ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਿਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਪੂਰਵ ਨਿਰਧਾਰਤ ਮੀਟਿੰਗ 39 ਸੈਕਟਰ ਚੰਡੀਗੜ ਵਿਖੇ ਹੋਈੇ। ਇਹ ਮੀਟਿੰਗ 4 ਜਨਵਰੀ 2016 ਨੂੰ ਹੋਈ ਮੀਟਿੰਗ ਵਿਚ ਸਹਿਮਤੀ ਵਾਲੇ ਮਸਲਿਆਂ ਨੂੰ ਲਾਗੂ ਕਰਾਉਣ ਲਈ ਸੀ। ਮੀਟਿੰਗ ਵਿਚ ਯਾਦ ਪੱਤਰ ਤੇ ਚਰਚਾ ਹੋਈ ਜਿਸ ਯਾਦ ਪੱਤਰ ਵਿੱਚ ਵਿਚਾਰਿਆ ਗਿਆ ਸੀ ਕਿ ਪੰਜਾਬ ਲਾਇਬ੍ਰੇਰੀ ਐਕਟ ਜੋ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜਦੋਂ ਕਿ ਭਾਰਤ ਦੇ ਦੂਜੇ ਸੂਬਿਆਂ ਵਿਚ ਇਹ ਐਕਟ ਕਾਫ਼ੀ ਦੇਰ ਤੋਂ ਲਾਗੂ ਹੈ। ਆਈ.ਸੀ.ਐੱਸ.ਈ. ਅਤੇ ਸੀ.ਬੀ.ਐੱਸ.ਈ. ਨਾਲ ਸਬੰਧਿਤ ਬਹੁਤ ਸਾਰੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਹੈ ਅਤੇ ਪੰਜਾਬੀ ਬੋਲਣ ’ਤੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਵੱਲੋਂ ਅਜਿਹਾ ਨਾ ਕਰਨ ਦੀ ਚਿੱਠੀ ਜਾਰੀ ਕੀਤੀ ਗਈ ਹੈ। ਪਰ ਉਸ ’ਤੇ ਕੋਈ ਵੀ ਅਮਲ ਨਹੀਂ ਹੋਇਆ। ਰਾਜ ਭਾਸ਼ਾ ਸੋਧ ਕਾਨੂੰਨ 2008 ਅਨੁਸਾਰ ਆਈ.ਸੀ.ਐ¤ਸ.ਈ. ਅਤੇ ਸੀ.ਬੀ.ਐ¤ਸ.ਈ. ਨਾਲ ਸਬੰਧਿਤ ਬਹੁਤ ਸਾਰੇ ਸਕੂਲਾਂ ਵਿਚ ਅੱਜ ਵੀ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਇਕ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਇਆ ਜਾਂਦਾ। ਇਹ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਮੱਤੇ ਦੀ ਘੋਰ ਉਲੰਘਣਾ ਹੈ। ਇਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਯਕੀਨੀ ਬਣਾਇਆ ਜਾਵੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੂਬਿਆਂ ਦਾ ਪੁਨਰ ਗਠਿਨ ਇਸ ਲਈ ਕੀਤਾ ਗਿਆ ਸੀ ਕਿ ਹਰ ਖਿੱਤੇ ਦੀ ਭਾਸ਼ਾਈ ਖ਼ੁਦਮੁਖ਼ਤਿਆਰੀ ਅਤੇ ਸੱਭਿਆਚਾਰਕ ਪਛਾਣ ਨੂੰ ਕਾਇਮ ਰੱਖਿਆ ਜਾਵੇ ਅਤੇ ਉਸ ਦੇ ਵਧਣ-ਫੁੱਲਣ ਲਈ ਪ੍ਰਾਂਤਕ ਸਰਕਾਰਾਂ ਵੱਲੋਂ ਮੌਕੇ ਮੁਹੱਈਆਂ ਕਰਵਾਏ ਜਾਣ। ਪਰ ਪੰਜਾਬ ਵਿਚ ਅਜੇ ਵੀ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਨਹੀਂ ਬਣਾਇਆ ਗਿਆ। ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਅਤੇ ਅਕਾਦਮਿਕ ਖੇਤਰ ਦੇ ਮਾਹਰ ਇਸ ਗਲ ਦੀ ਪੁਰਜ਼ੋਰ ਵਕਾਲਤ ਕਰਦੇ ਹਨ ਕਿ ਇਹ ਸਿੱਖਿਆ ਦਾ ਮਾਧਿਅਮ ਬੱਚੇ ਦੀ ਮਾਤ ਭਾਸ਼ਾ ਹੀ ਹੋਣੀ ਚਾਹੀਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦਾ ਸਾਲ 2015-2016 ਦਾ ਅਨੁਮਾਨਤ ਬਜਟ ਲਗਪਗ 50,00,000/-ਰੁਪਏ ਹੈ। ਸਾਡੇ ਸਾਧਨ ਬਹੁਤ ਸੀਮਤ ਹਨ। ਸਮੇਂ ਸਮੇਂ ਸਰਕਾਰ ਅਤੇ ਦਾਨੀ ਪੁਰਸ਼ਾਂ ਤੋਂ ਮਿਲਦੀ ਸਹਾਇਤਾ ਨਾਲ ਹੀ ਅਸੀਂ ਇਹ ਕਾਰਜ ਨੇਪਰੇ ਚਾੜ੍ਹਦੇ ਹਾਂ। ਆਪ ਜੀ ਨੂੰ ਪੁਰਜ਼ੋਰ ਅਪੀਲ ਹੈ ਕਿ ਆਪ ਜੀ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਘੱਟੋ ਘੱਟ ਵੀਹ ਲੱਖ ਰੁਪਏ ਦੀ ਰਾਸ਼ੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਲਈ ਜਾਰੀ ਕਰਨ ਦੀ ਮਿਹਰਬਾਨੀ ਕਰੋ ਤਾਂ ਜੋ ਅਸੀਂ ਆਪਣੇ ਅਕਾਦਮਿਕ, ਸਾਹਿਤਕ ਤੇ ਸਭਿਆਚਾਰਕ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹ ਸਕੀਏ। ਮੁੱਦੇ ਸ਼ਾਮਿਲ ਸਨ।
ਇਸ ਮੌਕੇ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ , ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ , ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ , ਮੈਂਬਰ ਹਰਬੰਸ ਮਾਲਵਾ ਅਤੇ ਸਿਖਿਆ ਵਿਭਾਗ ਪੰਜਾਬ ਦੇ ਉਪ ਅਧਿਕਾਰੀ ਸ਼ਾਮਿਲ ਸਨ। ਮੀਟਿੰਗ ਬੜੇ ਸਦ ਭਾਵਨਾ ਵਾਲੇ ਮਹੌਲ ਵਿਚ ਹੋਈ। ਇਸ ਸਮੇਂ ਪੰਜਾਬੀ ਸਾਹਿਤ ਅਕਾਡਮੀ ਵਲੋ ਪ੍ਰਕਾਸ਼ਤ ਦੋ ਪੁਸਤਕਾਂ ਦੋ ਪੈੜਾ ਇਤਿਹਾਸ ਦੀਆਂ ਅਤੇ ਸੁਖਮਨੀ ਡਾ. ਚੀਮਾ ਜੀ ਨੂੰ ਭੇਟ ਕੀਤੀਆਂ ਗਈਆਂ। ਡਾ. ਚੀਮਾ ਨੇ ਜਿਥੇ ਵਿਭਾਗ ਦੇ ਅਧਿਕਾਰੀਆਂ ਨੂੰ ਮਾਂ ਬੋਲੀ ਦੇ ਮਸਲਿਆਂ ਨੂੰ ਲਾਗੂ ਕਰਨ ਸਬੰਧੀ ਜਿੰਮੇਵਾਰੀ ਦਾ ਅਹਿਸਾਸ ਕਰਾਇਆ ਉਥੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਪੰਜਾਬੀ ਭਵਨ ਵਾਸਤੇ ਸਹਾਇਤਾ ਰਾਸ਼ੀ ਜਲਦੀ ਦੇਣ ਦਾ ਵਾਅਦਾ ਕੀਤਾ। ਡਾ. ਚੀਮਾ ਨੇ ਆਖਿਆ ਕਿ ਮਾਂ ਬੋਲੀ ਦੇ ਮਸਲਿਆਂ ਨੂੰ ਸਰਕਾਰੀ ਤਰੀਕੇ ਦੇ ਨਾਲ ਲੋਕਾਂ ਦੀ ਮਾਨਸਿਕਤਾ ਬਦਲਨ ਲਈ ਭਾਸਾ ਤੇ ਬੋਲੀ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਯੋਗਦਾਨ ਨੂੰ ਵੀ ਮਹੱਤਵ ਦੋਣਾ ਪਵੋਗਾ।