ਨਵੀਂ ਦਿੱਲੀ – ਬੀਜੇਪੀ ਵੱਲੋਂ ਰਾਜਨੀਤੀ ਵਿੱਚ ਲਿਆਂਦੇ ਗਏ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਰਾਜਸਭਾ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਪਾਰਟੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਆਪ ਵਿੱਚ ਸ਼ਾਮਿਲ ਹੋ ਸਕਦਾ ਹੈ ਅਤੇ ਉਸ ਨੂੰ ਆਪ ਵੱਲੋਂ ਮੁੱਖਮੰਤਰੀ ਪਦ ਦੇ ਉਮੀਦਵਾਰ ਦਾ ਲਾਲਚ ਦਿੱਤਾ ਜਾ ਸਕਦਾ ਹੈ।
ਬੀਜੇਪੀ ਨੇ 2014 ਦੀਆਂ ਲੋਕਸਭਾ ਚੋਣਾਂ ਵਿੱਚ ਸਿੱਧੂ ਦੀ ਟਿਕਟ ਕਟ ਕੇ ਅਰੁਣ ਜੇਟਲੀ ਨੂੰ ਅੰਮਿ੍ਤਸਰ ਤੋਂ ਐਮਪੀ ਦੀ ਸੀਟ ਦਿੱਤੀ ਸੀ, ਜੋ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬੁਰੀ ਤਰ੍ਹਾਂ ਨਾਲ ਹਾਰ ਗਏ ਸਨ। ਉਸ ਸਮੇਂ ਤੋਂ ਹੀ ਸਿੱਧੂ ਦੀ ਆਪਣੀ ਪਾਰਟੀ ਨਾਲ ਅਣਬਣ ਚੱਲ ਰਹੀ ਸੀ। ਰਾਜਨੀਤਕ ਹਲਕਿਆਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਲਦੀ ਹੀ ਆਮ ਆਦਮੀ ਪਾਰਟੀ ਚੰਡੀਗੜ੍ਹ ਵਿੱਚ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦੇਵੇਗੀ।ਸਿੱਧੂ ਨੂੰ ਭਾਜਪਾ ਨੇ ਮਜਬੂਰੀ ਵੱਸ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅੱਗੇ ਕੀਤਾ ਹੋਇਆ ਸੀ।