ਨਵੀਂ ਦਿੱਲੀ – ਉਤਰਪ੍ਰਦੇਸ਼ ਵਿੱਚ ਕਾਂਗਰਸ ਨੂੰ ਆਪਣੀ ਖੋਹ ਚੁੱਕੀ ਮਾਣ ਮਰਿਆਦਾ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਆਖਰੀ ਉਮੀਦ ਪ੍ਰਿਅੰਕਾ ਗਾਂਧੀ ਦੀ ਚੋਣ ਪ੍ਰਚਾਰ ਮੁਹਿੰਮ ਤੇ ਟਿਕੀ ਹੋਈ ਹੈ। ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ 2017 ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਨੂੰ ਦੁਬਾਰਾ ਮਜ਼ਬੂਤ ਕਰਨ ਵਿੱਚ ਲਗੇ ਹੋਏ ਹਨ। ਪੀਕੇ ਆਪਣੀ ਟੀਮ ਨਾਲ ਰਾਜ ਵਿੱਚ ਪਾਰਟੀ ਦੀ ਸਥਿਤੀ ਸੁਧਾਰਨ ਲਈ ਰਣਨੀਤੀ ਤਿਆਰ ਕਰ ਰਹੇ ਹਨ।
ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਹੈ ਕਿ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਅਮੇਠੀ ਅਤੇ ਰਾਇਬਰੇਲੀ ਤੋਂ ਇਲਾਵਾ ਦੂਸਰੇ ਹਲਕਿਆਂ ਵਿੱਚ ਵੀ ਚੋਣ ਪ੍ਰਚਾਰ ਕਰੇ। ਉਨ੍ਹਾਂ ਅਨੁਸਾਰ ਘੱਟ ਤੋਂ ਘੱਟ ਪ੍ਰਿਅੰਕਾ ਗਾਂਧੀ 150 ਸੀਟਾਂ ਤੇ ਚੋਣ ਪ੍ਰਚਾਰ ਕਰੇ ਤਾਂ ਕਿ ਕਾਂਗਰਸੀ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਵਧੇ। ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦਾ ਕਹਿਣਾ ਹੈ ਕਿ ਰਾਜ ਵਿੱਚ ਚੋਣਾਂ ਦੀ ਪੂਰੀ ਤਿਆਰੀ ਚੱਲ ਰਹੀ ਹੈ ਅਤੇ ਆਉਣ ਵਾਲੇ ੲੱਕ ਮਹੀਨੇ ਵਿੱਚ ਸੱਭ ਕੁਝ ਸਾਹਮਣੇ ਆ ਜਾਵੇਗਾ। ਪੀਕੇ ਦੀ ਟੀਮ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਨਤੀਜੇ ਸਾਹਮਣੇ ਆ ਜਾਣਗੇ।