ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜੱਥੇਬੰਦਕ ਸਕੱਤਰ ਅਤੇ ਟਕਸਾਲੀ ਅਕਾਲੀ ਆਗੂ ਅਤੇ ਪ੍ਰਸਿਧ ਸਮਾਜ ਸੇਵੀ ਕੁਲਦੀਪ ਸਿੰਘ ਭੋਗਲ ਨੂੰ ਪਨਸੀਡ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਥਾਪਿਆ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿਘੰ ਢੀਂਡਸਾ ਅਤੇ ਪੰਜਾਬੀ ਯੁਨਿਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਪਨਸੀਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ ਨੇ ਮੁਹਾਲੀ ਸਥਿਤ ਆਫਿਸ ਵਿਚ ਜੱਥੇਦਾਰ ਭੋਗਲ ਨੂੰ ਕਾਰਜਭਾਰ ਸੰਭਾਲਣ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦਿੱਲੀ ਤੋਂ ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ ਅਤੇ ਰਵੇਲ ਸਿੰਘ ਨੇ ਵਿਸ਼ੇਸ਼ ਤੋਰ ਤੇ ਹਾ॥ਰੀ ਭਰੀ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਨਮਾਨਤ ਸ਼ਖਸੀਅਤਾਂ ਨੇ ਹਾਜਰੀ ਭਰਕੇ ਜੱਥੇਦਾਰ ਭੋਗਲ ਨੂੰ ਵਧਾਈ ਦਿਤੀ। ਸ੍ਰ: ਭੋਗਲ ਨੇ ਇਸ ਅਹੁਦੇ ਲਈ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ, ਪੰਜਾਬ ਦੇ ਰਾਜ ਮੰਤਰੀ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕੀਤਾ। ਸ੍ਰ: ਭੋਗਲ ਨੇ ਕਿਹਾ ਸ੍ਰ: ਬਾਦਲ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੋਂਪੀ ਗਈ ਹੈ ਉਸਨੂੰ ਉਹ ਬਾਖੂਬੀ ਨਿਭਾਉਣਗੇ।
ਸ: ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਕੁਲਦੀਪ ਸਿੰ ਘ ਭੋਗਲ ਅਕਾਲੀ ਦਲ ਦੇ ਟਕਸਾਲੀ ਆਗੂ ਹਨ ਜਿਨ੍ਹਾਂ ਨੇ ਪਾਰਟੀ ਦੀ ਮਜਬੂਤੀ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਸ੍ਰ: ਬਾਦਲ ਅਤੇ ਆਪਣੀ ਦੂਰ ਅੰਦੇਸ਼ੀ ਨ॥ਰਾਂ ਨਾਲ ਇਸ ਅਹਿਮ ਅਹੁਦੇ ਲਈ ਸ੍ਰ: ਭੋਗਲ ਦਾ ਨਾਂ ਪਨਸੀਡ ਦੇ ਵਾਈਸ ਚੇਅਰਮੇਨ ਦੇ ਤੋਰ ਤੇ ਨਾਮ॥ਦ ਕੀਤਾ। ਉ੍ਹਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸ੍ਰ: ਭੋਗਲ ਪੰਜਾਬ ਦੇ ਕਿਸਾਨਾਂ ਦੇ ਹਿਤੈਸ਼ੀ ਬਣਕੇ ਕਿਸਾਨਾਂ ਦੀਆਂ ਸਮਸਿਆਂ ਨੂੰ ਚੁਕਣਗੇ ਅਤੇ ਚੰਗੇ ਬੀਜ ਕਿਸਾਨਾਂ ਨੂੰ ਮੁਹਈਆ ਕਰਾਏ ਜਾਣਗੇ। ਡਾ ਜਸਪਾਲ ਸਿੰਘ ਨੇ ਕਿਹਾ ਭੋਗਲ ਨੂੰ ਪਨਸੀਡ ਦਾ ਵਾਈਸ ਚੇਅਰਮੈਣ ਥਾਪ ਕੇ ਉਨ੍ਹਾਂ ਦੀ ਪਾਰਟੀ ਪ੍ਰਤੀ ਸੇਵਾਵਾਂ ਲਈ ਉਨ੍ਹਾਂ ਨੂੰ ਸ੍ਰ: ਬਾਦਲ ਵੱਲੋਂ ਮਾਣ ਬਖਸ਼ਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭੋਗਲ ਪਰਿਵਾਰ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਪੂਰਾ ਪਵਿਵਾਰ ਸਦਾ ਹੀ ਮਾਨਵਦਾ ਦੇ ਭਲੇ ਅਤੇ ਕੋਮ ਦੀ ਚੜ੍ਹਦੀਕਲਾ ਲਈ ਕੰਮ ਕਰਦਾ ਰਹਿੰਦਾ ਹੈਂ