ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਦੇ ਐਮਟੀਸੀਆਰ ਵਿੱਚ ਸ਼ਾਮਿਲ ਹੋਣ ਨਾਲ ਰਾਸ਼ਟਰੀ ਸੁਰੱਖਿਆ ਦੇ ਪ੍ਰੋਗਰਾਮਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਅੰਤਰਰਾਸ਼ਟਰੀ ਪੁਲਾੜ ਦੇ ਕਾਰਜਾਂ ਵਿੱਚ ਉਹ ਵੱਧ ਮਹੱਤਵਪੂਰਣ ਭੂਮਿਕਾ ਨਿਭਾ ਸਕੇਗਾ। ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਚੀਨ ਦੇ ਐਮਟੀਸੀਆਰ ਦੇ ਮੈਂਬਰ ਬਣਨ ਦਾ ਵਿਰੋਧ ਨਹੀਂ ਕਰੇਗਾ।
ਭਾਰਤ ਨੇ 1994 ਵਿੱਚ ਵਿਆਪਕ ਵਿਨਾਸ਼ ਦੇ ਹੱਥਿਆਰਾਂ ਦੇ ਅੰਤਰਰਾਸ਼ਟਰੀ ਪਰਸਾਰ ਦੇ ਯਤਨਾਂ ਵਿੱਚ ਯੋਗਦਾਨ ਦੇ ਉਦੇਸ਼ ਨਾਲ ਐਮਟੀਸੀਆਰ ਦੇ ਨਾਲ ਸੰਪਰਕ ਕਾਇਮ ਕੀਤੇ ਸਨ। ਜੁਲਾਈ 2005 ਵਿੱਚ ਭਾਰਤ ਨੇ ਐਮਟੀਸੀਆਰ ਦੇ ਨਿਯਮਾਂ ਅਤੇ ਨਿਯੰਤਰਣ ਸੂਚੀ ਦੇ ਕਾਇਦੇ ਅਨੁਸਾਰ ਚੱਲਣ ਦੀ ਘੋਸ਼ਣਾ ਕੀਤੀ ਸੀ। ਸਿਤੰਬਰ 2008 ਵਿੱਚ ਰਸਮੀ ਤੌਰ ਤੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸੂਚਨਾ ਦਿੱਤੀ ਸੀ। ਨਵੰਬਰ 2010 ਵਿੱਚ ਭਾਰਤ ਨੇ ਐਮਟੀਸੀਆਰ ਸਮੇਤ ਸਾਰੇ ਨਿਰਯਾਤ ਨਿਯੰਤਰਣ ਵਿਵਸਥਾਵਾਂ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗੱਟ ਕੀਤੀ ਸੀ। ਇਸ ਸਾਲ 27 ਜੂਨ ਨੂੰ ਭਾਰਤ ਨੂੰ ਐਮਟੀਸੀਆਰ ਦੀ ਮੈਂਬਰਸਿ਼ੱਪ ਮਿਲ ਗਈ।
ਚੀਨ ਦੁਆਰਾ ਐਨਐਸਜੀ ਵਿੱਚ ਭਾਰਤ ਦੀ ਮੈਂਬਰਸਿ਼ੱਪ ਦਾ ਵਿਰੋਧ ਕਰਨ ਦੇ ਬਾਵਜੂਦ ਭਾਰਤ ਐਮਟੀਸੀਆਰ ਵਿੱਚ ਚੀਨ ਦੀ ਮੈਂਬਰਸਿ਼ੱਪ ਦਾ ਵਿਰੋਧ ਨਹੀਂ ਕਰੇਗਾ ਅਤੇ ਨਾ ਹੀ ਇਸ ਮੁੱਦੇ ਤੇ ਕੋਈ ਸੌਦੇਬਾਜੀ ਕਰੇਗਾ।