ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਯੂਨੀਵਰਸਿਟੀ ਆਫ਼ ਲੀਵਰਪੂਲ ਮੈਨੇਜਮੈਂਟ ਸਕੂਲ, ਯੂ ਕੇ ਵਿਚ ਰੱਖੀ ਵਿਸ਼ਵ ਪੱਧਰੀ ਕਾਨਫ਼ਰੰਸ ਵਿਚ ਹਿੱਸਾ ਲੈਦੇ ਹੋਏ ਸਬੰਧਿਤ ਵਿਸ਼ਿਆਂ ਤੇ ਪੇਪਰ ਪੇਸ਼ ਕੀਤੇ। ਤਿੰਨ ਦਿਨਾਂ ਇਸ ਕਾਨਫ਼ਰੰਸ ਦਾ ਵਿਸ਼ਾ ਛੋਟੀਆਂ ਸਨਅਤਾਂ ਵਿਚ ਉ¤ਚ ਤਕਨੀਕਾਂ ਦੀ ਜ਼ਰੂਰਤ ਸੀ ਜਿਸ ਵਿਚ ਟੈਕਨੌਲੋਜੀ ਤੇ ਆਧਾਰਿਤ ਉਦਮੀਆਂ ਦੀ ਜ਼ਰੂਰਤ ਤੇ ਵਿਚਾਰ ਵਿਟਾਦਰਾ ਕੀਤਾ ਗਿਆ। ਇਸ ਕਾਨਫ਼ਰੰਸ ਵਿਚ ਜਿੱਥੇ ਵਿਸ਼ਵ ਭਰ ਦੇ ਵੱਖ ਵੱਖ ਦੇਸ਼ਾਂ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਆਂ ਦੇ ਸਿੱਖਿਆਂ ਸ਼ਾਸਤਰੀਆਂ, ਖ਼ੋਜੀਆਂ ਅਤੇ ਬੁੱਧੀ ਜੀਵੀਆਂ ਨੇ ਸ਼ਿਰਕਤ ਕੀਤੀ ਉ¤ਥੇ ਹੀ ਭਾਰਤ ਵੱਲੋਂ ਸਿਰਫ਼ ਐਲ ਸੀ ਈ ਟੀ ਗਰੁੱਪ ਹੀ ਇਕੋ ਇਕ ਅਦਾਰਾ ਸੀ। ਐਲ ਸੀ ਈ ਟੀ ਵੱਲੋਂ ਐਸੋਸੇਸ ਪ੍ਰੋਫੈਸਰ ਪ੍ਰਤੀਕ ਕਾਲੀਆ ਨੇ ਨੁਮਾਇੰਦਗੀ ਕਰਦੇ ਹੋਏ ਸਬੰਧਿਤ ਵਿਸ਼ਿਆਂ ਤੇ ਪੇਪਰ ਪੇਸ਼ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋ ਪ੍ਰਤੀਕ ਕਾਲੀਆ ਨੇ ਦੱਸਿਆਂ ਕਿ ਅੱਜ ਜਿੱਥੇ ਵਿਸ਼ਵ ਦੇ ਹਰ ਦੇਸ਼ ਵਿਚ ਛੋਟੀਆਂ ਸਨਅਤਾਂ ਦੇਸ਼ ਦੇ ਆਰਥਿਕ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਉ¤ਥੇ ਹੀ ਇਨ੍ਹਾਂ ਸਨਅਤਾਂ ਦੇ ਆਧੁਨੀਕਰਨ ਅਤੇ ਉ¤ਚ ਤਕਨੀਕ ਵੀ ਸਮੇਂ ਦੀ ਅਹਿਮ ਮੰਗ ਹੈ। ਪ੍ਰੋ. ਕਾਲੀਆ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਰਹੀ ਕਿ ਉਨ੍ਹਾਂ ਨੂੰ ਇਸ ਵਿਸ਼ਵ ਕਾਨਫ਼ਰੰਸ ਵਿਚ ਬੋਲਣ ਦਾ ਮੌਕਾ ਮਿਲਿਆਂ ਜਦ ਕਿ ਉਹ ਏਸ਼ੀਆ ਦੇ ਦੇਸ਼ਾਂ ਦੇ ਇਕੋ ਇਕ ਨਾਗਰਿਕ ਸਨ ਜਿਨ੍ਹਾਂ ਇਸ ਵਿਸ਼ਵ ਕਾਨਫ਼ਰੰਸ ਵਿਚ ਸਬੰਧਿਤ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਇਸ ਕਾਨਫ਼ਰੰਸ ਵਿਚ ਯੂਨੀਵਰਸਿਟੀ ਆਫ਼ ਲਿਵਰਪੂਲ,ਯੂਨੀਵਰਸਿਟੀ ਆਫ਼ ਗਰਾੳਨੀਗਨ, ਯੂਨੀਵਰਸਿਟੀ ਆਫ਼ ਟਵੀਨਿਟੀ, ਵੀ ਯੂ ਯੂਨੀਵਰਸਿਟੀ ਜਿਹੀਆਂ ਵਿਸ਼ਵ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਹਾਜ਼ਰ ਸਨ। ਇਸ ਮੌਕੇ ਤੇ ਪ੍ਰੋ ਪ੍ਰਤੀ ਕਾਲੀਆਂ ਦੇ ਇਲਾਵਾ ਪ੍ਰੋ. ਸਿਮਨ ਮੋਜ਼ੀ, ਜੋਹਨ ਲੀਅਕ, ਨੇਟੀਲੀਆ ਬਲੈਗਬਰਨ ਜਿਹੇ ਵਿਸ਼ਵ ਦੇ ਮੰਨੇ ਪ੍ਰਮੰਨੇ ਸਿੱਖਿਆਂ ਸ਼ਾਸਤਰੀ ਹਾਜ਼ਰ ਸਨ।
ਇਸ ਮੌਕੇ ਤੇ ਐਲ ਸੀ ਈ ਟੀ ਗਰੁੱਪ ਦੇ ਚੇਅਰਮੈਨ ਵੀ ਕੇ ਗੁਪਤਾ ਨੇ ਪ੍ਰੋ ਪ੍ਰਤੀਕ ਕਾਲੀਆ ਨੂੰ ਉਨ੍ਹਾਂ ਦੀ ਇਸ ਉਪਲਬਧੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਉਪਲਬਧੀ ਨਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਨਾਲ ਐਲ ਸੀ ਈ ਟੀ ਗਰੁੱਪ ਦਾ ਵੀ ਵਿਸ਼ਵ ਪੱਧਰ ਤੇ ਮਾਣ ਨਾਲ ਸਿਰ ਉ¤ਚਾ ਹੋਇਆ ਹੈ। ਇਸ ਮੌਕੇ ਤੇ ਡਾਇਰੈਕਟਰ ਡਾ. ਜੇ ਐ¤ਸ ਜੌਹਲ ਅਤੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਵੀ ਪ੍ਰੋ ਪ੍ਰਤੀਕ ਕਾਲੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿਤੀ।