ਆਜ਼ਾਦੀ

ਉਂਝ ਕਹਿਣ ਨੂੰ ਤਾਂ ਭਾਵੇਂ ਅਸੀਂ ਹੁਣ ਆਜ਼ਾਦ ਹੋ ਗਏ ,
ਪਰ ਮਨੂੰ – ਬਿਰਤੀਆਂ ਦੇ ਕਿਨ੍ਹੇ ਹੀ ਗੁਲਾਮ ਹੋ ਗਏ ।

ਬਣਾ ਗਏ ਸ਼ਾਸਕ , ਗੋਰੇ ਆਪਣੇ ਹੀ  ਵਰਗਿਆਂ ਨੂੰ ,
ਲਗਦਾ ਸੀ  ਜ਼ੁਲਮ ਹਿਸਾਬੋ – ਬੇਹਿਸਾਬ  ਹੋ ਗਏ ।

ਵੰਡ ਗਏ ਦੇਸ਼ ਨੂੰ , ਬੀਜ ਬੋ ਦਿਲਾਂ  ‘ਚ ਨਫ਼ਰਤ ਦੇ ,
ਧਰਮੀ ਠੇਕੇਦਾਰਾਂ  ਦੇ ਸੀ ਪੂਰੇ  ਫੇਰ ਚਾਅ ਹੋ  ਗਏ ।

ਆਪਣੇ ਹੀ ਆਪਣਿਆਂ ਦੇ ਹੱਥੋਂ ਗਏ ਲੁੱਟੇ- ਪੁੱਟੇ ਸੀ ,
ਹੋਏ ਘਰੋ – ਬੇਘਰ ਮਹਿਲ ਸੀ ਸਭ  ਢਾਹ ਹੋ ਗਏ  ।

ਬਣ ਗਏ  ਗੁਲਾਮ ਅਸੀ ਧਰਮ ਤੇ ਜਾਤਾਂ – ਪਾਤਾ ਦੇ ,
ਪਡ਼੍ਹ-ਲਿਖ ਕਰ ਵੀ ਕਿਉਂ ਬੇਵੱਸ ਤੇ ਲਾਚਾਰ ਹੋ ਗਏ ।

ਬਹੁਤੇ ਲੋਕੀ ਅੱਜ ਵੀ ਭੁੱਖੇ ਪੇਟ ਸੜਕਾਂ ਤੇ ਸੌ ਜਾਂਦੇ ਨੇ ,
ਉਝ ਭਾਵੇਂ ਦੇਸ਼ ਨੂੰ ਆਜ਼ਾਦ ਹੋਇਆ 69 ਸਾਲ ਹੋ ਗਏ ।

ਲੱਗਦਾ ਰਹੀ ਨਾ ਸੋਚ ਲੀਡਰਾਂ ‘ਚ ਦੇਸ਼  ਭਗਤੀ ਵਾਲੀ ,
ਤਾਹੀਓ ਬੁਰਾਈਆਂ ਵਾਲੇ ਦੈਂਤ ਵੀ ਬੇ-ਲਗਾਮ ਹੋ ਗਏ ।

ਭੁੱਲ ਗਏ ਨੇ ਮੁੱਦੇ ਸਭ ਭਰਿਸ਼ਟਾਚਾਰ ਤੇ ਮਹਿੰਗਾਈ ਦੇ  ,
ਪਰ ਗਊ ਰੱਖਿਆ ਵਰਗੇ ਮੁੱਦੇ ਆਮ ਤੋਂ ਖਾਸ ਹੋ ਗਏ ।

ਆਓ ਪਾਈਏ ਆਜ਼ਾਦੀ ਲਡ਼੍ਹਕੇ  ਖਿਲਾਫ਼ ਅਗਿਆਨਤਾ ਦੇ ,
ਮਿਟਾ ਕੇ ਸਭ ਜਾਤਾਂ -ਪਾਤਾ ਕਹੀਏ ਹੁਣ ਆਜ਼ਾਦ ਹੋ ਗਏ ।

ਮਨਦੀਪ ਵੇਚ ਕੇ ਜਮੀਰਾਂ ਐਵੇਂ ਨਾ ਪਾਈਏ ਵੋਟ ਕਿਸੇ ਨੂੰ ,
ਜਿੱਥੋਂ ਦੀ ਜਨਤਾ ਹੋਵੇ ਜਾਗਰੂਕ ਓ ਦੇਸ਼ ਅਬਾਦ ਹੋ ਗਏ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>