ਲੰਡਨ – ਮਹਾਰਾਣੀ ਅਲੈਜ਼ਬਿੱਥ ਦੁਆਰਾ ਬ੍ਰਿਟੇਨ ਵਿੱਚ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੀ ਨੇਤਾ ਟੇਰੇਸਾ ਦੀ ਨਿਯੁਕਤੀ ਤੇ ਮੋਹਰ ਲਗਾਏ ਜਾਣ ਤੋਂ ਬਾਅਦ ਉਹ ਬ੍ਰਿਟੇਨ ਦੀ ਨਵੀਂ ਪ੍ਰਧਾਨਮੰਤਰੀ ਬਣ ਗਈ ਹੈ। ਟੇਰੇਸਾ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਦੇਸ਼ ਦੀ ਗ੍ਰਹਿਮੰਤਰੀ ਰਹਿ ਚੁੱਕੀ ਹੈ। 1990 ਵਿੱਚ ਮਾਗਰਿਟ ਥੈਚਰ ਤੋਂ ਬਾਅਦ ਉਹ ਦੂਸਰੀ ਮਹਿਲਾ ਹੈ ਜੋ ਕਿ ਬ੍ਰਿਟੇਨ ਦੀ ਕਮਾਂਡ ਸੰਭਾਲ ਰਹੀ ਹੈ।
ਟੇਰੇਸਾ ਦੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਇਸ ਗੱਲ ਦੀ ਘੋਸ਼ਣਾ ਕੀਤੀ ਗਈ ਕਿ ਡੇਵਿਡ ਕੈਮਰਨ ਨੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਟੇਰੇਸਾ ਹੁਣ ਕੈਮਰਨ ਤੋਂ ਪ੍ਰਧਾਨਮੰਤਰੀ ਆਫਿਸ ਦਾ ਸਾਰਾ ਚਾਰਜ ਸੰਭਾਲ ਲਵੇਗੀ, ਊਨ੍ਹਾਂ ਨੇ ਬਰੇਕਜਿਟ ਕਾਰਣ ਅਸਤੀਫ਼ਾ ਦਿੱਤਾ ਹੈ। ਬ੍ਰੇਕਜਿਟ ਤੇ ਹੋਈ ਵੋਟਿੰਗ ਕਾਰਣ ਬ੍ਰਿਟੇਨ ਨੂੰ ਯੂਰਪੀ ਸੰਘ ਨੂੰ ਛੱਡਣਾ ਪਿਆ। ਕੈਮਰਨ ਬ੍ਰਿਟੇਨ ਦੇ ਯੂਰਪੀ ਸੰਘ ਵਿੱਚ ਬਣੇ ਰਹਿਣ ਦੇ ਪੱਖ ਵਿੱਚ ਸਨ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟੇਰੇਸਾ ਆਪਣੇ ਮੰਤਰੀਮੰਡਲ ਵਿੱਚ ਮਹਿਲਾ ਮੰਤਰੀਆਂ ਦੀ ਸੰਖਿਆ ਵਿੱਚ ਵਾਧਾ ਕਰੇਗੀ। ਅਸਲ ਵਿੱਚ ਟੇਰੇਸਾ ਦੇ ਨਾਮ ਤੇ ਸੋਮਵਾਰ ਨੂੰ ਹੀ ਮੋਹਰ ਲਗ ਗਈ ਸੀ, ਜਦੋਂ ਕਿ ਉਨ੍ਹਾਂ ਦੀ ਵਿਰੋਧੀ ਲੀਡਸਸ ਨੇ ਆਪਣਾ ਨਾਮ ਵਾਪਿਸ ਲੈ ਲਿਆ ਸੀ।