਨਯੋਗ ਡਿਪਟੀ ਮੁੱਖ ਮੰਤਰੀ ਪੰਜ਼ਾਬ ਜੋ ਗਮਾਡਾ ਦੇ ਬਤੌਰ ਚੈਅਰਮੈਨ ਵੀ ਹਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 5ਵੀ ਅਤੇ 6ਵੀ ਕਜੌਲੀ ਤੋਂ ਪਾਈਪ ਲਾਈਨ ਨੂੰ ਜੋ ਕਿ ਸਿਰਫ ਐਸ.ਏ.ਐਸ ਨਗਰ ਦੇ ਨਿਵਾਸੀਆਂ ਦੀਆਂ ਲੋੜਾਂ ਨੂੰ ਮੁੱਖ ਰਖਦੇ ਹੋਏ ਬਣਾਈ ਜਾ ਰਹੀ ਹੈ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।
5. ਸ਼ਹਿਰ ਵਾਸਤੇ ਬਣੇ ਰੇਲਵੇ ਸਟੇਸ਼ਨ ਦੇ ਬਾਹਰ ਜਰੂਰੀ ਸੁਵਧਾਵਾਂ ਦੀ ਘਾਟ ਨੂੰ ਪੂਰਾ ਕਰਨ ਸਬੰਧੀ
ਸ਼ਹਿਰ ਦੇ ਨਵੇਂ ਬਣੇ ਰੇਲਵੇ ਸਟੇਸ਼ਨ ਤੇ ਆੁਉਣ ਜਾਣ ਵਾਲੇ ਯਾਤਰੀਆਂ ਲਈ ਰਾਤ ਵੇਲੇ ਸਟੇਸ਼ਨ ਦੇ ਬਾਹਰ ਸਟਰੀਟ ਲਾਈਟ, ਲੋਕਲ ਬੱਸ ਸਰਵਿਸ ਦਾ ਰੈਗੁਲਰ ਟਾਈਮ ਦਾ ਨਾ ਹੋਣਾ ਅਤੇ ਯਾਤਰੀਆਂ ਦੀ ਸਹੂਲਤ ਵਾਸਤੇ ਸਟੇਸ਼ਨ ਤੇ ਕੇਫੈਟੇਰੀਆ / ਕੰਟੀਨ ਆਦਿ ਦਾ ਪ੍ਰਬੰਦ ਜਰੂਰੀ ਹੋਣ ਲਈ ਸਬੰਧਤ ਮਿਊਸਪੈਲ ਕਮਿਸ਼ਨਰ ਕਾਰਪੋਰੇਸ਼ਨ, ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਰੇਲਵੇ ਦੇ ਸਬੰਧਤ ਅਧਿਕਾਰਆਂਿ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਟੇਸ਼ਨ ਉਪਰ ਆਉਣ ਜਾਣ ਵਾਲੇ ਮੁਸਾਫਰਾਂ ਲਈ ਇਨਾਂ ਦਰਸਾਏ ਗਏ ਸੁਵਿਧਾਵਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।
6. ਸਰਕਾਰੀ ਹਸਪਤਾਲ ਫੇਜ਼ 6 ਵਿਖੇ ਕਾਰ ਪਾਰਕਿੰਗ ਦੇ ਠੇਕੇਦਾਰ ਵਲੋਂ ਲੋਕਾਂ ਦੀ ਲੁਟ – ਖਸੁਟ ਰੋਕਣ ਸਬੰਧੀ
ਸ਼ਹਿਰ ਵਿਚ ਵੱਖੋ – ਵੱਖਰੇ ਫੇਜ਼ਾਂ / ਸੈਕਟਰਾਂ ਦੀਆਂ ਮਾਰਕੀਟਾਂ ਵਿਚ ਮਿਊਸਪੈਲ ਕਾਰਪੋਰੇਸ਼ਨ ਐਸ.ਏ.ਐਸ.