ਭਿੱਖੀਵਿੰਡ, ( ਭੁਪਿੰਦਰ ਸਿੰਘ ) – ਗੱਤਕਾ ਫੈਡਰੈਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਗਤਕਾ ਐਸੋਸ਼ੀਏਸ਼ਨ ਵਲੋਂ ਚੌਥਾ ਦੋ ਰੋਜਾ ਗਤਕਾ ਰਿਫਰੈਸ਼ਰ ਕੋਰਸ –ਕਮ-ਟਰੇਨਿੰਗ ਕੈਂਪ ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਲਗਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਿਚ 7 ਸਟੇਟਾਂ ਦੇ ਲੜਕੇ ਅਤੇ ਲ਼ੜਕੀਆਂ ਨੇ ਭਾਗ ਲਿਆ ਇਸ ਕੈਂਪ ਵਿਚ ਕੋਚਿੰਗ ਅਤੇ ਜੱਜ ਵੀ ਆਪਣੀ ਨਵੀਂ ਤਕਨੀਕ ਦੀ ਜਾਣਕਾਰੀ ਲੈਣ ਅਤੇ ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰਨ ਪੁਜੇ ਇਸ ਮੌਕੇ ਮਾਹਿਰਾਂ ਨੇ ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਉਹ ਗੱਤਕੇ ਨਾਲ ਜੁੜਣ ਉਨਾਂ ਕਿਹਾ ਕਿ ਲੜਕੀਆਂ ਜਿੱਥੇ ਗੱਤਕੇਬਾਜੀ ਵਿਚ ਅੱਜ ਆਪਣਾ ਨਾਂ ਬਣਾ ਸਕਦੀਆਂ ਹਨ ਉਥੇ ਹੀ ਇਹ ਉਹਨਾਂ ਦੀ ਸੈਲਫ ਡਿਫੈਂਸ ਲਈ ਬਹੁਤ ਸਹਾਈ ਹੋ ਸਕਦਾ ਹੈ ।
ਇਸ ਬਾਰੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਰਹੱਦੀ ਜਿਲੇ ਤਰਨ ਤਾਰਨ ਵਿਚ ਇਹ ਚੌਥਾ ਨੈਸ਼ਨਲ ਪੱਧਰ ਦਾ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਦੇਸ਼ ਦੇ ਕਈ ਸਟੇਟਾਂ ਦੇ ਲੜਕੇ ਲੜਕੀਆਂ ਇਸ ਕੈਂਪ ਵਿਚ ਜਾਣਕਾਰੀ ਲੈਣ ਪੁਜੇ ਹਨ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਇਸ ਗੱਤਕਾ ਖੇਡ ਨੁੰ ਗ੍ਰੇਡੇਸ਼ਨ ਦਿੱਤੀ ਗਈ ਹੈ ਅਤੇ ਪੰਜਾਬ ਤੋਂ ਇਲਾਵਾ 15 ਸਟੇਟਾਂ ਵਿਚ ਗੱਤਕੇ ਦੀਆਂ ਐਸੋਸੀਏਸ਼ਨ ਤਿਆਰ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੱਤਕੇ ਦਾ ਡਿਪਲੋਮਾ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ ਐਸੋਸੀਏਸ਼ਨ ਆਫ ਯੂਨੀਵਰਸਿਟੀ ਵਲੋਂ ਗੱਤਕੇ ਨੂੰ ਯੂਨੀਵਰਸਿਟੀ ਵਿਚ ਰੈਗੂਲਰ ਖੇਡ ਵਜੋਂ ਸ਼ਾਮਿਲ ਕੀਤਾ ਜਾ ਚੁਕਾ ਹੈ ਇਸ ਖੇਡ ਦਾ ਮਿਆਰ ਏਨਾ ਉਚਾ ਹੋ ਚੁੱਕਾ ਹੈ ਕਿ ਇੰਡੀਆ ਤੋਂ ਬਾਹਰ ਤਕਰੀਬਨ 30 ਦੇਸ਼ਾਂ ਵਿਚ ਗੱਤਕਾ ਫੈਡਰੇਸ਼ਨ ਬਣ ਚੁੱਕੀਆਂ ਹਨ ਜੋ ਵਰਲਡ ਗਤਕਾ ਫੈਡਰੇਸ਼ਨ ਦੇ ਹੇਠ ਕੰਮ ਕਰ ਰਹੀਆਂ ਹਨ ਉਨਾਂ ਕਿਹਾ ਕਿ ਪੰਜਾਬ ਦੇ ਨਾਲ ਨਾਲ ਗੱਤਕਾ ਹੁਣ ਵਿਦੇਸ਼ਾਂ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ ਅਤੇ ਇਸੇ ਦੇ ਚੱਲਦਿਆਂ ਅਮਰੀਕਾ,ਇੰਗਲੈਂਡ,ਹਾਂਗਕਾਂਗ ਸਮੇਤ ਕਈ ਦੇਸ਼ਾਂ ਵਿਚ ਇਸਦੀਆਂ ਅਕੇੈਡਮੀਆਂ ਖੁਲ ਗਈਆਂ ਹਨ ਅਤੇ ਬੱਚੇ ਇਸਦੀ ਟਰੇਨਿੰਗ ਲੈ ਰਹੇ ਹਨ ਅਤੇ ਆਸ ਕੀਤੀ ਜਾ ਸਕਦੀ ਹੈ ਕਿ ਨੇੜਲੇ ਭਵਿੱਖ ਵਿਚ ਗਤਕੇ ਦੇ ਵੀ ਵਿਸ਼ਵ ਪੱਧਰੀ ਮੁਕਾਬਲੇ ਦੇਖਣ ਨੁੰ ਮਿਲਣ ।