ਲੰਡਨ – ਬ੍ਰਿਟੇਨ ਦੇ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਅਸਤੀਫ਼ਾ ਦੇ ਦੇਣਗੇ। ਅਜਿਹੀ ਸਥਿਤੀ ਵਿੱਚ ਬ੍ਰਿਟੇਨ ਦੇ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਮੌਜੂਦਾ ਗ੍ਰਹਿਮੰਤਰੀ ਟੇਰੀਸਾ ਦੇ ਨਾਮ ਤੇ ਸਹਿਮਤੀ ਬਣ ਗਈ ਹੈ।
ਕੈਮਰਨ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਬ੍ਰਿਟੇਨ ਦੀ ਮਹਾਰਾਣੀ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪ ਦੇਣਗੇ ਅਤੇ ਉਤਰਾਅਧਿਕਾਰੀ ਦੇ ਤੌਰ ਤੇ ਟੇਰੀਸਾ ਦਾ ਨਾਮ ਅੱਗੇ ਲਿਆਉਣਗੇ। ਉਨ੍ਹਾਂ ਨੇ ਕਿਹਾ ਕਿ ਉਸੇ ਦਿਨ ਟੇਰੀਸਾ ਪ੍ਰਧਾਨਮੰਤਰੀ ਦਾ ਅਹੁਦਾ ਸੰਭਾਲ ਲਵੇਗੀ। ਟੇਰੀਸਾ ਬ੍ਰਿਟੇਨ ਦੀ ਦੂਸਰੀ ਮਹਿਲਾ ਪ੍ਰਧਾਨਮੰਤਰੀ ਹੋਵੇਗੀ।
ਬ੍ਰਿਟੇਨ ਦੀ ਗ੍ਰਹਿਮੰਤਰੀ ਟੇਰੀਸਾ ਨੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੇ ਮੁੱਖ ਨੇਤਾ ਦੇ ਤੌਰ ਤੇ ਸੱਭ ਤੋਂ ਅੱਗੇ ਹੈ ਅਤੇ ਉਹ ਜਲਦੀ ਹੀ ਪ੍ਰਧਾਨਮੰਤਰੀ ਦਾ ਅਹੁਦਾ ਸੰਭਾਲ ਲਵੇਗੀ।