ਲੁਧਿਆਣਾ – ਡਾ. ਯੁਵਰਾਜ ਸਿੰਘ ਪਾਂਧਾ ਬਤੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵਿਖੇ ਸੇਵਾ ਨਿਭਾ ਰਹੇ ਹਨ । ਇਨ੍ਹਾਂ ਨੇ ਫਿਰੋਜ਼ਪੁਰ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਸਿਖਲਾਈਆਂ ਅਤੇ ਖੇਤੀ ਪਸਾਰ ਸੇਵਾਵਾਂ ਦੇਣ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ । ਉਨ੍ਹਾਂ ਤੋਂ ਸਿਖਲਾਈ ਉਪਰੰਤ 5 ਤੋਂ 800 ਤੱਕ ਮਧੂ ਮੱਖੀ ਕਟੁੰਬਾਂ ਨੂੰ ਪਾਲ ਕੇ ਆਪਣੀ ਸਲਾਨਾ ਆਮਦਨ ਵਿੱਚ ਚੋਖਾ ਵਾਧਾ ਕੀਤਾ ਹੈ। ਡਾ. ਯੁਵਰਾਜ ਸਿੰਘ ਪਾਂਧਾ ਦੀਆਂ ਮਿਹਨਤ ਅਤੇ ਲਗਨ ਭਰਪੂਰ ਖੇਤੀ ਪਸਾਰ ਸੇਵਾਵਾਂ ਨੂੰ ਸਲਾਹੁੰਦੇ ਹੋਏ ਆਜ਼ਾਦੀ ਦਿਵਸ 2016 ਦੇ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ ਸ. ਤੋਤਾ ਸਿੰਘ, ਮਾਣਯੋਗ ਕੈਬਨਿਟ ਮੰਤਰੀ ਖੇਤੀਬਾੜੀ ਅਤੇ ਐਨ ਆਰ ਆਈ ਮਾਮਲੇ, ਪੰਜਾਬ ਸਰਕਾਰ ਦੇ ਕਰ ਕਮਲਾਂ ਤੋਂ ’ਪ੍ਰਸ਼ੰਸ਼ਾ ਪੱਤਰ’ ਪ੍ਰਦਾਨ ਕਰਵਾ ਕੇ ਸਨਮਾਨਿਤ ਕੀਤਾ ਗਿਆ ।