ਸ਼ੂਗਰ ਰੋਗ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਭਾਰਤ ਵਿਚ 1980 ਵਿਚ ਲਗਭਗ 3 ਕਰੋੜ ਸ਼ੂਗਰ ਰੋਗੀ ਹਨ ਜੋ 2012 ਵਿਚ ਵਧ ਕੇ 6 ਕਰੋੜ ਦੇ ਲਗਭਗ ਹੋ ਗਈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਹਨ। ਸ਼ੂਗਰ ਰੋਗੀਆਂ ਦੀ ਔਸਤ ਉਮਰ 10 ਤੋਂ 12 ਸਾਲ ਘੱਟ ਹੁੰਦੀ ਹੈ। ਭਾਰਤੀਆਂ ਨੂੰ ਇਹ ਰੋਗ ਪੱਛਮ ਦੇਸਾਂ ਦੇ ਮੁਕਾਬਲੇ 10 ਸਾਲ ਪਹਿਲਾਂ ਲੱਗਦਾ ਹੈ। ਚਾਹੇ ਕੁਝ ਵਿਅਕਤੀਆਂ ਨੂੰ ਇਹ ਰੋਗ ਵਿਰਸੇ ਵਿਚ ਮਿਲਦਾ ਹੈ, ਪਰ ਗਲਤ ਜੀਵਨ ਸ਼ੈਲੀ, ਵਾਧੂ ਭਾਰ, ਅਪੋਸ਼ਟਿਕ ਭੋਜਨ ਇਸ ਦੇ ਮੁੱਖ ਦੋਸ਼ੀ ਹਨ, ਜਿਥੇ ਇਸ ਰੋਗ ਦੇ ਇਲਾਜ ਉਤੇ ਬੇਸ਼ੁਮਾਰ ਖਰਚਾ ਆਉਂਦਾ ਹੈ। ਉਥੇ ਵਿਅਕਤੀ ਦੀ ਕਾਰਜ ਕੁਸ਼ਲਤਾ ਉੱਤੇ ਵੀ ਅਸਰ ਪੈਂਦਾ ਹੈ।
ਵਿਸ਼ਵ ਦੇ ਡਾਕਟਰ ਇਹ ਰੋਗ ਖਤਮ ਕਰਨ ਉ¤ਤੇ ਲੱਗੇ ਹੋਏ ਹਨ। ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਪਿਛਲਿਆਂ ਦਹਾਕਿਆਂ ਦੋ ਨਵੀਆਂ ਖੋਜਾਂ ਸਾਹਮਣੇ ਆਈਆਂ ਹਨ।
1. ਜੀ (ਇੰਨਡੈਕਸ ਅੰਕ)
2. ਜੀ ਲੋਡ
ਜੀ ਅੰਕ : ਵੱਖ-ਵੱਖ ਭੋਜਨ ਸਰੀਰ ਵਿਚ ਦਾਖਲ ਹੋ ਕੇ ਗੁਲੂਕੋਸ ਵਿਚ ਬਦਲਦੇ ਹਨ ਅਤੇ ਗੁਲੂਕੋਸ ਖੂਨ ਵਿਚ ਦਾਖਲ ਹੁੰਦੇ ਹਨ। ਭੋਜਨ ਦਾ ਗੁਲੂਕੋਸ ਵਿਚ ਬਦਲਕੇ ਕਿੰਨਾ ਸਮੇਂ ਵਿਚ ਖੂਨ ਵਿਚ ਦਾਖਲੇ ਨੂੰ ਮਾਪਣ ਲਈ ਜੀ ਅੰਕ ਨਿਰਧਾਰਤ ਕੀਤਾ ਗਿਆ ਹੈ। ਇਸ ਦਾ ਆਧਾਰ ਗੁਲੂਕੋਸ ਹੈ ਅਤੇ ਜਿਸ ਨੂੰ 100 ਅੰਕ ਦਿੱਤੇ ਹਨ। ਭੋਜਨ ਦਾ ਗੁਲੂਕੋਸ ਨਾਲ ਮੁਕਾਬਲਾ ਕਰਕੇ ਜੀ. ਅੰਕ ਦਿੱਤਾ ਜਾਂਦਾ ਹੈ। ਇਹ ਹਰ ਇਕ ਭੋਜਨ ਦਾ ਸਥਿਰ ਹੈ, ਜਿੰਨ੍ਹਾਂ ਭੋਜਨਾ ਦਾ ਜੀ.ਅੰਕ 55 ਤੋਂ ਘੱਟ ਹੁੰਦਾ ਹੈ। ਉਹ ਮਿੱਤਰ ਭੋਜਨ ਹੁੰਦ ਹਨ। 56 ਤੋਂ 69 ਵਾਲੇ ਭੋਜਨ ਵੀ ਕਾਫੀ ਠੀਕ ਹੁੰਦੇ ਹਨ, ਪਰ ਜ਼ਿਆਦਾ ਖਾਣ ਤੋਂ ਪ੍ਰਹੇਜ਼ ਕਰਨਾ ਪੈਂਦਾ ਹੈ। 69 ਤੋਂ ਵਧ ਵਾਲੇ ਭੋਜਨਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਸੰਕੋਚ ਨਾਲ ਸੇਵਨ ਕਰਨੇ ਚਾਹੀਦੇ ਹਨ। ਕੁਝ ਘੱਟ ਵਿਚਕਾਰਲੇ ਅਤੇ ਵਧ ਜੀ. ਅੰਕ ਵਾਲੇ ਭੋਜਨ :-
1. ਜੀ.ਅੰਕ ਘੱਟ (55 ਜਾਂ ਇਸ ਤੋਂ ਘੱਟ) ਕਾਬਲੀ ਛੋਲੇ, ਰਾਜਮਾਂਹ, ਸੋਇਆਬੀਨ, ਦੁੱਧ, ਦਹੀਂ, ਅਖਰੋਟ, ਮੂੰਗਫਲੀ, ਟਮਾਟਰ, ਸੇਬ, ਮਟਰ, ਟੋਫੂ, ਭੂਰੇ ਚਾਵਲ, ਸੇਲਾ ਚਾਵਲ, ਸਭ ਡਰਾਈਆ ਫਲੀਆਂ, ਹੂਮਸ ਆਦਿ।
2. ਜੀ.ਅੰਕ (ਵਿਚਕਾਰਲਾ) (56 ਤੋਂ 69 ਤਕ) ਪੱਕਾ ਕੇਲਾ, ਪਾਈਨ ਐਪਲ, ਅੰਗੂਰ, ਫੈਂਟਾ, ਚਿੱਟੀ ਡਬਲ ਰੋਟੀ, ਪਪੀਤਾ, ਸਵੀਟ ਕੋਰਨ, ਐਟਮੀਲ, ਆਈਸਕ੍ਰੀਮ, ਔਰੇਂਜ ਜੂਸ, ਚਿੱਟੇ ਚਾਵਲ ਆਦਿ।
3. ਵਧ ਜੀ. ਅੰਕ (70 ਤੋਂ ਵਧ) ਸ਼ਹਿਦ, ਮੈਦਾ, ਆਲੂ, ਕਾਰਕ ਫਲੇਕਸ, ਫਰੈਂਚ ਰਾਈਸ, ਖੁਸਕ ਫਲ, ਕਈ ਨਾਸ਼ਤੇ ਵਾਲੇ ਸੀਰੀਅਲ, ਫਰੂਟ ਜੂਸ, ਪੀਣੀਆਂ, ਨੂਡਲ ਆਦਿ।
ਜੀ.ਲੋਡ
