ਨਾਈਟਇਨਗੇਲ ਕਾਲਜ ਆਫ਼ ਨਰਸਿੰਗ, ਨਾਰੰਗਵਾਲ ਵੱਲੋਂ ਵਿਚ ਚੌਥੀ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇੰਡੋ ਪੈਸੀਫਿਕ ਅਕੈਡਮੀ ਆਫ਼ ਫੋਰੈਂਸਿਕ ਨਰਸਿੰਗ ਸਾਇੰਸ ਦੇ ਸਹਿਯੋਗ ਨਾਲ ਰੱਖੀ ਗਈ ਇਸ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਆਏ ਡਾਕਟਰਾਂ ਅਤੇ ਬੁੱਧੀ ਜੀਵੀਆਂ ਨੇ ਫੋਰੈਂਸਿਕ ਨਰਸਿੰਗ ਵਿਚ ਅਜੋਕੇ ਸਮੇਂ ਵਿਚ ਆ ਰਹੇ ਬਦਲਾਵਾਂ ਅਤੇ ਸ਼ਖ਼ਸੀਅਤ ਦੇ ਵਿਕਾਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਚਾਰ ਸੈਸ਼ਨਾਂ ਵਿਚ ਰੱਖੀ ਗਈ ਇਸ ਕੌਮੀ ਕਾਨਫ਼ਰੰਸ ਦੇ ਪਹਿਲੇ ਸੈਸ਼ਨ ਵਿਚ ਡਾ. ਕਿਰਨਦੀਪ ਕੌਰ ਧਾਲੀਵਾਲ, ਐਸੋਸੇਟ ਪ੍ਰੋਫੈਸਰ, ਸਰਕਾਰੀ ਕਾਲਜ ਪਟਿਆਲਾ ਅਤੇ ਸੈਕਟਰੀ ਇੰਡੋ ਪੈਸੀਫਿਕ ਅਕੈਡਮੀ ਆਫ਼ ਫੋਰੈਂਸਿਕ ਨਰਸਿੰਗ ਸਾਇੰਸ ਨੇ ਫੋਰੈਂਸਿਕ ਨਰਸਿੰਗ ਦੇ ਕਿੱਤੇ, ਜ਼ਿੰਮੇਵਾਰੀ ਅਤੇ ਸਮੇਂ ਅਨੁਸਾਰ ਇਸ ਵਿਚ ਆ ਰਹੇ ਬਦਲਾਵਾਂ ਸਬੰਧੀ ਜਾਣਕਾਰੀ ਹਾਜ਼ਰ ਮਹਿਮਾਨਾਂ ਨਾਲ ਸਾਂਝੀ ਕੀਤੀ।ਦੂਜੇ ਸੈਸ਼ਨ ਵਿਚ ਥੋੜੇ ਜਿਹੇ ਸਮੇਂ ਵਿਚ ਹੀ ਆਪਣੀ ਅਹਿਮ ਥਾਂ ਬਣਾ ਚੁੱਕੇ ਸੋਸ਼ਲ ਮੀਡੀਆ ਦੇ ਫੋਰੈਂਸਿਕ ਨਰਸਿੰਗ ਵਿਚ ਸਮੇਂ ਦੇ ਹਾਣੀ ਬਣਦੇ ਹੋਏ ਇਸ ਦੀ ਮਹੱਤਤਾ ਅਤੇ ਇਸ ਨਾਲ ਕਿੱਤੇ ਤੇ ਪੈਣ ਵਾਲੇ ਚੰਗੇ ਬੁਰੇ ਪ੍ਰਭਾਵਾਂ ਸਬੰਧੀ ਇੰਡੋਂ ਪੈਸੀਫਿਕ ਅਕੈਡਮੀ ਦੇ ਪ੍ਰੈਜ਼ੀਡੈਂਟ ਡਾ. ਆਰ ਕੇ ਗੋਰੀਆਂ ਨੇ ਜਾਣਕਾਰੀ ਸਾਂਝੀ ਕੀਤੀ। ਦੁਪਹਿਰ ਬਾਦ ਤੀਜੇ ਸੈਸ਼ਨ ਵਿਚ ਡਾ. ਭੁੱਲਰ, ਪ੍ਰੋਫੈਸਰ, ਸਰਕਾਰੀ ਫੋਰੈਂਸਿਕ ਕਾਲਜ ਪਟਿਆਲਾ ਨੇ ਕੰਮ ਕਾਜ਼ੀ ਸਥਾਨਾਂ ਤੇ ਔਰਤਾਂ ਨਾਲ ਹੋਣ ਵਾਲੀ ਜਿਨਸੀ ਛੇੜ ਛਾੜ ਜਿਹੇ ਗੰਭੀਰ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਹਾਜ਼ਰ ਮੈਡੀਕਲ ਮਾਹਿਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਜਦ ਕਿ ਦਿੱਲੀ ਦੇ ਫੋਰੈਂਸਿਕ ਅਪਰਾਧ ਵਿਭਾਗ ਦੇ ਇੰਸਟੈਂਟ ਡਾਇਰੈਕਟਰ ਡਾ. ਸਰਬਜੀਤ ਸਿੰਘ ਜਿਨਸੀ ਛੇੜ ਛਾੜ ਦੀ ਤਫ਼ਤੀਸ਼ ਦੌਰਾਨ ਫੋਰੈਂਸਿਕ ਅਧਿਕਾਰੀ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਅਤੇ ਉਸ ਦੌਰਾਨ ਹੋਣ ਵਾਲੇ ਪ੍ਰੈਸ਼ਰ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਚੌਥੇ ਸੈਸ਼ਨ ਵਿਚ ਫੋਰੈਂਸਿਕ ਤਫ਼ਤੀਸ਼ ਵਿਚ ਮਨੋਰੋਗੀ ਕੇਸਾਂ ਵਿਚ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਜ਼ਿੰਦਗੀ ਵਿਚ ਤਰੱਕੀ ਲਈ ਸ਼ਖ਼ਸੀਅਤ ਦੇ ਵਿਕਾਸ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਤੇ ਡਾ. ਸਰਬਜੀਤ ਸਿੰਘ, ਪ੍ਰੈਜ਼ੀਡੈਂਟ ਨਾਈਟਇਨਗੇਲ ਕਾਲਜ ਆਫ਼ ਨਰਸਿੰਗ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਫੋਰੈਂਸਿਕ ਸਾਇੰਸ ਨਰਸਿੰਗ ਵਿਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਕਿੱਤਾ ਹੈ । ਪਰ ਇਸ ਦੌਰਾਨ ਫੋਰੈਂਸਿਕ ਮਾਹਿਰਾਂ ਨੂੰ ਭਾਰੀ ਪ੍ਰੈਸ਼ਰ ਅਤੇ ਥੱਕਾਂ ਦੇਣ ਵੀ ਜਟਿਲ ਪ੍ਰਕਿਰਿਆ ਵਿਚ ਲੰਘਣਾ ਪੈਂਦਾ ਹੈ। ਇਸ ਦੌਰਾਨ ਵਿੱਦਿਅਕ ਅਦਾਰਿਆਂ ਵਿਚ ਵੀ ਇਸ ਕਿੱਤੇ ਦੀ ਸਿੱਖਿਆਂ ਹਾਸਿਲ ਕਰ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਆਧੁਨਿਕ ਜਾਣਕਾਰੀ ਦੇਣਾ ਜ਼ਰੂਰੀ ਹੋ ਜਾਂਦਾ ਹੈ। ਨਾਇਟਇਨਗੇਲ ਕਾਲਜ ਦੇ ਪ੍ਰਿੰਸੀਪਲ ਜਗਦੀਸ਼ ਆਈ ਪੀ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਇਸ ਤਰਾਂ ਦੀ ਕਾਨਫ਼ਰੰਸ ਨਾ ਸਿਰਫ਼ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਪ੍ਰਦਾਨ ਕਰਦੇ ਹਨ ਬਲਕਿ ਫੋਰੈਂਸਿਕ ਮਾਹਿਰਾਂ ਅਤੇ ਵਿਦਿਆਰਥੀਆਂ ਦਰਮਿਆਨ ਇਕ ਪੁਲ ਵਾਂਗ ਕੰਮ ਕਰਦੇ ਹਨ। ਇਸ ਮੌਕੇ ਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਹੋਰ ਕਈ ਮਾਹਿਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।