ਨਰਕ, ਸਵਰਗ ਕੀ ਦੇਖਣਾ,
ਇੱਥੇ ਹੀ ਰੰਗ ਹਜਾਰ ਨੇ।
ਪਿਆਰ-ਮੁਹੱਬਤ ਕੋਹਾਂ ਦੂਰ,
ਸਭ ਮਤਲਬ ਦੇ ਯਾਰ ਨੇ।
ਭੈਣ, ਭਤੀਜੀ, ਧੀ ਨਾ ਬਖਸ਼ਣ,
ਦਲਾਲ ਤਾਂ ਹੁੰਦੇ ਗਦਾਰ ਨੇ।
ਕੌਣ ਕਿਸੇ ਦੇ ਸਿਰ ਦਾ ਸਾਂਈਂ,
ਕਰਦੇ ਸਭੇ ਵਪਾਰ ਨੇ।
ਦੇਸ਼ ਲਈ ਨਾ (ਅੱਜ) ਹੋਣ ਸ਼ਹੀਦ,
ਵੰਡਦੇ ਭ੍ਰਿਸ਼ਟਾਚਾਰ ਨੇ।
ਜੁਆਕਾਂ ਨੂੰ ਲਾ ਨਸ਼ਿਆਂ ਦੇ ਲੜ,
ਬਣਦੇ ਵੱਡੇ ਵਫਾਦਾਰ ਨੇ।
ਸੁਥਰੇ ਬਾਣੇ ‘ਚ ਸਾਧ ਬਣੇ ਅੱਜ,
ਲੁੱਟਾਂ ਦੇ ਗਰਮ ਬਜਾਰ ਨੇ।
ਹੈਵਾਨ ਤਾਂ ਬੜ੍ਹਕਾਂ ਮਾਰੇ ‘ਰੰਧਾਵਾ‘,
ਬੇਕਸੂਰ, ਜੇਲ੍ਹੀਂ ਗ੍ਰਿਫਤਾਰ ਨੇ।