ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ, ਲੁਧਿਆਣਾ ਦਾ ਸਥਾਪਨਾ ਦਿਵਸ ਇਕ ਭਰਵੇਂ ਸਮਾਗਮ ’ਚ ਸੁਰਮਈ ਸ਼ਾਮ ਵਜੋਂ ਮਨਾਇਆ ਗਿਆ। ਡਾ ਸਰਦਾਰਾ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਦੋਂ ਮੈਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਸਾਂ ਤਾਂ ਪੰਜਾਬੀ ਭਵਨ ਦੀ ਛੱਤ ਪਾਉਣ ਦੇ ਲਈ ਵੱਡੀ ਰਕਮ ਗੁੜ ਮੰਡੀ ਤੋਂ ਮੰਗ ਕੇ ਲਿਆਇਆ ਸਾਂ। ਓਦੋਂ ਹੀ ਕਿਤਾਬਾਂ ਦੀ ਸਾਂਭ-ਸੰਭਾਲ ਦੇ ਲਈ ਪ੍ਰਿੰ: ਪ੍ਰੇਮ ਸਿੰਘ ਬਜਾਜ ਨੂੰ ਲਿਆਇਆ ਸੀ ਤੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ। ਸੁਰਮਈ ਸ਼ਾਮ ਦੀ ਵਧਾਈ ਦਿੰਦਿਆਂ ਕਿਹਾ ਜਦੋਂ ਤੀਕ ਕਲਾਸੀਕਲ ਸੰਗੀਤ ਦੀ ਸਿਖਲਾਈ ਨਹੀਂ ਲਈ ਜਾਂਦੀ, ਓਦੋਂ ਸੰਗੀਤ ਸ਼ੋਰ ਬਣ ਜਾਂਦਾ ਹੈ।
ਡਾ. ਸੁਰਜੀਤ ਪਾਤਰ ਨੇ ਆਪਣੇ ਵਿਚਾਰ ਰ¤ਖਦਿਆ ਕਿਹਾ ਕਿ ਸੁਨੀਲ ਤੇ ਨੇਹਾ ਡੋਗਰਾ ਦੇ ਆਉਣ ਨਾਲ ਇਹ ਸ਼ਾਮ ਸੰਗੀਤਮਈ ਹੋ ਗਈ। ਸੰਗੀਤ ਤੇ ਸ਼ਬਦ ਦਾ ਰਿਸ਼ਤਾ ਸਦਾ ਚਲਦਾ ਰਹਿਣਾ ਚਾਹੀਦਾ ਹੈ। ਇਹ ਨਦੀ ਸਦਾ ਵਗਦੀ ਰਹਿਣੀ ਚਾਹੀਦੀ ਹੈ। ਅੱਜ ਸਥਾਪਨਾ ਦਿਵਸ ਦੇ ਮੌਕੇ ’ਤੇ ਅਸੀਂ ਮਹਿਫਲ ਸਜ਼ਾ ਕੇ ਬੈਠੇ ਹਾਂ, ਇਸ ਤੋਂ ਹੋਰ ਕੀ ਚੰਗਾ ਹੋ ਸਕਦਾ ਹੈ। ਸਾਡੀਆਂ ਖਮੋਸ਼ੀਆਂ ਨੂੰ ਗਾਉਣ ਵਾਲੇ ਇਨ੍ਹਾਂ ਗਾਇਕਾਂ ਦੇ ਅਸੀਂ ਧੰਨਵਾਦੀ ਹਾਂ।
ਇਸ ਮੌਕੇ ’ਤੇ ਪ੍ਰਿੰ: ਪ੍ਰੇਮ ਸਿੰਘ ਬਜਾਜ ਨੇ ਸਭ ਨੂੰ ਵਧਾਈ ਦਿੰਦਿਆ ਕਿਹਾ ਕਿ ਪੰਜਾਬੀ ਭਵਨ ਦੀ ਸਥਾਪਨਾ ਨੂੰ ਅ¤ਧੀ ਸਦੀ ਹੋ ਗਈ ਹੈ। ਇਸ ਭਵਨ ਦਾ ਨੀਂਹ ਪੱਥਰ ਉਸ ਸਮੇਂ ਦੇ ਰਾਸ਼ਟਰਪਤੀ ਅਤੇ ਸਿੱਖਿਆ ਤੇ ਸੱਭਿਆਚਾਰ ਜਗਤ ਪ੍ਰਸਿੱਧ ਹਸਤੀ ਡਾ ਸਰਬਪੱਲੀ ਰਾਧਾਕ੍ਰਿਸ਼ਨਨ ਵੱਲੋਂ ਰੱਖਿਆ ਗਿਆ ਸੀ।ਇਹ ਲੁਧਿਆਣੇ ਦੀ ਹੀ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਦੀ ਇਕ ਵੱਡੀ ਘਟਨਾ ਸੀ।ਪੰਜਾਬੀ ਸਾਹਿਤ ਅਕਾਡਮੀ ਅੱਜ ’ਕੱਲੇ ਪੰਜਾਬ ਦੀ ਹੀ ਨਹੀਂ, ਸਗੋਂ ਵਿਸ਼ਵ ਪੱਧਰ ਦੀ ਬਣ ਗਈ ਹੈ।
