ਲੁਧਿਆਣਾ – ਦਿਨੋਂ ਦਿਨ ਪੰਜਾਬ ਦਾ ਪਾਣੀ ਗੰਦਲਾ ਹੀ ਨਹੀਂ ਬਲਕਿ ਜ਼ਹਿਰੀਲਾ ਵੀ ਹੋ ਰਿਹਾ ਹੈ। ਇਸ ਦੇ ਇਲਾਵਾ ਧਰਤੀ ਹੇਠਲੇ ਪਾਣੀ ਦੀ ਜੋ ਬੇਕਦਰੀ ਹੋ ਰਹੀ ਹੈ ਉਸ ਨੂੰ ਵੇਖਦੇ ਹੋਏ ਲਗਦਾ ਹੈ ਕਿ ਜੇਕਰ ਸਮਾਂ ਰਹਿੰਦੇ ਅਸੀਂ ਨਾ ਸਮਝੇ ਤਾਂ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਪਾਣੀ ਦੀਆਂ ਬੂੰਦਾਂ ਨੂੰ ਵੀ ਤਰਸੇਗੀ। ਇਹ ਅਹਿਮ ਗੱਲਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਪੱਧਰੀ ਵਾਟਰ ਕੁਆਲਿਟੀ ਮੈਨੇਜਮੈਂਟ ਤੇ ਰੱਖ ਗਏ ਸ਼ਾਰਟ ਕੋਰਸ ਦੌਰਾਨ ਹਾਜ਼ਰ ਮਹਿਮਾਨਾਂ ਨਾਲ ਕੀਤੀਆਂ। ਡਾ. ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੌਲੋਜੀ, ਜਲੰਧਰ ਵਿਚ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਲਈ ਰੱਖੇ ਗਏ ਇਸ ਸ਼ਾਰਟ ਟਰਮ ਕੋਰਸ ਵਿਚ ਜਿੱਥੇ ਪੰਜਾਬ ਭਰ ਦੇ ਨੌਜਵਾਨਾਂ ਨੇ ਹਿੱਸਾ ਲੈ ਕੇ ਅਹਿਮ ਜਾਣਕਾਰੀ ਹਾਸਿਲ ਕੀਤੀ । ਉ¤ਥੇ ਹੀ ਐਲ ਸੀ ਈ ਟੀ ਦੇ ਸਿਵਲ ਵਿਭਾਗ ਨੇ ਹਿੱਸਾ ਲੈ ਕੇ ਆਪਣੇ ਇਲਾਕੇ ਦੇ ਪਾਣੀ ਸੰਭਾਲ ਦੀ ਜ਼ਿੰਮੇਵਾਰੀ ਚੁੱਕੀ।
ਸੰਤ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਤਾਬਾਂ ਵਿਚ ਛਾਪਣ ਨਾਲ ਦਿਨੋਂ ਦਿਨ ਵੱਧ ਰਹੀ ਇਸ ਤ੍ਰਾਸਦੀ ਨੂੰ ਨਹੀਂ ਰੋਕਿਆਂ ਜਾ ਸਕਦਾ ਬਲਕਿ ਇਸ ਲਈ ਪ੍ਰੈਕਟੀਕਲ ਤੋਰ ਤੇ ਅੱਗੇ ਆਉਣਾ ਪਵੇਗਾ। ਉਨ੍ਹਾਂ ਆਪਣੇ ਇਲਾਕੇ ਦੇ ਪਾਣੀਆਂ ਦੀ ਸੰਭਾਲ ਦੇ ਤਰੀਕੇ ਸਾਂਝੇ ਕਰਦੇ ਹੋਏ ਆਪਣੀ ਟੀਮ ਵੱਲੋਂ ਪਾਣੀ ਦੀ ਸੰਭਾਲ ਦੇ ਅਪਣਾਏ ਤਰੀਕੇ ਸਾਂਝੇ ਕੀਤੇ। ਇਸ ਦੇ ਨਾਲ ਹੀ ਇਕ ਵੀਡਿੳ ਰਾਹੀਂ ਸੀਚੇਵਾਲ ਮਾਡਲ ਪੇਸ਼ ਕਰਦੇ ਹੋਏ ਹਾਜ਼ਰ ਮਹਿਮਾਨਾਂ ਨੂੰ ਇਸ ਸਮਾਜਿਕ ਉਪਰਾਲੇ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਐਲ ਸੀ ਈ ਟੀ ਦੇ ਸਿਵਲ ਵਿਭਾਗ ਨੇ ਇਹ ਅਹਿਮ ਜਾਣਕਾਰੀ ਹਾਸਿਲ ਕਰਦੇ ਹੋਏ ਆਪਣੇ ਇਲਾਕੇ ਵਿਚ ਪਾਣੀ ਦੀ ਸੰਭਾਲ ਲਈ ਅੱਗੇ ਆ ਕੇ ਉਪਰਾਲੇ ਕਰਨ ਦਾ ਪ੍ਰਣ ਲਿਆ।
ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਰੱਖੀ ਰਾਜ ਪੱਧਰੀ ਵਰਕਸ਼ਾਪ ਵਿਚ ਐਲ. ਸੀ. ਈ. ਟੀ. ਨੇ ਲਿਆ ਹਿੱਸਾ
This entry was posted in ਪੰਜਾਬ.