ਜੂਬਾ – ਦੱਖਣੀ ਸੁਡਾਨ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸਮਰਥੱਕਾਂ ਵਿੱਚ ਲੜਾਈ ਤੇਜ਼ ਹੋ ਗਈ ਹੈ। ਵਿਦਰੋਹੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਗ੍ਰਹਿਯੁੱਧ ਵਿੱਚ ਮਰਨਵਾਲਿਆਂ ਦੀ ਸੰਖਿਆ ਵੀ ਵੱਧ ਰਹੀ ਹੈ। ਇਸ ਲੜਾਈ ਨਾਲ ਸੰਯੁਕਤ ਰਾਸ਼ਟਰ ਸ਼ਰਨਾਰਥੀ ਕੈਂਪ ਵੀ ਪ੍ਰਭਾਵਿਤ ਹੋਇਆ ਹੈ।
ਕੁਝ ਅਧਿਕਾਰੀਆਂ ਅਨੁਸਾਰ ਸ਼ਨਿਚਰਵਾਰ ਤੋਂ ਬਾਅਦ ਤੋਂ 33 ਨਾਗਰਿਕਾਂ ਸਮੇਤ 272 ਦੇ ਕਰੀਬ ਲੋਕ ਮਾਰੇ ਗਏ ਹਨ। ਕੈਂਪ ਤੇ ਗਰਨੇਡ ਹਮਲੇ ਵਿੱਚ 8 ਲੋਕ ਜਖਮੀ ਹੋ ਗਏ ਹਨ। ਸਰਕਾਰ ਦਾ ਸਮਰਥੱਣ ਪ੍ਰਾਪਤ ਕਰਨ ਵਾਲੀ ਸੈਨਾ ਨੇ ਜੇਬੇਲ ਇਲਾਕੇ ਵਿੱਚ ਵਿਦਰੋਹੀਆਂ ਦੇ ਟਿਕਾਣਿਆਂ ਤੇ ਹਮਲੇ ਕੀਤੇ ਹਨ। ਇਸ ਗ੍ਰਹਿਯੁੱਧ ਵਿੱਚ ਹੈਲੀਕਾਪਟਰਾਂ ਦੁਆਰਾ ਬੰਬ ਸੁੱਟੇ ਜਾ ਰਹੇ ਹਨ।
ਰਾਜਧਾਨੀ ਦੇ ਦੋ ਖੇਤਰਾਂ ਜੇਬੇਲ ਅਤੇ ਗੁੜੇਲੇ ਵਿੱਚ ਲੜਾਈ ਜਾਰੀ ਹੈ। ਗੁਰੇਲੇ ਵਿੱਚ ਭਾਰੀ ਵਿਸਫੋਟ ਹੋਏ ਹਨ। ਭਾਰਤੀ ਦੂਤਾਵਾਸ ਨੇ ਉਥੇ ਫਸੇ ਭਾਰਤੀਆਂ ਨੂੰ ਅਲਟ ਰਹਿਣ ਲਈ ਕਿਹਾ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।