ਕਾਠਮੰਡੂ – ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਨੇ ਦੇਸ਼ ਵਿੱਚ ਰਾਜਨੀਤਕ ਸੰਕਟ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨੇਪਾਲ ਦੀ ਸੰਸਦ ਵਿੱਚ ਅਵਿਸ਼ਵਾਸ਼ ਪ੍ਰਸਤਾਵ ਦਾ ਜਵਾਬ ਦਿੰਦੇ ਹੋਏ ਓਲੀ ਨੇ ਕਿਹਾ, ਮੈਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੂੰ ਭੇਜ ਚੁੱਕਿਆ ਹਾਂ। ਮੈਨੂੰ ਪਤਾ ਹੈ ਕਿ ਮੈਂ ਬਹੁਮੱਤ ਸਾਬਿਤ ਨਹੀਂ ਕਰ ਸਕਾਂਗਾ।” ਉਨ੍ਹਾਂ ਨੇ 11 ਅਕਤੂਬਰ 2015 ਨੂੰ ਨੇਪਾਲ ਦੇ 38ਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸੱਤਾ ਸੰਭਾਲੀ ਸੀ।
ਨੇਪਾਲੀ ਸੰਸਦ ਵਿੱਚ ਓਲੀ ਦੇ ਖਿਲਾਫ਼ ਪੇਸ਼ ਕੀਤੇ ਗਏ ਅਵਿਸ਼ਵਾਸ਼ ਪ੍ਰਸਤਾਵ ਦੇ ਹੱਕ ਵਿੱਚ ਸਤਾਧਾਰੀ ਸਹਿਯੋਗੀ ਏਕੀਕ੍ਰਿਤ ਨੇਪਾਲ ਕਮਿਊਨਿਸਟ ਮਾਓਵਾਦੀ, ਰਾਸ਼ਟਰੀ ਪਰਜਾਤੰਤਰ ਪਾਰਟੀ ਅਤੇ ਮਧੇਸੀ ਜਨਾਧਿਕਾਰ ਫੋਰਮ ਵਰਗੀਆਂ ਰਾਜਨੀਤਕ ਪਾਰਟੀਆਂ ਆ ਗਈਆਂ ਸਨ। ਜਿਸ ਤੋਂ ਬਾਅਦ ਓਲੀ ਨੂੰ ਆਪਣਾ ਅਸਤੀਫ਼ਾ ਦੇਣਾ ਪਿਆ। ਕਾਂਗਰਸ ਅਤੇ ਨੇਪਾਲ ਕਮਿਊਨਿਸਟ ਪਾਰਟੀ ਮਾਓਵਾਦੀ ਕੇਂਦਰ ਵੱਲੋਂ ਸਰਕਾਰ ਦੇ ਖਿਲਾਫ਼ ਅਵਿਸ਼ਵਾਸ਼ ਦਾ ਮੱਤਾ ਲਿਆਉਣ ਤੋਂ ਬਾਅਦ ਮਧੇਸੀ ਜਨਾਧਿਕਾਰ ਫੋਰਮ ਅਤੇ ਰਾਸ਼ਟਰ ਪਰਜਾਤੰਤਰ ਪਾਰਟੀ ਨੇਪਾਲ ਨੇ ਸਰਕਾਰ ਦਾ ਸਮਰਥਣ ਕਰਨ ਦਾ ਨਿਰਣਾ ਲਿਆ ਸੀ, ਪਰ ਸੰਸਦ ਵਿੱਚ ਬਹਿਸ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਮੇਂ ਸਰਕਾਰ ਦਾ ਸਾਥ ਛੱਡ ਦਿੱਤਾ।
ਪ੍ਰਧਾਨਮੰਤਰੀ ਓਲੀ ਦੇ ਅਸਤੀਫ਼ੇ ਤੋਂ ਬਾਅਦ ਨੇਪਾਲ ਦੇ ਸੱਭ ਤੋਂ ਵੱਡੇ ਰਾਜਨੀਤਕ ਦਲ ਕਾਂਗਰਸ, ਨੇਪਾਲ ਕਮਿਊਨਿਸਟ ਪਾਰਟੀ ਮਾਓਵਾਦੀ ਕੇਂਦਰ ਅਤੇ ਹੋਰ ਛੋਟੇ ਦਲਾਂ ਨੇ ਮਿਲ ਕੇ ਨਵੀਂ ਸਰਕਾਰ ਦੇ ਗਠਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
Why do not we try this ?