ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਦੇ ਇੱਕ ਪਿੰਡ ਪੱਖੋਕੇ ਵਿੱਚ ਸੰਗਤ ਦਰਸ਼ਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਲਬਦਲੂਆਂ ਦਾ ਟੋਲਾ ਹੈ। ਸਿੱਧੂ ਆਪਣੀ ਮਰਜ਼ੀ ਦਾ ਮਾਲਿਕ ਹੈ। ਆਪ ਵਿੱਚ ਜਾਵੇ ਜਾਂ ਕਿਸੇ ਹੋਰ ਪਾਰਟੀ ਵਿੱਚ, ਇੱਕ ਹੋਰ ਦੇ ਚਲੇ ਜਾਣ ਨਾਲ ਵਿਧਾਨ ਸਭਾ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ। ਆਪ ਵਿੱਚ ਸਾਰੇ ਨੇਤਾ ਆਪਣੇ ਰਾਜਨੀਤਕ ਹਿੱਤ ਪੂਰੇ ਕਰਨ ਲਈ ਸ਼ਾਮਿਲ ਹੁੰਦੇ ਹਨ।
ਭਾਜਪਾ ਦੇ ਰਾਜਸਭਾ ਮੈਂਬਰ ਨਵਜੋਤ ਸਿੱਧੂ ਦੇ ਪਾਰਟੀ ਛੱਡਣ ਦੇ ਸਬੰਧ ਵਿੱਚ ਕਿਹਾ ਕਿ ਪਾਰਟੀ ਵਿੱਚ ਰਹਿੰਦਿਆਂ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ, ਪਰ ਨੇਤਾਵਾਂ ਨੂੰ ਆਪਣੀ ਪਾਰਟੀ ਦੇ ਪ੍ਰਤੀ ਸਦਾ ਵਫ਼ਾਦਾਰ ਰਹਿਣਾ ਚਾਹੀਦਾ ਹੈ। ਪਾਰਟੀ ਵਿੱਚ ਰਹਿਣ ਵਾਲਿਆਂ ਨੂੰ ਹੀ ਲੋਕ ਅਤੇ ਪਾਰਟੀ ਸਦਾ ਸਨਮਾਨ ਦਿੰਦੇ ਹਨ। ਇਸ ਤੋਂ ਪਹਿਲਾਂ ਬਾਦਲ ਇਹ ਵੀ ਕਹਿ ਚੁੱਕੇ ਹਨ ਕਿ ਜੇ ਡਾਕਟਰ ਸਿੱਧੂ ਮੈਨੂੰ ਆਪਣਾ ਅਸਤੀਫ਼ਾ ਦੇਵੇਗੀ ਤਾਂ ਮੈਂ ਉਸੇ ਸਮੇਂ ਮਨਜ਼ੂਰ ਕਰ ਲਵਾਂਗਾ।