ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿਲਖ ਅਫ਼ਸਰ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ । ਇਸ ਮਹਾਂਉਤਸਵ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀ ਅਤੇ ਡੀਨ ਡਾਇਰੈਕਟਰ ਵੀ ਹਾਜ਼ਰ ਸਨ । ਡਾ. ਢਿੱਲੋਂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਚੌਗਿਰਦੇ ਨੂੰ ਸਾਫ਼ ਸੁਥਰਾ ਬਨਾਉਣ ਲਈ ਰੁੱਖ ਅਹਿਮ ਰੋਲ ਅਦਾ ਕਰਦੇ ਹਨ । ਲੁਧਿਆਣੇ ਸ਼ਹਿਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੁ¤ਖਾਂ ਦੀ ਭਰਮਾਰ ਅਤੇ ਵਿਭਿੰਨਤਾ ਸਦਕਾ ਹੀ ਚੰਗੇ ਪੌਣ-ਪਾਣੀ ਲਈ ਜਾਣੀ ਜਾਂਦੀ ਹੈ । ਉਹਨਾਂ ਕਿਹਾ ਕਿ ਮਨੁੱਖ ਦੀ ਰੁੱਖ ਨਾਲ ਉਮਰਾਂ ਲੰਬੀ ਸਾਂਝ ਹੁੰਦੀ ਹੈ। ਉਹਨਾਂ ਮਿਲਖ ਅਫ਼ਸਰ ਡਾ. ਵਿਸ਼ਵਜੀਤ ਸਿੰਘ ਹੰਸ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਯੂਨੀਵਰਸਿਟੀ ਦੇ ਹੋਰ ਭਾਗਾਂ ਦੇ ਵਿੱਚ ਵੀ ਆਰੰਭ ਕੀਤੇ ਜਾਣਗੇ ।
ਵਣ ਮਹਾਂਉਤਸਵ ਬਾਰੇ ਜਾਣਕਾਰੀ ਦਿੰਦਿਆਂ ਡਾ. ਹੰਸ ਅਤੇ ਲੈਂਡਸਕੇਪਿੰਗ ਅਫ਼ਸਰ ਡਾ. ਰਾਜੇਸ਼ ਦੂਬੇ ਨੇ ਦੱਸਿਆ ਕਿ ਡਾ. ਢਿੱਲੋਂ ਵੱਲੋਂ ਨਿੰਮ ਦਾ ਬੂਟਾ ਲਗਾਇਆ ਗਿਆ ਜਦਕਿ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ ਕੇ ਖੰਨਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ, ਡੀਨ ਖੇਤੀਬਾੜੀ ਕਾਲਜ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਇੰਜਨੀਅਰਿੰਗ ਕਾਲਜ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ, ਕੰਟਰੋਲਰ ਪ੍ਰੀਖਿਆਵਾਂ ਡਾ. ਐਨ ਕੇ ਖੁੱਲਰ, ਕੰਟਰੋਲਰ ਡਾ. ਸੰਦੀਪ ਕਪੂਰ ਵੱਲੋਂ ਲਾਲ ਗੁਲਮੋਹਰ, ਸੁਖਚੈਨ, ਕੁਸਮ ਦੇ ਬੂਟੇ ਤਿੰਨ ਨੰਬਰ ਗੇਟ ਦੇ ਨਾਲ ਲੱਗਦੇ ਮੈਦਾਨ ਵਿੱਚ ਲਗਾਏ ਗਏ ਹਨ ।