ਡਾ. ਸਰੂਪ ਸਿੰਘ ਅਲੱਗ ਨੇ ਇਸ ਸਿਲਵਰ ਜੁਬਲੀ ਦੇ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਮੈਂ ਉਸ ਸਮੇਂ ਭਾਸ਼ਾ ਅਫਸਰ ਸੀ ਅਤੇ ਸਾਰੀ ਉਦਘਾਟਨ ਦੀ ਕਾਰਵਾਈ ਮੇਰੀਆਂ ਅੱਖਾਂ ਸਾਹਮਣੇ ਵਾਪਰੀ ਹੈ। ਓਦੋਂ ਪੰਜਾਬ ਦੀਆਂ ਉਚ ਦੁਮਾਲੜੀਆਂ ਸਖਸੀਅਤਾਂ ਨੇ ਪੰਜਾਬੀ ਨੂੰ ਆਪਣਾ ਘਰ ਬਣਾਉਣ ਦਾ ਮੌਕਾ ਦਿੱਤਾ ਜੋ ਕਿ ਅੱਜ ਸਰਗਰਮੀਆਂ ਦਾ ਕੇਂਦਰ ਬਣ ਗਿਆ। ਡਾ. ਸਰਦਾਰਾ ਸਿੰਘ ਜੌਹਲ ਵਰਗਿਆਂ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ, ਸਾਡੇ ਲਈ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ’ਤੇ ਸ਼ਾਮ ਨੂੰ ਸੁਰਮਈ ਬਣਾਉਂਦਿਆਂ ਗਾਇਕ ਸੁਨੀਲ ਕੁਮਾਰ ਸਜਲ ਅਤੇ ਨੇਹਾ ਡੋਗਰਾ ਨੇ ਆਪਣੀਆਂ ਦਿਲਕਸ਼ ਰਚਨਾਵਾਂ ਪੇਸ਼ ਕਰਕੇ ਆਏ ਹੋਏ ਸਰੋਤਿਆ ਨੂੰ ਮੰਤਰ-ਮੁਗਧ ਕਰ ਦਿ¤ਤਾ। ਦੋਹਾਂ ਹੀ ਸੰਗੀਤ ਦੀ ਉਚ ਵਿਦਿਆ ਪ੍ਰਾਪਤ ਗਾਇਕਾਂ ਨੇ ਡਾ ਜਗਤਾਰ ਦੀ ਗ਼ਜ਼ਲ ਕੋਈ ਮਜ਼ਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀ ਤੋਂ ਸ਼ੁਰੂ ਕਰਕੇ ਡਾ ਸੁਰਜੀਤ ਪਾਤਰ ਦੀ ਬਲ਼ਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਤ¤ਕ ਬਹੁਤ ਸਾਰੇ ਸਾਹਿਤਕਾਰਾਂ ਨੂੰ ਸਾਜਿੰਦਿਆਂ ਸਮੇਤ ਸੁਰ ਵਿਚ ਗਾਇਆ।
ਜਨਰਲ ਸਕੱਤਰ ਡਾ ਸੁਰਜੀਤ ਨੇ ਮੰਚ ਸੰਚਾਲਨ ਕਰਦਿਆਂ ਇਹ ਵੀ ਕਿਹਾ ਕਿ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਸ਼ਾਮ ਦੇ ਠੀਕ ਛੇ ਵਜੇ ਸੰਗੀਤ ਮਹਿਫਲ ਸ਼ੁਰੂ ਹੋਇਆ ਕਰੇਗੀ। ਉਂਝ ਕਈ ਅਕਾਡਮੀ ਦੇ ਮੈਂਬਰਾਂ ਵੱਲੋਂ ਇਹ ਵੀ ਸੁਝਾਅ ਆਇਆ ਸੀ ਕਿ ਜੇ ਕਰ ਅਜਿਹੀ ਮਹਿਫਲ ਦਿਨ ਸਮੇਂ ਹੋਵੇ ਤਾਂ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕ ਵੀ ਹਾਜ਼ਿਰ ਹੋ ਸਕਦੇ ਹਨ ਅਤੇ ਮਹਿਫਲ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।
ਇਸ ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਸੁਰਿੰਦਰ ਕੈਲੇ, ਡਾ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਪ੍ਰੋ: ਰਵਿੰਦਰ ਭੱਠਲ, ਡਾ ਗੁਰਇਕਬਾਲ ਸਿੰਘ, ਮੈਡਮ ਇੰਦਰਜੀਤ ਪਾਲ ਕੌਰ, ਪ੍ਰਗਟ ਸਿੰਘ ਗਰੇਵਾਲ, ਸਰਦਾਰ ਪੰਛੀ, ਦਲਵੀਰ ਸਿੰਘ ਲੁਧਿਆਣਵੀ, ਤਰਲੋਚਨ ਝਾਂਡੇ, ਕੁਲਵਿੰਦਰ ਕੌਰ ਕਿਰਨ, ਭਗਵਾਨ ਢਿ¤ਲੋਂ, ਜਸਮੀਤ ਕੌਰ, ਨਾਭੇ ਤੋਂ ਵਿਸ਼ੇਸ਼ ਤੌਰ ਤੇ ਆਏ ਦਰਸ਼ਨ ਬੁੱਟਰ ਅਤੇ ਜੈਨਿੰਦਰ ਚੌਹਾਨ, ਜਗਵਿੰਦਰ ਜੋਧਾ, ਭੁਪਿੰਦਰ ਸਿੰਘ ਧਾਲੀਵਾਲ, ਤਰਲੋਚਨ ਸਿੰਘ, ਸਪਨਦੀਪ ਕੌਰ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਵਾਨ, ਲੇਖਕ ਅਤੇ ਸ੍ਰੋਤੇ ਸ਼ਾਮਿਲ ਸਨ।