ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਭਵਿੱਖ ਦੇ ਸਿਵਲ ਇੰਜੀਨੀਅਰਾਂ ਨੂੰ ਉਨ੍ਹਾਂ ਦੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂ ਬਰੂ ਕਰਨ ਦੇ ਮੰਤਵ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਬਣ ਰਹੇ ਹੋਸਟਲ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਪੀ ਏ ਯੂ ਦੇ ਐਸ. ਡੀ. ਓ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਬਿਲਡਿੰਗ ਨੂੰ ਬਣਾਉਣ ਦੇ ਤਰੀਕਿਆਂ ਅਤੇ ਇਸ ਦੀ ਵਿਧੀ ਸਬੰਧੀ ਜਾਣਕਾਰੀ ਦਿਤੀ ਗਈ। ਇਸ ਦੌਰਾਨ ਇੰਜ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਇਸ ਬਿਲਡਿੰਗ ਦੀ ਨੀਂਹ ਰਾਫਟ ਫਾਊਂਡੇਸ਼ਨ ਰਾਹੀਂ ਰੱਖੀ ਗਈ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਰਾਫਟ ਫਾਊਂਡੇਸ਼ਨ, ਬਾਰ ਬਾਇੰਡਿਗ ,ਕੰਕਰੀਟਿੰਗ ,ਸਟੀਲ ਸ਼ਟਰਿੰਗ ਅਤੇ ਲੈਵਲ ਸ਼ਟਰਿੰਗ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਉ¤ਤਰੀ ਭਾਰਤ ਦੇ ਮਸ਼ਹੂਰ ਪਾਣੀ ਅਤੇ ਬਿਜਲੀ ਸ੍ਰੋਤਾ ਦੇ ਮਿਊਜ਼ੀਅਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਭੋਂ ਵਿਕਾਸ ਸਾਇੰਸ ਵਿਭਾਗ ਵਿਚ ਨਦੀਆਂ ਦੇ ਸ੍ਰੋਤ, ਡੈਮਾਂ ਦੀ ਸਥਿਤੀ ਅਤੇ ਨਹਿਰਾਂ ਦੇ ਡਿਜ਼ਾਈਨਾਂ ਸਬੰਧੀ ਜਾਣਕਾਰੀ ਵੀ ਹਾਸਿਲ ਕੀਤੀ। ਇਸ ਮੌਕੇ ਤੇ ਪੰਜਾਬ ਦੇ ਨਹਿਰੀ ਵਿਭਾਗ ਦੇ ਚੀਫ਼ ਇੰਜੀਨੀਅਰ ਡਾ. ਉ¤ਪਲ ਨੇ ਵਿਦਿਆਰਥੀਆਂ ਵੱਲੋਂ ਇਸ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿਤੇ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਤਰਾਂ ਦੀ ਵਿਜ਼ਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਨਾਲ ਪ੍ਰੈਕਟੀਕਲ ਜਾਣਕਾਰੀ ਦੇਣਾ ਹੁੰਦਾ ਹੈ। ਜਿਸ ਨਾਲ ਵਿਦਿਆਰਥੀ ਰੋਜ਼ਾਨਾ ਆ ਰਹੇ ਬਦਲਾਵਾਂ ਸਬੰਧੀ ਵੀ ਜਾਗਰੂਕ ਹੁੰਦੇ ਹਨ ।
ਇਸ ਜਾਣਕਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਜਿੱਥੇ ਪ੍ਰੈਕਟੀਕਲ ਜਾਣਕਾਰੀ ਹਾਸਿਲ ਹੋਏ ਉ¤ਥੇ ਹੀ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਬੇਸ਼ੱਕ ਕਿਸੇ ਵੀ ਪ੍ਰੋਜੈਕਟ ਲਈ ਵਧੀਆਂ ਟੀਮ ਵਰਕ ਅਤੇ ਸਖ਼ਤ ਮਿਹਨਤ ਲੁਕੀ ਹੁੰਦੀ ਹੈ ਅਤੇ ਇਸ ਲਈ ਖੂਨ-ਪਸੀਨਾ ਇਕ ਕਰਨਾ ਪੈਂਦਾ ਹੈ । ਇਸ ਦੌਰਾਨ ਸਮੂਹ ਵਿਦਿਆਰਥੀਆਂ ਨੇ ਅਧਿਕਾਰੀਆਂ ਨੂੰ ਇਸ ਵਡਮੁੱਲੀ ਪ੍ਰੋਫੈਸ਼ਨਲ ਜਾਣਕਾਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।