ਇਸ ਅੰਕ ਦਾ ਆਧਾਰ ਜੀ.ਆਈ ਅਤੇ ਨੈਟ ਕਾਰਬੋ ਹਨ।
ਜੀ.ਐਲ=ਜੀ.ਆਈ *ਨੈਟ ਕਾਰਬੋ
——————-
100
ਨੈਟ ਕਾਰਬੋ=ਕੁਲ ਕਾਰਬੋ-ਰੇਸਾ-ਸ਼ੁਗਰਸ ਅਲਕੋਹਲ
ਇਹ ਅੰਕ ਕੱਢਣਾ ਗੁੰਝਲਦਾਰ ਹੈ ਕਿਉਂਕਿ ਨੈਟ ਕਾਰਬੋ ਫੂਡ ਲੇਬਲਾਂ ਉਤੇ ਲਿਖੇ ਨਹੀਂ ਹੁੰਦੇ 10 ਜਾਂ 10 ਤੋਂ ਘੰਟ ਅੰਕ ਭੋਜਨ ਸਾਡੇ ਮਿੱਤਰ ਹੁੰਦੇ ਹਨ।
ਕੁੱਝ ਭੋਜਨ ਦੀ ਮਾਤਰਾ ਅਨੁਸਾਰ ਹੇਠ ਲਿਖੇ ਹਨ।
ਭੋਜਨ ਦਾ ਨਾਮ ਮਾਤਰਾ ਜੀ.ਐਲ
ਖੰਡ 25 ਗ 07
ਮੈਦਾ 25 ਗ 20
ਚਿੱਟੀ ਡਬਲ ਰੋਟੀ 30 ਗ 10
ਭੁੰਨੇ ਹਏ ਆਲੂ 150 23
ਉਬਲੇ ਆਲੂ 150 21
ਪੱਕਾ ਕੇਲਾ 120 16
ਫਰੈਚ ਫਰਾਈਸਸਸ 1 ਕੱਪ 20
ਤਰਬੂਜ਼ 1 ਕੱਪ 08
ਟਮਾਟਰ ਜੂਸ 250 ਮਿਲੀ: 04
ਕਾਬਲੀ ਛੋਲੇ 150 ਗ 03
ਕੋਕਾ ਕੋਲਾ 250 ਗ 16
ਫੈਂਟਾ 250 ਗ 23
ਐਪਲ ਜੂਸ 250 30
ਆਈਸਕ੍ਰੀਮ 50 ਗ 0 6
ਬੰਬ ਨੰ: ਇਕ ਚਿੱਟੇ ਚਾਵਲ : (ਜੀ.ਅੰਕ 84)
ਕੁਦਰਤੀ ਚਾਵਲਾਂ (ਭੂਰੇ ਚਾਵਲ) ਦੇ ਤਿੰਨ ਭਾਗ ਹੁੰਦੇ ਹਨ।
1. ਬਰਾਨ
2. ਜਰਮ
3. ਐਡੋਸਪਰਮ ਚਿੱਟੇ ਚਾਵਲ ਨੂੰ ਕੁਦਰਤੀ ਚਾਵਲਾਂ ਵਿਚੋਂ ਪੋਸ਼ਟਿਕ ਭਾਗ ਅਰਥਾਤ ਬਰਾਨ ਅਤੇ ਜਰਮ ਤੋਂ ਅਲੱਗ ਕਰਕੇ ਪ੍ਰਾਪਤ ਹੁੰਦੇ ਹਨ। ਇਨ੍ਹਾਂ ਨੂੰ ਚਮਕੀਲਾ ਕਰਨ ਲਈ ਟੈਰੀਕਮ ਪਾਊਡਰ ਦਾ ਪਾਲਿਸ਼ ਕੀਤਾ ਜਾਂਦਾ ਹੈ। ਇਸ ਦੇ ਗੁਣ ਗੱਤੇ ਵਰਤੇ ਹੁੰਦੇ ਹਨ। ਇਹ ਸ਼ੂਗਰ ਰੋਗੀਆਂ ਲਈ ਮਾਰੂ ਹੁੰਦੇ ਹਨ, ਕਿਉਂਕਿ ਇਹ ਖੂਨ ਦਾ ਪੱਧਰ ਬੜੀ ਤੇਜ਼ੀ ਨਾਲ ਵਧਾਉੂਂਦੇ ਹਨ।
