ਮਹਿਰਮ ਸਾਹਿਤ ਸਭਾ ਨਵਾ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਡਾ: ਮਲਕੀਅਤ ਸਿੰਘ “ਸੁਹਲ” ਅਤੇ ਬਲਬੀਰ ਬੀਰਾ ਜੀ ਦੀ ਪਰਧਾਨਗੀ ਹੇਠ, ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਵਿਖੇ ਇਕ ਵਿਸੇਸ਼ ਪ੍ਰੋਗਰਾਮ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਸਿੱਧ ਸਾਹਿਤਕਾਰ ਗੁਰਦਿਆਲ ਸਿੰਘ ਨਾਵਲਕਾਰ ਦੇ ਸਦੀਵੀ ਆਕਾਲ ਚਲਾਣੇ ਤੇ ਅਫਸੋਸ ਪਰਗਟ ਕਰਦਿਆਂ ਸਾਰੇ ਮੈਂਬਰਾ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਦਾ ਦੇ ਫੁੱਲ ਭੇਟ ਕੀਤੇ।ਸਭਾ ਦੇ ਪ੍ਰਧਾਨ ਡਾ: ਮਲਕੀਅਤ ਸਿੰਘ “ਸੁਹਲ” ਦੀ ਪੋਤਰੀ ਗ਼ਜ਼ਲ ਸੈਣੀ (ਇੰਟਰਨੈਸ਼ਨਲ ਕਰਾਟੇ ਗੋਲਡ ਮੈਡਲਿਸਟ) ਦੀ ਤੀਸਰੀ ਬਰਸੀ ‘ਤੇ ਉਸ ਦੀ ਜੀਵਨੀ ਬਾਰੇ, ਮੁੱਖ ਸਕੱਤਰ ਮਹੇਸ਼ ਚੰਦਰਭਾਨੀ ਨੇ ਛੋਟੀ ਉਮਰ ਦੀ ਖਿਡਾਰਨ ਅਤੇ ਵਿਦਿਆ ਪਖੋਂ ਹਮੇਸ਼ਾਂ ਅਵਲ ਰਹਿਣ ਵਾਲੀ ਬੱਚੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ, ਅਤੇ ਉਸ ਦੀਆਂ ਮੋਹ ਭਰੀਆਂ ਟੁੱਟੀਆਂ ਤੰਦਾਂ ਨੁੰ ਨਮ-ਅੱਖੀਆਂ ਨਾਲ ਯਾਦ ਕਰਦਿਆਂ ਸ਼ਰਧਾਂਜਲੀ ਦਿਤੀ ਗਈ। ਸਟੇਜ ਸਕੱਤਰ ਦੀ ਸੇਵਾ ਸ਼੍ਰੀ ਮਹੇਸ਼ ਚੰਦਰਭਾਨੀ ਜੀ ਨਿਭਾਉਂਦੇ ਹੋਏ ਕਵੀ ਦਰਬਾਰ ਦਾ ਆਗਾਜ਼ ਅਸਿੱਸਟੈਂਟ ਬੈਂਕ ਮੈਨੇਜਰ ਜਗਜੀਤ ਸਿੰਘ ਕੰਗ ਦੇ ਗੀਤ ਤੋਂ ਸ਼ੁਰੁ ਕੀਤਾ, ਜਿਸਦੇ ਗੀਤ ਦੇ ਬੋਲ ਸਨ;
‘ਨਾ ਨਸ਼ਿਆਂ ‘ਚ ਹੋਇਉ ਬਰਬਾਦ ਹਾਣੀਉਂ’
ਨੌ ਜਵਾਨ ਸ਼ਾਇਰ ‘ਤੇ ਪੰਜਾਬੀ ਗ਼ਜ਼ਲਗੋ ਆਰ ਬੀ ਸੋਹਲ ਨੇ ਆਪਣੀ ਨਵੀਂ ਗ਼ਜ਼ਲਾਂ ਦੀ ਕਿਤਾਬ
“ ਜ਼ਿੰਦਗੀ ਸੰਗ੍ਰਾਮ ਵਿਚ” ਚੋਂ ਇਕ ਗ਼ਜ਼ਲ ਸੁਣਾਈ, ਜੋ ਬਹੁਤ ਹੀ ਵਧੀਆਂ ਗ਼ਜ਼ਲ ਸੀ-