ਨਗਰ ਵਲੋਂ ਪਿਛਲੇ ਮਹੀਨੇ ਪੇਡ ਪਾਰਕਿੰਗ ਖਤਮ ਕੀਤੀ ਗਈ ਸੀ। ਇਸ ਫੈਡਰੇਸ਼ਨ ਨੂੰ ਮਰੀਜ਼ਾਂ ਦੇ ਰਿਸ਼ਤੇਦਰਾਂ ਵਲੋਂ ਕਾਫੀ ਸ਼ਕਾਇਤਾਂ ਮਿਲ ਰਹੀਆਂ ਹਨ ਕਿ ਪੇਡ ਪਾਰਕਿੰਗ ਠੇਕੇਦਾਰ ਵਲੋਂ ਕਈ ਵਾਰੀ ਗਲਤ ਵਰਤੀਰਾ ਕੀਤਾ ਜਾਂਦਾ ਹੈ ਤੇ ਲੋਕਾਂ ਦੀ ਕਾਫੀ ਲੁੱਟ ਖਸੁਟ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲ ਫੇਜ਼ 6 ਵਿਖੇ ਪੇਡ ਪਾਰਕਿੰਗ ਠੇਕੇਦਾਰ ਵਲੋਂ ਮਰੀਜ਼ਾਂ ਨੂੰ ਦੇਖਣ ਆਉਦੇ ਵਿਆਕਤੀਆਂ ਦੀ ਸ਼ਰੇਆਮ ਲੁਟ ਕਸੁਟ ਕੀਤੀ ਜਾ ਰਹੀ ਹੈ ਜੋ ਕਿ ਕਾਰ ਦੇ 20 ਰੁਪਏ, ਦੋ ਪਹੀਆ ਵਾਹਨ ਦੇ 10 ਰੁਪਏ ਅਤੇ ਸਾਈਕਲ ਦੇ 5 ਰੁਪਏ ਚਾਰਜ ਕੀਤੇ ਜਾਂਦੇ ਹਨ। ਇਸ ਪਾਲਸੀ ਬਾਰੇ ਫੈਡਰੇਸ਼ਨ ਦੇ ਸਮੂੰਹ ਮੈਬਰਾਂ ਨੇ ਜੋਰਦਾਰ ਸ਼ਬਦਾਂ ਵਿਚ ਸੇਹਤ ਵਿਭਾਗ ਦੀ ਨਿਖੇਧੀ ਅਤੇ ਹੈਰਾਨੀ ਪ੍ਰਗਟ ਕੀਤੀ ਗਈ ਕਿ ਕਿਸ ਅਧਾਰ ਤੇ ਸੇਹਤ ਵਿਭਾਗ ਨੇ ਇਹ ਰੇਟ ਫਿਕਸ ਕੀਤੇ ਹਨ ? ਇਸ ਲਈ ਸਿਵਲ ਸਰਜ਼ਨ ਐਸ.ਏ.ਐਸ. ਨਗਰ ਅਤੇ ਸੇਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਲੁਟ ਖਸੁਟ ਨੂੰ ਬੰਦ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
7. ਸ਼ਹਿਰ ਵਿਚ ਥਰੀ ਵਹਿਲਰਾਂ ਦੇ ਰੇਟ ਫਿਕਸ ਕਰਨ ਸਬੰਧੀ
ਸ਼ਹਿਰ ਵਿਚ ਥਰੀ ਵੀਲਰਾਂ ਵਾਲਿਆਂ ਵਲੋਂ ਸਵਾਰੀਆਂ ਕੋਲੋ ਮੰਨ ਮਰਜ਼ੀ ਦੇ ਰੇਟ ਵਸੂਲੇ ਜਾਂਦੇ ਹਨ ਅਤੇ ਕਈ ਵਾਰ ਗਾਲੀ ਗਲੋਚ ਦੀਆਂ ਵਾਰਦਾਤਾਂ ਦੀਆਂ ਸ਼ਕਾਇਤਾਂ ਵੀ ਮਿਲ ਰਹੀਆਂ ਹਨ ਅਤੇ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਮਿਊਸਪੈਲ ਕਾਰਪੋਰੇਸ਼ਨ ਐਸ.ਏ.ਐਸ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੋਕਾਂ ਦੀਆਂ ਵੱਧ ਰਹੀਆਂ ਇਨਾਂ ਸਮਸਿਆ ਨੂੰ ਦੂਰ ਕਰਨ ਲਈ ਇਨਾਂ ਥਰੀ ਵੀਹਲਰਾਂ ਦੇ ਰੇਟ ਫਿਕਸ ਕੀਤੇ ਜਾਣ ਅਤੇ ਸਵਾਰੀਆਂ ਨਾਲ ਚੰਗਾ ਵਰਤਾਰਾ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
8. ਬਾਗਬਾਨੀ ਵਿਭਾਗ ਵਲੋਂ ਵੱਖੋ ਵਖਰੇ ਪਾਰਕਾਂ ਵਿਚ ਚੋਕੀਦਾਰ ਰਖਣ ਲਈ 11 ਲੱਖ ਰੁਪਏ ਦਾ ਗਬਨ ਦੀ ਪੜਤਾਲ ਸਬੰਧੀ
ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਾਮਾਡਾ ਦੇ ਬਾਗਬਾਨੀ ਵਿਭਾਗ ਵਲੋਂ ਵੱਖੋ ਵਖਰੇ ਪਾਰਕਾਂ ਵਿਚ ਫਰਜ਼ੀ ਚੋਕੀਦਾਰ ਰਖਣ ਲਈ 11 ਲੱਖ ਦੀ ਬੋਗਸ ਪੇਮੈਟ ਦੀ ਜੋ ਅਖਬਾਰਾ ਵਿਚ ਰੋਜ਼ ਚਰਚਾ ਹੋ ਰਹੀ ਹੈ ਅਤੇ ਸ: ਕੁਲਜੀਤ ਸਿੰਘ ਬੇਦੀ ਮਿਊਸਪੈਲ ਕੌਸਲਰ ਵਲੋਂ ਉਠਾਏ ਗਏ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ ਅਤੇ ਗਮਾਡਾ ਦੇ ਬਾਗਬਾਨੀ ਵਿਭਾਗ ਵਿਚ ਠੇਕੇਦਾਰ ਨਾਲ ਚਲ ਰਹੀ ਮਿਲੀ ਭੁਗਤ ਨੂੰ ਸ਼ਹਿਰ ਵਾਸੀਆਂ ਸਾਹਮਣੇ ਉਜਾਗਰ ਕੀਤੀ ਜਾਵੇ।
9. ਫੈਡਰੇਸ਼ਨ ਦੇ ਸਮੂੰਹ ਮੈਬਰਾਂ ਵਲੋਂ ਇੰਜ਼. ਪੀ.ਐਸ. ਵਿਰਦੀ, ਪ੍ਰਧਾਨ ਜੀ ਵਲੋਂ ਫੈਡਰੇਸ਼ਨ ਦੀ ਕਾਰਗੁਜਾਰੀ ਨੂੰ ਵਧੀਆਂ ਢੰਗ ਨਾਲ ਚਲਾਉਣ ਕਰਕੇ ਪੰਜ਼ਾਬ ਰੈਗੂਲਟਰੀ ਇਲੈਕਰੀਸਿਟੀ ਕਮਿਸ਼ਨ ਵਿਚ ਸਪਲਾਈ ਕੌਡ ਰੀਵੀਉ ਪੈਨਲ ਵਿਚ ਬਤੌਰ ਮੈਂਬਰ ਨਾਮਜਦ ਹੋਣ ਕਰਕੇ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਪੰਜ਼ਾਬ ਬਰਾਂਚ ਦੀ ਤਰਫੋਂ ਮਾਨਯੋਗ ਗਵਰਨਰ ਪੰਜ਼ਾਬ ਜੀ ਵਲੋਂ 14 ਜੂਨ 2016 ਨੂੰ ਮਹਾਤਮਾ ਗਾਂਧੀ ਇੰਸਟੀਚੀਊਟ ਪਬਲਿਕ ਐਡਮਿਨਸਟਰੇਸ਼ਨ ਸੈਕਟਰ 26 ਚੰਡੀਗੜ ਵਿਖੇ ਵਿਸ਼ੇਸ਼ ਸਨਮਾਨ ਕਰਨ ਕਰਕੇ ਸਮੂੰਹ ਮੈਂਬਰਾ ਵਲੋਂ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਚੇਅਰਮੈਨ ਸ: ਅਲਬੇਲ ਸਿੰਘ ਸ਼ਿਆਨ, ਏ.ਐਨ ਸ਼ਰਮਾ, ਸੁਵਿੰਦਰ ਸਿੰਘ ਖੋਖਰ, ਸੁਰਜੀਤ ਸਿੰਘ ਗਰੇਵਾਲ, ਜੈ ਸਿੰਘ ਸੈਂਹਬੀ, ਜਗਜੀਤ ਸਿੰਘ ਅਰੋੜਾ, ਐਮ. ਐਮ ਚੋਪੜਾ, ਡਾ. ਸੁਰਮੁੱਖ ਸਿੰਘ, ਸੋਹਣ ਲਾਲ ਸ਼ਰਮਾ, ਗਿਆਨ ਸਿੰਘ, ਜਸਮੇਰ ਸਿੰਘ ਬਾਠ, ਆਰ. ਪੀ. ਸਿੰਘ, ਜਸਵੰਤ ਸਿੰਘ ਸੋਹਲ, ਬਲਵਿੰਦਰ ਸਿੰਘ ਮੁਲਤਾਨੀ, ਇੰਜ਼. ਜਸਪਾਲ ਸਿੰਘ ਟਿਵਾਣਾ, ਨਿਰਮਲ ਸਿੰਘ, ਪ੍ਰਵੀਨ ਕਪੂਰ, ਆਦਿ ਹਾਜ਼ਰ ਸਨ।