ਇੱਕ ਕੁੜੀ ਜ੍ਹਿਦਾ ਨਾਂ ਨਹੀਂ ਲੈਣਾ।
ਉਹ ਤਾਂ ਕੁੜੀ ਹੈ ਘਰ ਦਾ ਗਹਿਣਾ।
ਘਰ ਵਿਚ ਉਸ ਦਾ ਨਾਂ ਹੈ ਉੱਚਾ।
ਹਰ ਬੋਲ ਹੈ ਉਹਦਾ ਸੱਚਾ ਸੁੱਚਾ।
ਅਜਿਹੀ ਕੁੜੀ ਦਾ ਕੀ ਹੈ ਕਹਿਣਾ,
ਇਕ ਕੁੜੀ ਜ੍ਹਿਦਾ ਨਾਂ ਨਹੀਂ ਲੈਣਾ।
ਉਹ ਤਾਂ ਕੁੜੀ ਹੈ ਘਰ ਦਾ ਗਹਿਣਾ।
ਉਹ ਕੁੜੀ ਬੜੀ ਹੈ ਅਕਲਾਂ ਵਾਲੀ।
ਰੱਬ ਜਿਹੀਆਂ ਉਹ ਸ਼ਕਲਾਂ ਵਾਲੀ।
ਰਮਜ਼ ਉਹਦੀ ਨੁੰ ਤਾਂ ਸੁਣਨਾਂ ਪੈਣਾਂ,
ਇਕ ਕੁੜੀ ਜ੍ਹਿਦਾ ਨਾਂ ਨਹੀਂ ਲੈਣਾ।
ਉਹ ਤਾਂ ਕੁੜੀ ਹੈ ਘਰ ਦਾ ਗਹਿਣਾ।
ਉਹ ਭੋਲੀ– ਭਾਲੀ ਕਰੇ ਸ਼ਰਾਰਤ।
ਲਿਖਦੀ ਕਵਿਤਾ ਜਿਹੀ ਇਬਾਰਤ।
ਕੁਝ ਕਹਿਣਾ ਹੈ ਉਸ ਦਿਆਂ ਨੈਣਾ,
ਮੈਂ ਉਸ ਕੁੜੀ ਦਾ ਨਾਂ ਨਹੀਂ ਲੈਣਾ।
ਉਹ ਤਾਂ ਕੁੜੀ ਹੈ ਘਰ ਦਾ ਗਹਿਣਾ।
ਲੋਕੀਂ ਕਹਿਣ ਉਹਨੂੰ ਮਰ ਜਾਣੀ।
ਉਹ ਤਾਂ ਮੇਰੀ ਹੈ ਅਮਰ ਕਹਾਣੀ।
ਦਰਦ “ਸੁਹਲ” ਨੂੰ ਪੈਣਾ ਸਹਿਣਾ,
ਮੈਂ ਉਸ ਕੁੜੀ ਦਾ ਨਾਂ ਨਹੀਂ ਲੈਣਾ।
ਉਹ ਕੁੜੀ ਮੇਰੇ ਘਰ ਦਾ ਗਹਿਣਾ।