ਆਸਕਰ, (ਰੁਪਿੰਦਰ ਢਿੱਲੋ ਮੋਗਾ)-ਜਿੱਥੇ ਪੰਜਾਬ ਚ ਅੱਜ ਦੀ ਨੌਜਵਾਨ ਪੀੜੀ ਦਾ ਪੰਜਾਬ ਦੇ ਵਿਰਸੇ, ਸਭਿੱਆਚਾਰ ਨਾਲ ਸੰਬਧਿਤ ਤਿਉਹਾਰਾਂ ਨੂੰ ਮਨਾਉਣ ਪ੍ਰਤੀ ਰੁਝਾਣ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ। ਉਥੇ ਹੀ ਦੂਸਰੇ ਪਾਸੇ ਪੰਜਾਬ ਤੋਂ ਪ੍ਰਵਾਸ ਕਰ ਵਿਦੇਸ਼ਾਂ ਚ ਵੱਸੇ ਪੰਜਾਬੀ ਵਿੱਦੇਸ਼ਾਂ ‘ਚ ਜੰਮੇ ਪੱਲੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਵਿਰਸੇ ਅਤੇ ਸਭਿੱਆਚਾਰ ਪ੍ਰਤੀ ਜਾਗਰੂਕ ਰੱਖਣ ਲਈ ਹਰ ਉਪਰਾਲਾ ਕਰ ਰਿਹਾ ਹੈ। ਚਾਹੇ ਉਹ ਸਭਿੱਆਚਾਰ ਪ੍ਰੋਗਰਾਮ, ਧਾਰਮਿਕ ਸਮਾਗਮ ਜਾਂ ਫਿਰ ਧਾਰਮਿਕ ਆਸਥਾ ਨਾਲ ਜੁੜੇ ਤਿਉਹਾਰ, ਖੇਡ ਮੇਲੇ ਹੋਣ ਜਾਂ ਕੋਈ ਸਾਂਝੇ ਇੱਕਠ ਕਰਨ ਦਾ ਕੋਈ ਹੋਰ ਮਹੱਤਵ ਪੰਜਾਬੀ ਪ੍ਰਵਾਸੀ ਕਦੇ ਵੀ ਪਿੱਛੇ ਨਹੀ ਹੱਟਦੇ।ਇਸੇ ਕੜੀ ਨੂੰ ਅੱਗੇ ਤੋਰਦਿਆਂ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦ ਕੱਲਬ ਨਾਰਵੇ ਵੱਲੋਂ ਪੰਜਾਬੀਆਂ ਦਾ ਸਾਂਝਾ ਇੱਕਠ ਕਰਨ ਦੇ ਮਕਸਦ ਨਾਲ ਬੋਰਗਨ ਸਕੂਲ ਨਜਦੀਕ ਆਸਕਰ ਵਿਖੇ ਸਮਰ ਮੇਲੇ ਦਾ ਆਜੋਯਨ ਕਰਵਾਇਆ ਗਿਆ, ਜੋ ਕਿ ਬੇਹਦ ਸਫਲ ਹੋ ਨਿਬੜਿਆ। ਦਰਾਮਨ, ਆਸਕਰ, ਲੀਅਰ, ਤਰਾਨਬੀ, ਸੰਨਦਵੀਕਾ, ਓਸਲੋ ਇਲਾਕੇ ਤੋਂ ਭਾਰੀ ਸੰਖਿਆ ਚ ਖਾਸ ਕਰ ਔਰਤਾਂ ਅਤੇ ਲੜਕੀਆਂ ਨੇ ਇੱਕਠੀਆਂ ਹੋ ਖੂਬ ਗਿੱਧਾ ਪਾਇਆ।