ਲਖਨਊ – ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਕਿਸੇ ਸਮੇਂ ਭਾਜਪਾ ਦੇ ਕਸੀਦੇ ਕੱਢਦੇ ਨਹੀਂ ਸਨ ਥੱਕਦੇ, ਪਰ ਹੁਣ ਬੀਜੇਪੀ ਤੇ ਹੀ ਤਿੱਖੇ ਹਮਲੇ ਕਰ ਰਹੇ ਹਨ। ਲਾਲੂ ਯਾਦਵ ਵੱਲੋਂ ਸੰਸਦ ਮੈਂਬਰ ਬਣਾਏ ਜਾਣ ਤੋਂ ਬਾਅਦ ਜੇਠਮਲਾਨੀ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿੱਚ ਮੋਦੀ ਸਰਕਾਰ ਦਾ ਭਰੋਸਾ ਸਮਾਪਤ ਹੋ ਗਿਆ ਹੈ ਜਿਸ ਕਾਰਣ ਉਤਰਪ੍ਰਦੇਸ਼ ਵਿੱਚ ਬੀਜੇਪੀ ਬੁਰੀ ਤਰ੍ਹਾਂ ਨਾਲ ਚੋਣ ਹਾਰੇਗੀ।
ਉਨ੍ਹਾਂ ਨੇ ਲਖਨਊ ਵਿੱਚ ਸਮਾਜਵਾਦੀ ਸਿੰਧੀ ਸਭਾ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਵਿਦੇਸ਼ ਤੋਂ ਕਾਲਾਧੰਨ ਵਾਪਿਸ ਲਿਆਉਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਜੇਠਮਲਾਨੀ ਅਨੁਸਾਰ ਮੋਦੀ ਦੀ ਸਪੋਰਟ ਕਰਨ ਕਰਕੇ ਭਾਜਪਾ ਨੇ ਮੈਨੂੰ ਆਪਣੇ ਤੋਂ ਦੂਰ ਕਰ ਦਿੱਤਾ। । ਉਨ੍ਹਾਂ ਨੇ ਕਿਹਾ ਕਿ ਕਾਲੇਧੰਨ ਦੇ ਮੁੱਦੇ ਤੇ ਮੋਦੀ ਦੀ ਮੱਦਦ ਕਰਨ ਤੇ ਖੁਦ ਨੂੰ ਦੋਸ਼ੀ ਅਤੇ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਵਰਨਣਯੋਗ ਹੈ ਕਿ ਵਕੀਲ ਜੇਠਮਲਾਨੀ ਪਹਿਲਾਂ ਬੀਜੇਪੀ ਵੱਲੋਂ ਰਾਜਸਥਾਨ ਤੋਂ ਸੰਸਦ ਮੈਂਬਰ ਸਨ। ਪਰ ਪਾਰਟੀ ਤੋਂ ਬਾਰ ਕੀਤੇ ਜਾਣ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ ਨੂੰ ਬਿਹਾਰ ਤੋਂ ਟਿਕਟ ਦਿਵਾ ਕੇ ਸੰਸਦ ਬਣਵਾਇਆ ਹੈ।