ਇਸ ਮੌਕੇ ਜੰਮੂ ਤੋਂ ਆਏ ਖਿਡਾਰੀਆਂ ਨੇ ਕਿਹਾ ਕਿ ਉਹ ਇਸ ਕੈਂਪ ਵਿਚੋਂ ਨਵੀਂ ਤਕਨੀਕ ਅਤੇ ਗਤਕੇ ਦੀਆਂ ਬਾਰੀਕੀਆਂ ਦੀ ਜਾਣਕਾਰੀ ਲੈਣ ਆਏ ਹਨ ਤਾਂ ਜੋ ਜੰਮੂ ਸਟੇਟ ਨੂੰ ਗੱਤਕੇ ਵਿਚ ਅੱਗੇ ਲਿਜਾਇਆ ਜਾ ਸਕੇ ਉਨਾਂ ਕਿਹਾ ਕਿ ਅਜਿਹੇ ਗਤਕਾ ਕੈਂਪ ਜੰਮੂ ਵਿਚ ਵੀ ਲੱਗਣੇ ਚਾਹੀਦੇ ਹਨ ਤਾਂ ਜੋ ਉਨਾਂ ਦੇ ਨੌਜਵਾਨਾਂ ਵਿਚ ਇਸ ਖੇਡ ਪ੍ਰਤੀ ਰੁਚੀ ਪੈਦਾ ਹੋ ਸਕੇ ।ਇਸ ਕੈਂਪ ਦਾ ਹਿੱਸਾ ਬਣੀ ਲੜਕੀ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਅਜਿਹੇ ਕੈਂਪਾਂ ਵਿਚ ਸਾਰੇ ਬੱਚਿਆਂ ਨੂੰ ਬੜਾ ਕੁਝ ਸਿੱਖਣ ਨੁੰ ਮਿਲਦਾ ਹੈ ਅਤੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ।ਇਸ ਮੌਕੇ ਖੇਮਕਰਨ ਤੋਂ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਗੱਤਕੇ ਨੁੰ ਉਚਾ ਚੁੱਕਣ ਲਈ ਜੀਅ ਜਾਨ ਨਾਲ ਕੋਸ਼ਿਸ ਕਰ ਰਹੀ ਹੈ ਪੰਜਾਬ ਦੀ ਵਿਰਾਸਤੀ ਖੇਡ ਹੋਣ ਕਰਕੇ ਅਤੇ ਪੰਜਾਬ ਨਾਲ ਜੁੜੀ ਹੋਣ ਕਰਕੇ ਇਸ ਨੁੰ ਪ੍ਰਫੁਲਤ ਕਰਨ ਲਈ ਸਰਕਾਰ ਉਵੇਂ ਹੀ ਯੱਤਨ ਕਰ ਰਹੀ ਹੈ ਜਿਵੇਂ ਪੰਜਾਬ ਸਰਕਾਰ ਵਲੋਂ ਕਬੱਡੀ ਨੁੰ ਪ੍ਰਫੁਲਤ ਕੀਤਾ ਗਿਆ ਸੀ ਉਹਨਾਂ ਕਿਹਾ ਇਸ ਖੇਡ ਸਾਡੇ ਗੁਰੂਆ ਦੀ ਦੇਣ ਹੈ ਅਤੇ ਇਸ ਨਾਲ ਸਾਡਾ ਗੌਰਵਮਈ ਇਤਿਹਾਸ ਜੁੜਿਆ ਹੈ ਇਸ ਲਈ ਇਸਨੂੰ ਵਿਕਸਿਤ ਕਰਨਾ ਸਾਡੀ ਪਹਿਲਕਦਮੀ ਹੋਵੇਗਾ ।ਇਸ ਸਮੇਂ ਗੱਤਕਾ ਐਸੋਸ਼ੀਏਸ਼ਨ ਭਿੱਖੀਵਿੰਡ ਵੱਲੋਂ ਮੁੱਖ ਸੰਸਦੀ ਸਕੱਤਰ ਤੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਸਿਰੋਪਾਉ ਤੇ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਪਲਵਿੰਦਰ ਸਿੰਘ ਕੰਡਾ, ਚੇਅਰਮੈਨ ਭੁਪਿੰਦਰ ਸਿੰਘ,ਮੀਤ ਪ੍ਰਧਾਨ ਗੁਰਅਵਤਾਰ ਸਿੰਘ ਲਾਲੀ, ਟੈਕਨੀਕਲ ਐਡਵਾਈਜਰ ਗੁਰਲਾਲ ਸਿੰਘ,ਬੀ.ਸੀ ਵਿੰਗ ਦੇ ਜਿਲਾ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ,ਜਨਰਲ ਸਕੱਤਰ ਗੱਤਕਾ ਫੈਡਰੇਸਨ ਆਫ ਇੰਡੀਆ, ਬਲਜਿੰਦਰ ਸਿੰਘ ਤੂਰ , ਮਨਜੀਤ ਸਿੰਘ ਮੀਤ ਪ੍ਰਧਾਨ ਗੱਤਕਾ ਫੈਡਰੇਸਨ ਆਫ ਇੰਡੀਆ, ਜਸਕਿਰਨ ਕੌਰ ਵੜੈਚ ਜੁਆਇਟ ਸਕੱਤਰ ਗੱਤਕਾ ਫੈਡਰੇਸਨ ਆਫ ਇੰਡੀਆ, ਜਗਦਸ਼ਿ ਸਿੰਘ ਕੁਰਾਲੀ, ਜੋਰਾ ਵਰ ਸਿੰਘ , ਜਸਪਾਲ ਸਿੰਘ ਦਿੱਲੀ ਗੱਤਕਾ ਐਸੋਸ਼ੀਏਸ਼ਨ ਆਦਿ ਹਾਜਿਰ ਸਨ ।