ਭਾਰਤ ਵਿਚ ਚਿੱਟੇ ਚਾਵਲ ਦਾ ਸੇਵਨ ਬਿਨਾਂ ਸੰਕੋਚ ਤੋਂ ਕੀਤਾ ਜਾਂਦਾ ਹੈ। ਦੇਸ ਦੇ ਵੱਡੇਸ ਹਿੱਸੇ ਜਿਵੇਂ ਦੱਖਣ ਵਿਚ ਚਾਵਲ ਪੂਰਾ ਭੋਜਨ ਹਨ। ਇਨ੍ਹਾਂ ਤੋਂ ਬਣੇ ਡੋਸੇ, ਕੇਕ ਆਦਿ ਸਵਾਦ ਨਾਲ ਖਾਂਦੇ ਹਨ। ਸੋ ਅੱਜ ਤੋਂ ਹੀ ਘਾਤਕ ਚਿੱਟੇ ਚਾਵਲ ਨੂੰ ਖਾਣਾ ਬੰਦ ਕਰੋ। ਇਸ ਦੀ ਥਾਂ ਭੁਚੇ ਚਾਵਲ ਜਾਂ ਕਨਵਰਟਡ ਰਾਈ (ਪਰਬੋਰਿਲਡ ਅਰਥਾਤ ਸੇਲਾ) ਹੀ ਵਰਤੋ।
ਬੰਬ ਨੰ: 2 ਮੈਦਾ (ਜੀ.ਅੰਕ-70)
ਇਹ ਕਣਕ ਤੋਂ ਬਣਦਾ ਹੈ। ਕਣਕ ਤੋਂ ਪੋਸ਼ਟਿਕ ਭਾਗ ਅਰਥਾਤ ਬਰਾਨ ਅਤੇ ਜਰਮ ਵੱਖ ਕਰ ਦਿੱਤੇ ਜਾਂਦੇ ਹਨ। ਕਣਕ ਦਾ ਫੋਕਟ ਭਾਗ ਅਰਥਾਤ ਐਂਡੋਸਪਰਮ ਤੋਂ ਮੈਦਾ ਤਿਆਰ ਕੀਤਾ ਜਾਂਦਾ ਹੈ। ਮੈਦੇ ਨੂੰ ਚਮਕੀਲਾ ਅਤੇ ਮੁਲਾਇਮ ਬਨਾਉਣ ਲਈ ਕਈ ਰਾਇਣ ਵਰਤੇ ਜਾਂਦੇ ਹਨ। ਸਾਰੇ ਭਾਰਤ ਵਿਚ ਇਸ ਮਾਰੂ ਮੈਦੇ ਦੀ ਵਰਤੋਂ ਹੋ ਰਹੀ ਹੈ। ਮੈਦੇ ਤੋਂ ਡਬਲ ਰੋਟੀਆਂ, ਪੂਰੀਆਂ, ਕੁਲਚੇ, ਭਟੂਰੇ, ਸਮੋਸੇ, ਬਿਸਕੁਟਸ ਆਦਿ ਸਵਾਦੀ ਹੋਣ ਕਰਕੇ ਥੋਕ ਵਿਚ ਖਾਏ ਜਾਂਦੇ ਹਨ। ਮੈਦਾ ਸਰੀਰ ਵਿਚ ਜਾ ਕੇ ਫੌਰੀ ਖੂਨ ਵਿਚ ਗੁਲੂਕੋਸ ਵਧਾਉਂਦਾ ਹੈ।
ਇਸ ਦੇ ਮਾੜੇ ਪ੍ਰਭਾਵ ਕਾਰਨ ਕਈ ਮੁਲਕਾਂ ਚੀਨ, ਯੂ.ਕੇ ਆਦਿ ਵਿਚ ਮੈਦੇ ਉਤੇ ਪਾਬੰਦੀ ਹੈ। ਸਵੋਡਨ ਵਿਚ ਆਟੇ ਦੀ ਡਬਲ ਰੋਟੀ, ਮੈਦੇ ਦੀ ਡਬਲ ਕਿਤੇ ਸਸਤੀ ਕਿਉਂ ਜੋ ਸਰਕਾਰ ਮੈਦੇ ਦੀ ਡਬਲ ਰੋਟੀ ਉਤੇ ਟੈਕ ਲਗਾਉਂਦੀ ਹੈ।
ਬੰਬ ਨੰ: 3 ਸੁਸਤ ਜੀਵਨ ਸ਼ੈਲੀ :
