ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਪ੍ਰੋਫ਼ੈਸਰ ਅਜੀਤ (ਮਾਹਿਲਪੁਰ) ਵੱਲੋਂ ਸੁਰਮਈ ਸ਼ਾਮ ਵਿਚ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ। ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ¦ਗੇਰੀ ਪਿੰਡ ਤੋਂ ਆਏ ਪ੍ਰੋ. ਅਜੀਤ (ਮਾਹਿਲਪੁਰ) ਨੇ ਲੋਕਗੀਤ, ਕਵਾਲੀ, ਗੀਤ ਗ਼ਜਲ ਸਮੇਤ ਗਾਇਕੀ ਦੀਆਂ ਵਿਭਿੰਨ ਵੰਨਗੀਆਂ ਗਾ ਕੇ ਰੰਗ ਬੰਨਿਆ। ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਪ੍ਰੋਫ਼ੈਸਰ ਅਜੀਤ ਨੂੰ ਸੱਦਾ ਦੇਣ ਤੋਂ ਪਹਿਲਾਂ ਡਾ. ਸੁਰਜੀਤ ਪਾਤਰ ਜੀ ਨੂੰ ਬੁਲਾਇਆ। ਪਾਤਰ ਜੀ ਨੇ ਪ੍ਰੋਫ਼ੈਸਰ ਅਜੀਤ ਨੂੰ ਪੇਸ਼ ਕਰਦਿਆਂ ਆਖਿਆ ਕਿ ਇਨ੍ਹਾਂ ਨੂੰ ਮੈਂ ਨਿੱਜੀ ਮਹਿਫ਼ਲਾਂ ਵਿਚ ਤਾਂ ਬਹੁਤ ਸੁਣਿਆ ਹੈ ਪਰ ਅੱਜ ਪੰਜਾਬੀ ਭਵਨ ਦੀ ਇਸ ਸੁਰਮਈ ਸ਼ਾਮ ਵਿਚ ਪੇਸ਼ ਕਰਦਿਆਂ ਮਾਣ ਹੋ ਰਿਹਾ ਹੈ। ਉਨ੍ਹਾਂ ਨੇ ਡਾ. ਸੁਰਜੀਤ ਪਾਤਰ ਸਮੇਤ ਸਾਹਿਤਕ ਗੀਤਕਾਰੀ ਵਾਲੇ ਵਧੇਰੇ ਸਾਹਿਤਕਾਰਾਂ ਨੂੰ ਸਾਹਿਤਕ ਅੰਦਾਜ਼ ਵਿਚ ਗਾਇਆ। ਉਨ੍ਹਾਂ ਗਾਇਕੀ ਸ਼ੁਰੂ ਕਰਨ ਤੋਂ ਪਹਿਲਾਂ ਪਾਤਰ ਜੀ ਦੀਆਂ ਸਤਰਾਂ ‘ਮਾਣ ਸੁੱਚੇ ਇਸ਼ਕ ਦਾ, ਹੁਸਨ ਦਾ ਦਾਅਵਾ ਨਹੀਂ’ ਕਹਿ ਕੇ ਨਿਰਮਾਣਤਾ ਜ਼ਾਹਿਰ ਕੀਤੀ। ਉਨ੍ਹਾਂ ਆਪਣੀ ਗਾਇਕੀ ਲੋਕਗੀਤ ‘ਐਸ ਵੇਲੇ ਅਸੀਂ ਲੋੜੀਏ ਅੰਮਾਂ ਦੇ ਜਾਏ ਐਸ ਵੇਲੇ ਵੀਰੇ ਹਾਜ਼ਰ ਹੋਏ’ ਅਤੇ ‘ਤੂੰ ਸੁੱਤਾ ਲੋਕ ਜਾਗਦੇ, ਤੈਨੂੰ ਆਈ ਬਨੇਰੇ ਦੀ ਛਾਂ’ ਗਾ ਸ਼ੁਰੂਆਤ ਕੀਤੀ। ਉਨ੍ਹਾਂ ਦੀ ਗਾਇਕੀ ਸਮੇਂ ਸਜਿੰਦਿਆਂ ਵਿਚ ਦੇਵ ਦਿਲਦਾਰ ਦਾ ਸ਼ਾਮਲ ਹੋਣਾ ਮੌਕੇ ਨੂੰ ਹੋਰ ਚਾਰ ਚੰਨ ਲਗਾ ਰਿਹਾ ਸੀ। ਸੁਰਮਈ ਸ਼ਾਮ ਦਾ ਸੰਚਾਲਨ ਡਾ. ਸੁਰਜੀਤ ਸਿੰਘ ਨੇ ਕੀਤਾ ਅਤੇ ਧੰਨਵਾਦ ਤ੍ਰੈਲੋਚਨ ਲੋਚੀ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜਗਮੋਹਨ ਸਿੰਘ ਨਾਮਧਾਰੀ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਗੁਰਇਕਬਾਲ ਸਿੰਘ, ਜਸਵੰਤ ਸਿੰਘ ਜ਼ਫ਼ਰ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਸ੍ਰੀਮਤੀ ਭੁਪਿੰਦਰ ਕੌਰ ਪਾਤਰ, ਮਨਰਾਜ ਪਾਤਰ, ਪ੍ਰੋ. ਜਗਮੋਹਨ ਸਿੰਘ, ਸ. ਰਾਮ ਸਿੰਘ, ਸੁਖਵਿੰਦਰ ਅੰਮ੍ਰਿਤ, ਰਵਿੰਦਰ ਰਵੀ, ਦਲਵੀਰ ਲੁਧਿਆਣਵੀ, ਭੁਪਿੰਦਰ ਸਿੰਘ ਧਾਲੀਵਾਲ, ਜਸਮੀਤ ਕੌਰ, ਜਸਪ੍ਰੀਤ ਕੌਰ ਫਲਕ, ਬਲਵੀਰ ਕੌਰ ਪੰਧੇਰ, ਚਰਨਜੀਤ ਸਿੰਘ, ਰਘਬੀਰ ਸਿੰਘ ਸੰਧੂ, ਅਮਰਜੀਤ ਸਿੰਘ, ਚੰਦ ਸਿੰਘ ਧਾਲੀਵਾਲ, ਬਲਕੌਰ ਸਿੰਘ ਗਿੱਲ, ਦਲਵੀਰ ਸਿੰਘ ਕਲੇਰ, ਸਾਗਰ ਸਿਆਲਕੋਟੀ, ਸਿਕੰਦਰ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਰਮੇਸ਼ ਕੁਮਾਰ, ਧਰਮਿੰਦਰ ਕੁਮਾਰ, ਗੁਰਬਚਨ ਸਿੰਘ ਨੀਲੇ ਪਰਨੇ ਵਾਲੇ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਔਲਖ (ਗਲੈਕਸੀ), ਪਰਵੀਨ ਕੁਮਾਰ ਛਾਬੜਾ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।