ਲੰਡਨ – ਸੋਲਰ ਪਾਵਰ ਨਾਲ ਚੱਲਣ ਵਾਲਾ ਜਾਸੂਸੀ ਡਰੋਨ 45 ਦਿਨਾਂ ਤੱਕ ਲਗਾਤਾਰ ਪੁਲਾੜ ਵਿੱਚ ਉਡਾਣ ਭਰ ਸਕਦਾ ਹੈ। ਇਹ ਡਰੋਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਿਤ ਹੋਵੇਗਾ। 43 ਕਰੋੜ ਰੁਪੈ ਦੀ ਲਾਗਤ ਨਾਲ ਬਣੇ ਇਸ ਹਾਈਟੈਕ ਡਰੋਨ ਦੇ ਪੱਖਿਆਂ ਦੀ ਲੰਬਾਈ 22.5 ਮੀਟਰ ਹੈ ਅਤੇ ਇਹ ਸਟਾਰ ਟਰੀਕ ਵਾਰਸਿ਼ੱਪ ਵਰਗਾ ਵਿਖਾਈ ਦਿੰਦਾ ਹੈ।
ਇਸ ਡਰੋਨ ਨੂੰ ਰਾਤ ਦੇ ਸਮੇਂ ਉਡਾਣ ਭਰਨ ਦੇ ਲਈ ਇਸ ਵਿੱਚ ਲਗੀ ਲੀਥੀਅਸ ਆਇਰਨ ਬੈਟਰੀ ਊਰਜਾ ਦਿੰਦੀ ਹੈ, ਜੋ ਦਿਨ ਵਿੱਚ ਸੂਰਜ ਦੀ ਰੋਸ਼ਨੀ ਵਿੱਚ ਚਾਰਜ ਹੁੰਦੀ ਹੈ। ਇਹ ਡਰੋਨ 70 ਹਜ਼ਾਰ ਫੁੱਟ ਦੀ ਉਚਾਈ ਤੱਕ ਉਡਾਣ ਭਰਦਾ ਹੈ, ਜੋ ਕਿ ਆਮ ਜਹਾਜ਼ਾਂ ਦੇ ਉਡਾਣ ਭਰਣ ਦੀ ਉਚਾਈ ਤੋਂ ਦੋ ਗੁਣਾ ਵੱਧ ਹੈ। ਇਸ ਡਰਨ ਨੂੰ ਏਨੀ ਵੱਧ ਉਚਾਈ ਤੇ ਇਸ ਲਈ ਉਡਾਇਆ ਜਾਂਦਾ ਹੈ ਤਾਂ ਜੋ ਇਹ ਖਰਾਬ ਮੌਸਮ ਵਿੱਚ ਵੀ ਕੰਮ ਕਰ ਸਕੇ।
ਬ੍ਰਿਟਿਸ਼ ਸੈਨਾ ਨੂੰ ਦਿੱਤਾ ਗਿਆ ਇਹ ਅਤਿ ਆਧੁਨਿਕ ਭਵਿੱਖ ਦਾ ਹੱਥਿਆਰ ਹੈ, ਜੋ ਲਗਾਤਾਰ 45 ਦਿਨਾਂ ਤੱਕ ਹਵਾ ਵਿੱਚ ਉਡਾਣ ਭਰ ਸਕਦਾ ਹੈ। ਦੁਨੀਆਂਭਰ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਬ੍ਰਿਟੇਨ ਦੀ ਸੈਨਾ ਇਸ ਦਾ ਉਪਯੋਗ ਕਰੇਗੀ। ਇਸ ਨੂੰ ਕਮਿਊਨੀਕੇਸ਼ਨ ਸੈਟੇਲਾਈਟ ਦੁਆਰਾ ਦੁਨੀਆਂ ਵਿੱਚ ਕਿਤੇ ਵੀ ਭੇਜਿਆ ਜਾ ਸਕੇਗਾ।
ਅਗਰ ਸੈਟੇਲਾਈਟ ਨਾ ਵੀ ਮੁਹੱਈਆ ਹੋਵੇਗਾ, ਤਾਂ ਸਪੈਸ਼ਲ ਫੋਰਸ ਦੇ ਸੈਨਿਕ ਇਸ ਨੂੰ ਕੰਟਰੋਲ ਸਟੇਸ਼ਨ ਤੋਂ 400 ਕਿਲੋਮੀਟਰ ਦੀ ਦੂਰੀ ਤੋਂ ਸੰਚਾਲਿਤ ਕੀਤਾ ਜਾ ਸਕੇਗਾ। ਅਲੀਟ ਯੂਨਿਟਸ ਏਅਰਕਰਾਫਟ ਵਿੱਚ ਲਗੇ ਕੈਮਰਿਆਂ ਦੁਆਰਾ ਜਮੀਨੀ ਗਤੀਵਿਧੀਆਂ ਤੇ ਵੀ ਨਜ਼ਰ ਰੱਖੀ ਜਾ ਸਕੇਗੀ।