ਹਰਕਤ ਵਿਚ ਰਹਿਣਾ ਸਰੀਰ ਦੀ ਕੁਦਰਤੀ ਲੋੜ ਹੈ। ਭਾਰਤ ਵਿਚ 60 ਤੋਂ 70 ਫੀਸਦੀ ਵੱਧ ਸੁਸਤ ਜੀਵਨ ਬਤੀਤ ਕਰ ਰਹੇ ਹਨ, ਜੋ ਕੋਈ ਵਿਅਕਤੀ 5000 ਤੋਂ ਘੱਟ ਪ੍ਰਤੀ ਦਿਨ ਕਦਮ ਲੈਂਦਾ ਹੈ, ਤਦ ਉਹ ਆਲਸੀ ਹੈ।
ਸੁਸਤ ਜੀਵਨ ਕਾਰਨ ਸਰੀਰ ਦਾ ਪੈਨਕਰਆਸ ਭਾਗ ਵੀ ਸੁਸਤ ਹੋ ਜਾਂਦਾ ਹੈ। ਇਹ ਖੂਨ ਵਿਚੋਂ ਗੁਲੂਕੋਸ ਕੱਢਣ ਲਈ ਵਰਤੋਂ ਵਿਚ ਆਉਂਦੀ ਇਨਸੂਲੀਟ ਘਟ ਪੈਦਾ ਕਰਦਾ ਹੈ, ਜਿਸ ਕਾਰਨ ਗੁਲੂਕੋਸ ਖੂਨ ਵਿਚ ਹੀ ਰਹਿ ਜਾਂਦਾ ਹੈ। ਮਾਹਰਾਂ ਵੱਲੋਂ ਹਫਤੇ ਵਿਚ ਪੰਜ ਦਿਨ 30 ਮਿੰਟ ਰੋਜ਼ਾਨਾ ਸੈਰ ਕਰਨ ਦੀ ਸਿਫਾਰਸ਼ ਕਰਦੇ ਹਨ।
ਕੁੱਝ ਮੁਲਕ ਜਿਵੇਂ ਕੋਲੰਬੀਆ ਦੇ ਕੁਝ ਸ਼ਹਿਰਾਂ ਵਿਚ ਛੁੱਟੀ ਵਾਲੇ ਦਿਨ ਵਾਹਨ ਚਲਾਉਣ ਉਤੇ ਪਾਬੰਦੀ ਹੈ। ਕਈ ਮੁਲਕ ਸ਼ਹਿਰੀਆਂ ਨੂੰ ਐਕਟਿਵ ਰੱਖਣ ਲਈ ਮੁਫਤ ਸਾਈਕਲ ਦਿੰਦੇ ਹਨ।
ਬੰਬ ਨੰ: 4
ਆਲੂ (ਜੀ.ਅੰਕ 8) : ਭਾਰਤ ਵਿਚ ਆਲੂਆਂ ਦੀ ਵਰਤੋਂ ਬਿਨਾਂ ਸੰਕੋਚ ਹੋ ਰਹੀ ਹੈ। ਲਗਭਗ ਹਰ ਸਬਜ਼ੀ ਵਿਚ ਪਾਏ ਜਾਂਦੇ ਹਨ। ਸਮੋਸੇ, ਆਲੂਆਂ ਦੇ ਪਰੋਂਠੇ ਆਦਿ ਨੂੰ ਬੜੇ ਸਵਾਦ ਨਾਲ ਖਾਧਾ ਜਾਂਦਾ ਹੈ। ਆਲੂਆਂ ਵਿਚ 20 ਪ੍ਰਤੀਸ਼ਤ ਕਾਰਬੋ ਅਤੇ ਇਕ ਪ੍ਰਬੰਧਤ ਰੇਸ਼ੇ ਹੁੰਦੇ ਹਨ। ਆਲੂ ਖਾ ਕੇ ਖੂਨ ਵਿਚ ਗੁਲੂਕੋਸ ਦਾ ਪੱਧਰ ਫੌਰਨ ਵੱਧ ਜਾਂਦਾ ਹੈ। ਫਰੈਚ ਫਰਾਈਸ, ਆਲੂ ਚਿਪਸ ਵੱਡੇ ਦੁਸ਼ਮਣ ਹਨ।
