ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਉਨ੍ਹਾਂ ਲਈ ਵੱਖ ਵੱਖ ਕੰਪਨੀਆਂ ਵਿਚ ਇੰਡਸਟਰੀਅਲ ਵਿਜ਼ਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੀ ਟੈਕ ਦੇ ਦੂਜੇ ਸਮੈਸਟਰ ਦੇ ਮਕੈਨੀਕਲ, ਆਟੋ ਮੋਬਾਈਲ ਅਤੇ ਇਲਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ 35 ਵਿਦਿਆਰਥੀਆਂ ਨੇ ਸਗੁਨ ਆਇਲ, ਅਵਾਨੀ ਸਪਿੰਨਿਗ ਮਿੱਲ, ਜਿੰਦਲ ਇੰਡਸਟਰੀਜ਼, ਸੱਚਖੰਡ ਆਟੋਮੋਬਾਇਲ ਜਿਹੀਆਂ ਨਾਮਵਰ ਕੰਪਨੀਆਂ ਵਿਚ ਸ਼ਿਰਕਤ ਕਰਦੇ ਹੋਏ ਉਨ੍ਹਾਂ ਦੇ ਕੰਮ ਕਾਰਜ, ਉਨ੍ਹਾਂ ਦੇ ਟੈਕਨੀਕਲ ਤਰੀਕਿਆਂ ਦਾ ਜਾਣਕਾਰੀ ਹਾਸਿਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਖ ਵੱਖ ਤਰਾਂ ਦੇ ਕੰਟਰੋਲ ਸਿਸਟਮ, ਪ੍ਰੈਸ਼ਰ, ਲਾਈਟਸ, ਅਲਾਰਮ ਸਿਸਟਮ, ਪਲਾਜ਼ਮਾ ਕਟਿੰਗ, ਕੰਪਿਊਟਰ ਨੂਮੈਰੀਕਲ ਕੰਟਰੋਲ ਆਦਿ ਦੀ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ।
ਇਸ ਦੌਰਾਨ ਇਨ੍ਹਾਂ ਉਦਯੋਗਿਕ ਇਕਾਈਆਂ ਦੇ ਇੰਜੀਨੀਅਰਾਂ ਨੇ ਵਿਦਿਆਰਥੀਆਂ ਨੂੰ ਉਤਪਾਦਨ ਵਧਾਉਣ ਦੇ ਤਕਨੀਕੀ ਤਰੀਕੇ ਅਤੇ ਇਕਾਈਆਂ ਵੱਲੋਂ ਅਜੋਕੇ ਸਮੇਂ ਵਿਚ ਅਪਣਾਈਆਂ ਗਈਆਂ ਆਧੁਨਿਕ ਤਕਨੀਕਾਂ ਸਬੰਧੀ ਵੀ ਜਾਣਕਾਰੀ ਦਿਤੀ । ਹਰ ਉਦਯੋਗਿਕ ਇਕਾਈ ਵਿਚ ਕਰੀਬ ਦੋ ਘੰਟੇ ਚੱਲੀ ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਉਣ ਵਾਲੀ ਪ੍ਰੈਕਟੀਕਲ ਜ਼ਿੰਦਗੀ ਦੀ ਅਹਿਮ ਜਾਣਕਾਰੀ ਹਾਸਿਲ ਹੋਈ। ਇਸ ਵਡਮੁੱਲੀ ਜਾਣਕਾਰੀ ਨੂੰ ਹਾਸਿਲ ਕਰਦੇ ਹੋਏ ਵਿਦਿਆਰਥੀਆਂ ਨੇ ਵੀ ਕਈ ਸਵਾਲ ਵੀ ਉਕਤ ਅਧਿਕਾਰੀਆਂ ਤੋਂ ਪੁੱਛੇ ਜਿਸ ਦਾ ਉਨ੍ਹਾਂ ਮੌਕੇ ਤੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿਤਾ । ਇਸ ਜਾਣਕਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆਂ ਕਿ ਉਨ੍ਹਾਂ ਨੂੰ ਜਿੱਥੇ ਪ੍ਰੈਕਟੀਕਲ ਜਾਣਕਾਰੀ ਹਾਸਿਲ ਹੋਏ ਉ¤ਥੇ ਹੀ ਇਹ ਵੀ ਪਤਾ ਲੱਗਾ ਕਿ ਇਕ ਸਫਲ ਇੰਜੀਨੀਅਰ ਬਣਨ ਲਈ ਖੂਨ ਪਸੀਨਾ ਇਕ ਕਰਨਾ ਪੈਂਦਾ ਹੈ ਹੈ ।
ਇਸ ਮੌਕੇ ਤੇ ਐਲ. ਸੀ. ਈ. ਟੀ. ਦੇ ਚੇਅਰਮੈਨ ਵਿਜੇ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਇੰਡਸਟਰੀਅਲ ਟੂਰ ਬਹੁਤ ਜ਼ਰੂਰੀ ਹੁੰਦੇ ਹਨ ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਰੀਕੇ ਨਾਲ ਕਿਤਾਬਾਂ ਤੋਂ ਹੱਟ ਕੇ ਕੁੱਝ ਨਵਾਂ ਸਿੱਖਦੇ ਹਨ । ਇਸੇ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਇੰਡਸਟਰੀ ਟੂਰ ਕਰਵਾਏ ਜਾਂਦੇ ਹਨ ਅਤੇ ਅਗਾਂਹ ਵੀ ਕਰਾਏ ਜਾਂਦੇ ਰਹਿਣਗੇ । ਉਨ੍ਹਾਂ ਅੱਗੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਹਰ ਸੰਸਥਾ ਵਿਚ ਹੋਣੇ ਚਾਹੀਦੇ ਹਨ ਕਿਉਂਕਿ ਇਸ ਤਰਾਂ ਦੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਜੋ ਭਵਿਖ ਵਿਚ ਉਨ੍ਹਾਂ ਲਈ ਮਦਦਗਾਰ ਹੁੰਦਾ ਹੈ।