ਆਜ਼ਾਦ ਕੱਲਬ ਦੀਆਂ ਮੈਂਬਰ ਲੇਡੀਜ਼ ਵੱਲੋਂ ਗਿੱਧੇ ਦੀ ਟੀਮ ਬਣਾ ਸ਼ਾਨਦਾਰ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਚੇ ਆਪਸ ਚ ਖੇਡਣ ਚ ਮਸਰੂਫ ਰਹੇ। ਛੋਟੀਆਂ ਬੱਚੀਆਂ ਅਤੇ ਲੜਕੀਆਂ ਵੀ ਆਪਣੀਆਂ ਮਾਵਾਂ ਭੈਣਾਂ ਨੂੰ ਨੱਚਦੀਆਂ ਟੱਪਦੀਆਂ ਵੇਖ ਬੋਲੀ ਚੁੱਕਣ ਅਤੇ ਗਿੱਧਾ ਚ ਪੂਰਾ ਸਹਿਯੋਗ ਦੇ ਰਹੀਆਂ ਸਨ।ਆਜ਼ਾਦ ਕੱਲਬ ਦੇ ਮੈਬਰਾਂ ਵੱਲੋਂ ਇਸ ਮੇਲੇ ਚ ਆਏ ਹਰ ਇੱਕ ਲਈ ਚਾਹ ਪਾਣੀ, ਮਿਠਾਈਆਂ ਅਤੇ ਪਕੌੜਿਆਂ ਦਾ ਸੋਹਣਾ ਪ੍ਰਬੰਧ ਕੀਤਾ ਗਿਆ। ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਹਰ ਇੱਕ ਨੇ ਆਨੰਦ ਮਾਣਿਆ। ਇਸ ਸਮਰ ਮੇਲੇ ਨੂੰ ਕਰਵਾਉਣ ਦਾ ਸਿਹਰਾ ਆਜ਼ਾਦ ਕੱਲਬ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਬੈਂਸ (ਤੱਲਣ), ਸ੍ਰ . ਗੁਰਦਿਆਲ ਸਿੰਘ, ਸ੍ਰ. ਜਸਵੰਤ ਸਿੰਘ ਬੈਸ, ਸ੍ਰ. ਕੁਲਦੀਪ ਸਿੰਘ ਵਿਰਕ, ਸ੍ਰ. ਜਤਿੰਦਰ ਪਾਲ ਸਿੰਘ ਬੈਂਸ, ਸ੍ਰ ਸੁਖਦੇਵ ਸਿੰਘ ਸਲੇਮਸਤਾਦ, ਬੀਬੀ ਜਸਪਾਲ ਕੌਰ ਥਿੰਦ,ਬੱਬੀ ਕੌਰ, ਸ੍ਰ. ਗੁਰਦੀਪ ਸਿੰਘ ਸਿੱਧੂ ਤੋਂ ਇਲਾਵਾ ਆਜ਼ਾਦ ਕੱਲਬ ਦੇ ਸਪੋਰਟਸ ਵਿੰਗ ਦੇ ਕੁਲਵਿੰਦਰ ਸਿੰਘ ਰਾਣਾ, ਜਸਪ੍ਰੀਤ ਸਿੰਘ ਸੋਨੂ, ਡਿੰਪੀ ਮੋਗਾ, ਪ੍ਰੀਤਪਾਲ ਸਿੰਘ ਪਿੰਦਾ, ਬਿੱਲੂ, ਰਾਣਾ, ਰਾਜੇਸ਼ ਮੋਗਾ, ਹੈਪੀ ਲੀਅਰ, ਹਰਦੀਪ ਸਿੰਘ, ਮਨਵਿੰਦਰ ਸਿੰਘ, ਹਰਦੀਪ ਸਿੰਘ, ਰੁਪਿੰਦਰ ਢਿੱਲੋ ਮੋਗਾ, ਸ਼ਰਮਾ ਜੀ ਆਸਕਰ ,ਬੋਬੀ, ਸਾਬਾ, ਸੰਤੋਖ ਸਿੰਘ ਅਤੇ ਲੇਡੀਜ ਮੈਬਰਾਂ ਆਦਿ ਨੂੰ ਜਾਂਦਾ ਹੈ।
Punjab de punjabia nu vi iss to saaid lae ke uprale karne chahide han.