ਨਵੀਂ ਦਿੱਲੀ – ਭਾਰਤ ਦੀਆਂ ਐਨਐਸਜੀ ਵਿੱਚ ਸ਼ਾਮਿਲ ਹੋਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲਲ ਹੋ ਗਈਆਂ ਹਨ। ਸ਼ੁਕਰਵਾਰ ਨੂੰ 48 ਦੇਸ਼ਾਂ ਵਾਲੇ ਇਸ ਸਮੂੰਹ ਦੀ ਅਹਿਮ ਮੀਟਿੰਗ ਵਿੱਚ ਮੈਂਬਰਸ਼ਿਪ ਹਾਸਿਲ ਕਰਨ ਦੀ ਭਾਰਤ ਦੀ ਦਾਅਵੇਦਾਰੀ ਤੇ ਕੋਈ ਵੀ ਫੈਂਸਲਾ ਨਹੀਂ ਹੋ ਸਕਿਆ।
ਐਨਪੀਟੀ ਤੇ ਸਾਈਨ ਨਾ ਕਰਨ ਵਾਲੇ ਦੇਸ਼ਾਂ ਨੂੰ ਇਸ ਸਮੂੰਹ ਵਿੱਚ ਸ਼ਾਮਿਲ ਨਹੀਂ ਕਰਨ ਦੇ ਫੈਂਸਲੇ ਤੇ ਚੀਨ ਸਮੇਤ ਕੁਝ ਦੂਸਰੇ ਮੈਂਬਰ ਦੇਸ਼ ਕਾਇਮ ਰਹੇ। ਚੀਨ ਨੇ ਭਾਰਤ ਦੀ ਦਾਅਵੇਦਾਰੀ ਤੇ ਇਸ ਆਧਾਰ ਤੇ ਵਿਰੋਧ ਕੀਤਾ ਕਿ ਉਸ ਨੇ ਐਨਪੀਟੀ ਤੇ ਦਸਤਖਤ ਨਹੀਂ ਕੀਤੇ। ਇਸ ਲਈ ਉਸ ਨੂੰ ਇਸ ਕਲੱਬ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਖਿਲਾਫ਼ ਚੀਨ ਦੀ ਇਸ ਦਲੀਲ ਨਾਲ 10 ਹੋਰ ਦੇਸ਼ ਵੀ ਸਹਿਮੱਤ ਹੋਏ।
ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਵਿੱਚ ਐਨਐਸਜੀ ਮੈਂਬਰਾਂ ਦੀ ਅਹਿਮ ਬੈਠਕ ਖ਼ਤਮ ਹੋਣ ਦੇ ਨਾਲ ਹੀ ਭਾਰਤ ਦੀ ਦਾਅਵੇਦਾਰੀ ਦੇ ਯਤਨ ਵੀ ਅਸਫ਼ਲ ਹੋ ਗਏ। ਐਨਐਸਜੀ ਸਰਬਸੰਮਤੀ ਨਾਲ ਹੀ ਕਿਸੇ ਵੀ ਨਵੇਂ ਦੇਸ਼ ਨੂੰ ਮੈਂਬਰ ਬਣਾਉਂਦੀ ਹੈ। ਭਾਰਤ ਪਿੱਛਲੇ ਕਈ ਸਾਲਾਂ ਤੋਂ ਐਨਐਸਜੀ ਦਾ ਮੈਂਬਰ ਬਣਨ ਦੇ ਯਤਨ ਕਰ ਰਿਹਾ ਸੀ। ਐਨਐਸਜੀ ਨਿਯੂਕਲੀਅਰ ਸੈਕਟਰ ਨਾਲ ਜੁੜੇ ਵੱਡੇ ਮੁੱਦਿਆਂ ਦੀ ਨਿਗਰਾਨੀ ਕਰਦਾ ਹੈ। ਇਸ ਦੇ ਮੈਂਬਰਾਂ ਨੂੰ ਨਿਯੂਕਲੀਅਰ ਟੈਕਨਾਲੋਜੀ ਦੇ ਟਰੇਡ ਅਤੇ ਐਕਸਪੋਰਟ ਦੀ ਇਜ਼ਾਜਤ ਹੁੰਦੀ ਹੈ।