ਪਟਿਆਲਾ : ਅੱਜ ਪੂਰੇ ਦੇਸ਼ ਵਿੱਚ ਜਿੱਥੇ ਈਦ-ਉੱਲ-ਫਿਤਰ ਦਾ ਤਿਉਹਾਰ ਸਾਰੇ ਭਾਈਚਾਰੇ ਵਲੋਂ ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਉਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਚੇਅਰਮੈਨ, ਅਤੇ ਗਰੀਬਾਂ ਦੇ ਮਸੀਹਾਂ ਐਸ.ਪੀ.ਸਿੰਘ ਓਬਰਾਏ ਨੇ ਬਿਸ਼ਨ ਨਗਰ ਵਿਖੇ ਮੌਜੂਦ ਵੱਡੀ ਮਸਜਿਦ ਵਿੱਚ ਪਹੁੰਚ ਕਰ ਮੁਸਲਿਮ ਭਾਈਚਾਰੇ ਨੂੰ ਖਾਸਤੌਰ ਤੇ ਮੁਬਾਰਕਬਾਦ ਦੇ ਕੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਗਿਆ। ਅਤੇ ਇਸ ਮੌਕੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਲਜਾਰ ਮੁਹੰਮਦ ਅਤੇ ਸੁਸਾਇਟੀ ਦੇ ਮੈਬਰਾਂ ਵਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਸੁਸਾਇਟੀ ਵਲੋਂ ਐਸ.ਪੀ.ਸਿੰਘ ਓਬਰਾਏ ਨੂੰ ਗਲੇ ਮਿਲ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਨੂੰ ਸੇਵੀਆਂ ਖਵਾ ਕੇ ਮੂੰਹ ਮਿਠਾ ਕਰਵਾਇਆ ਗਿਆ।
ਇਸ ਮੌਕੇ ਐਸ.ਪੀ.ਸਿੰਘ ਓਬਰਾਏ ਨੇ ਈਦ ਦੇ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਸਲਮਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖ਼ਤਮ ਹੋਣ ਤੋਂ ਬਾਅਦ ਈਦ ਦਾ ਦਿਹਾੜਾ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਈਦ ਦਾ ਦਿਨ ਪਰਿਵਾਰਕ ਰਿਸ਼ਤਿਆਂ ਅਤੇ ਦੋਸਤੀ ਨੂੰ ਮਜ਼ਬੂਤ ਕਰਨ, ਸੰਸਾਰ ਅਤੇ ਸਥਾਨਕ ਪੱਧਰ ‘ਤੇ ਲੋੜਵੰਦਾਂ ਪ੍ਰਤੀ ਦਇਆ ਦਿਖਾਉਣ ਵਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਈਦ ਦਾ ਤਿਉਹਾਰ ਲੋਕਾਂ ਨੂੰ ਇੱਕ-ਦੂਜੇ ਨਾਲ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੱਭਿਆਚਾਰਕ ਵਿਭਿੰਨਤਾ ਹੀ ਸਾਡੀ ਤਾਕਤ ਹੈ ਅਤੇ ਇਸ ‘ਤੇ ਉਨ੍ਹਾਂ ਨੂੰ ਮਾਣ ਹੈ, ਸਾਨੂੰ ਹਰ ਧਾਰਮਿਕ ਤਿਉਹਾਰ ਆਪਸੀ ਭਾਈਵਾਲ ਸਾਂਝ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਹਰ ਤਿਉਹਾਰ ਮਿਲ ਜੁੱਲ ਕੇ ਮਨਾਉਣਾ ਚਾਹੀਦਾ ਹੈ। ਅਖ਼ੀਰ ‘ਚ ਉਨ੍ਹਾਂ ਕਿਹਾ ਕਿ ਉਹ ਆਪਣੀ ਪਰਿਵਾਰ ਅਤੇ ਸੁਸਾਇਟੀ ਵਲੋਂ ਪੂਰੀ ਦੁਨੀਆ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਨ।
ਇਸ ਮੌਕੇ ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਆਰ.ਐਸ.ਅਟਵਾਲ, ਸਾਦਿਕ ਸੇਖ਼, ਅਬਰਾਰ, ਮੁੰਹਮਦ ਇਸਰਾਰ, ਫਿਰੋਜ ਖਾਨ, ਸ਼ੈਰੀ ਖਾਨ ਅਤੇ ਭਾਰੀ ਤਾਦਾਦ ਵਿੱਚ ਮੁਸਲਿਮ ਭਾਈਚਾਰਾ ਮੌਜੂਦ ਸੀ।