ਖੰਡ : (ਜੀ.ਅੰਕ 66) : ਇਸ ਨੂੰ ਮਿੱਠਾ ਜ਼ਹਿਰ ਮੰਨਿਆ ਜਾਂਦਾ ਹੈ। ਖੰਡ ਵਿਚ ਕੋਈ ਪੋਸ਼ਟਿਕ ਅੰਸ਼ ਨਹੀਂ ਹੁੰਦੇ, ਪ੍ਰੰਤੂ ਸਾਰੇ ਵਿਸ਼ਵ ਵਿਚ ਲੋੜ ਨਾਲੋਂ ਕਿਤੋ ਜ਼ਿਆਦਾ ਖੰਡ ਖਾਧੀ ਜਾਂਦੀ ਹੈ। ਇਕ ਪੁਰਸ਼ ਹਰ ਰੋਜ਼ 35 ਗ੍ਰਾਮ ਅਤੇ ਔਰਤ 25 ਗ੍ਰਾਮ ਖੰਡ ਖਾ ਸਕਦੇ ਹਨ। ਖੰਡ ਦਿਮਾਗ ਦੀ ਵਰਤੋਂ ਲਈ, ਸਰੀਰ ਨੂੰ ਚੁਸਤ/ਦਰੁਸਤ ਰੱਖਣ ਲਈ ਜੀਭ ਦੇ ਸਵਾਦ ਲਈ ਜ਼ਰੂਰੀ ਹੈ। ਖੰਡ ਦੇ 57 ਨਾਮ ਹਨ। ਘਰਾਂ ਵਿਚ ਵਰਤਣ ਵਾਲੀ ਨੂੰ ਸੁਕੋਰੋਜ਼ ਕਹਿੰਦੇ ਹਨ। ਖੰਡ ਲੁਕਵੇਂ ਰੂਪ ਵਿਚ ਕੋਲਡ ਡਰਿੰਕਸ, ਫਲਾਂ ਦੇ ਜੂਸ, ਜੈਮ, ਜੈਲੀ, ਟਮਾਟੋ ਸਾਸ, ਕਈ ਸੀਰੀਅਲ ਵਿਚ ਵਾਧੂ ਹੁੰਦੀ ਹੈ। ਕਈ ਮੁਲਕਾਂ ਵਿਚ ਇਸ ਦੀ ਖਪਤ ਨੂੰ ਘਟਾਉਣ ਲਈ ਖੰਡ ਟੈਕਸ ਲਗਾਇਆ ਜਾਂਦਾ ਹੈ। ਜਿਵੇਂ ਮੈਕਸੀਕੋ, ਸਾਊਥ ਅਫਰੀਕਾ, ਯੂ.ਕੇ ਆਦਿ। ਇਨ੍ਹਾਂ ਤੋਂ ਬਿਨਾ ਨੀਂਦ ਅਤੇ ਤਨਾਵ ਵੀ ਇਸ ਰੋਗ ਨੂੰ ਬੜਾਵਾ ਦਿੰਦੇ ਹਨ।
ਨੀਂਦ : ਮਨੁੱਖ ਸਰੀਰ ਵਿਚ ਮਸ਼ੀਨ ਦੀ ਤਰ੍ਹਾਂ ਹੈ। ਚਾਹੇ ਕੁੱਝ ਸਿਸਟਮ 24 ਘੰਟੇ ਕੰਮ ਕਰਦੇ ਹਨ, ਪ੍ਰੰਤੂ ਕੁਝ ਸਿਸਟਮ ਨੂੰ ਆਰਾਮ ਦੀ ਲੋੜ ਹੁੰਦੀ ਤੇ ਨੀਂਦ ਸਰੀਰ ਵਿਚ ਨਵੀਂ ਜਾਨ ਪਾਉਂਦੀ ਹੈ। ਹਰ ਵਿਅਕਤੀ ਹਰ ਰੋਜ਼ 7 ਘੰਟੇ ਦੇ ਲਗਭਗ ਨੀਂਦ ਲੈਣੀ ਚਾਹੀਦੀ ਹੈ।
ਤਨਾਵ : ਤਨਾਵ ਸਰੀਰ ਵਿਚ ਕਈ ਵਿਗਾੜ ਪੈਦਾ ਕਰਦਾ ਹੈ। ਤਨਾਵ ਤੋਂ ਬਚਣ ਲਈ ¦ਬੇ-ਲੰਬੇ ਸਾਹ ਸੈਰ, ਯੋਗਾ ਜਾਂ ਮਨ ਪਸੰਦ ਗਤੀਵਿਧੀ ਕਰਨੀ ਜ਼ਰੂਰੀ ਹੈ।