ਨਵੀਂ ਦਿੱਲੀ – ਚੀਨ ਨੇ ਐਨਐਸਜੀ ਵਿੱਚ ਭਾਰਤ ਦੀ ਮੈਂਬਰਸਿ਼ੱਪ ਦਾ ਵਿਰੋਧ ਇਸ ਲਈ ਕੀਤਾ ਸੀ ਕਿ ਉਸ ਨੇ NPT ਤੇ ਦਸਤਖਤ ਨਹੀਂ ਸਨ ਕੀਤੇ। ਹੁਣ ਖੁਦ ਹੀ ਆਪਣੀਆਂ ਬਣਾਈਆਂ ਹੋਈਆਂ ਸ਼ਰਤਾਂ ਨੂੰ ਤੋੜ ਕੇ ਪਾਕਿਸਤਾਨ ਨੂੰ ਨਿਯੂਕਲੀਯਰ ਰੀਐਕਟਰ ਸਪਲਾਈ ਕਰ ਰਿਹਾ ਹੈ ਜੋ ਕਿ ਐਨਪੀਟੀ ਦੇ ਅਸੂਲਾਂ ਦੇ ਖਿਲਾਫ਼ ਹੈ।
ACA ਦੀ ਰੀਪੋਰਟ ਅਨੁਸਾਰ ਚੀਨ ਨੇ ਪਾਕਿਸਤਾਨ ਨਾਲ ‘ਚਸਮਾ-3’ ਪ੍ਰਮਾਣੂੰ ਰੀਐਕਟਰ ਦੇ ਲਈ ਕਰਾਰ ਕੀਤਾ ਹੈ। ਆਰਮਸ ਕੰਟਰੋਲ ਐਸੋਸੀਏਸ਼ਨ ਨੇ ਆਪਣੀ ਇੱਕ ਰੀਪੋਰਟ ਵਿੱਚ ਚੀਨ ਦੇ ਇਸ ਕਦਮ ਨੂੰ ਐਨਪੀਟੀ ਦਾ ਉਲੰਘਣ ਦੱਸਿਆ ਹੈ। ਰੀਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਜਿਹੇ ਦੇਸ਼ (ਪਾਕਿਸਤਾਨ) ਨੂੰ ਇਹ ਰੀਐਕਟਰਸ ਦੇਣਾ ਜੋ ਅੰਤਰਰਾਸ਼ਟਰੀ ਪ੍ਰਮਾਣੂੰ ਏਜੰਸੀ (IAEA) ਦੁਆਰਾ ਤੈਅ ਕੀਤੇ ਗਏ ਮਾਣਕਾਂ ਦੇ ਤਹਿਤ ਨਹੀਂ ਆਉਂਦਾ’ ਇਹ ਐਨਪੀਟੀ ਦੇ ਨਿਯਮਾਂ ਦਾ ਸਪੱਸ਼ਟ ਉਲੰਘਣ ਹੈ।
ਚੀਨ ਨੇ 2004 ਵਿੱਚ ਐਨਐਸਜੀ ਮੈਂਬਰਸ਼ਿੱਪ ਮਿਲਣ ਤੋਂ ਬਾਅਦ ਤੋਂ ਹੁਣ ਤੱਕ 6 ਪ੍ਰਮਾਣੂੰ ਰੀਐਕਟਰਸ ਮੁਹਈਆ ਕਰਵਾਏ ਹਨ। ਚੀਨ ਨੇ ਇਸ ਸਪਲਾਈ ਦੇ ਲਈ ਪਾਕਿਸਤਾਨ ਨਾਲ 2003 ਵਿੱਚ ਹੋਈ ਇੱਕ ਡੀਲ ਦਾ ਹਵਾਲਾ ਦਿੱਤਾ ਹੈ। ਅਸਲ ਵਿੱਚ ਉਸ ਸਮੇਂ ਚੀਨ ਐਨਐਸਜੀ ਦਾ ਮੈਂਬਰ ਨਹੀਂ ਸੀ।