‘ਆਪਣੀ ਖਾਹਿਸ਼ ਮੁਤਾਬਿਕ “
ਫੱਲ ਉਹ ਪਾ ਲੈਂਦੇ ਨੇ ਲੋਕ’
ਜੋ ਬਹੁਤ ਹੀ ਪਿਆਰੀ ਤੇ ਮਿਆਰੀ ਹੋਣ ਕਰਕੇ ਸਾਰਿਆਂ ਦੇ ਮੰਨ ਨੂੰ ਛੂਹ ਗਈ।
ਮਸ਼ਹੂਰ ਗਾਇਕ ਸ਼੍ਰੀ ਪ੍ਰੀਤ ਰਾਣਾ ਜੀ ਨੇ ਮਲਕੀਅਤ “ਸੁਹਲ” ਦਾ ਲਿਖਿਆ ਗੀਤ ,
ਸੁਣ ਕਮਲੀਏ ਜਿੰਦੇ ਨੀ ਮੈਂ ਕੀ ਤੈਨੂੰ ਸਮਝਾਵਾਂ।
ਟੁੱਟੇ ਨਾਤੇ ਜ਼ਿੰਦਗਾਨੀ ਦੇ ਕਿਹੜੇ ਸਗਨ ਮਨਾਵਾਂ।
ਪ੍ਰੀਤ ਰਾਣਾ ਜੀ ਨੇ ਬੁਲੰਦ ਆਵਾਜ਼ ਵਿਚ ਸੁਣਾ ਕੇ ਸਰੋਤਿਆਂ ਨੂੰ ਝੂੱਮਣ ਲਈ ਮਜ਼ਬੂਰ ਕਰ ਦਿਤਾ।
ਕਸ਼ਮੀਰ ਠੇਕੇਦਾਰ ਨੇ ਆਪਣਾ ਗੀਤ ਬਹੁਤ ਵਧੀਆ ਲਹਿਜ਼ੇ ਵਿਚ ਪੇਸ਼ ਕੀਤਾ,
‘ਜਾ ਨੀ ਕਿਸਮਤੇ ਨਾਲ ਅਸਾਡੇ,
ਤੂੰ ਰਹੀ ਹਮੇਸ਼ਾਂ ਲੜੀ- ਲੜੀ ‘
ਗੁਰਬਚਨ ਸਿੰਘ ਬਾਜਵਾ ਜੀ ਨੇ ਦੋ ਧਾਰਮਿਕ ਕਵਿਤਾਵਾਂ ਬੋਲ ਕੇ ਹਾਜ਼ਰੀ ਲਵਾਈ
‘ ਸਿਰ ਕਲਮ ਕਰਾਉਣੇ ਪੈਂਦੇ ਨੇ,
ਸਿੱਖੀ ਦੀ ਆਨ ਤੇ ਸ਼ਾਨ ਲਈ।
ਪੰਜਾਬੀ ਗੀਤ ,ਗਾਇਕ ਤੇ ਸਾਹਿਤਕਾਰ ਜਨਾਬ ਪਰਤਾਪ ਪਾਰਸ ਦੀ ਨਜ਼ਮ ਆਪਣੇ
ਪਿੰਡ ਦੀ ਸੱਚ ਮੁੱਚ ਮੂਹੋਂ ਬੋਲਦੀ ਤਸਵੀਰ ਸੀ, ਸਭ ਨੇ ਰੂਹ ਨਾਲ ਸੁਣੀ।
‘ ਵਿਚ ਜ਼ਿਹਨ ਦੇ ਅੱਜ ਵੀ ਵੱਸਣ,
ਮੋੜ, ਚੁਰਾਹੇ –ਰਾਹਾਂ।
ਵਾਰੀ ਸੰਤੋਖ਼ ਸੋਖਾ ਜੀ ਦੀ, ਕਿਆ ਰੰਗ ਸੀ ਇਹਨਾਂ ਦੀ ਕਵਿਤਾ ਦਾ-
‘ ਜਿਹੜਾ ਸੋਖ਼ਿਆ ਇਹਨਾਂ ਨੂੰ ਲਾਏ ਉਂਗਲ,
ਉਹਨੂੰ ਫੜ ਕੇ ਲੋਕ ਝੰਜੋੜਦੇ ਨੇ’
ਕੈਪਟਨ ਜਸਵੰਤ ਸਿੰਘ ਰਿਆੜ ਜੀ ਆਪਣੀ ਕਵਿਤਾ ਵਿਚ ਇਉਂ ਕਹਿੰਦੇ ਹਨ ਕਿ-
‘ ਅੱਜ ਜ਼ਿੰਦਗ਼ੀ ਵਿਚ ਦੌੜਾਂ ਲਗਣ
ਇਕ-ਦੂਜੇ ਵਿਚ ਫਿਰਦੇ ਵੱਜਣ ’
ਨੌਜਵਾਨ ਕਵੀ ਦਰਸ਼ਨ ਲੱਧੜ ਨੇ ਦੇਸ਼ ਦੇ ਤਿਰੰਗਾ ਦਾ ਗੀਤ ਇਉਂ ਪੇਸ਼ ਕੀਤਾ-
‘ ਝੰਡੇ ਨੂੰ ਸਲਾਮ ਹੈ, ਤਰੰਗੇ ਨੂੰ ਸਲਾਮ
ਚੁੱਕਦਾ ਹੈ ਜਿਹੜਾ ਉਸ ਬੰਦੇ ਨੂੰ ਸਲਾਮ ‘
ਬਜ਼ੁਰਗ ਸ਼ਾਇਰ ਬਲਬੀਰ ਬੀਰਾ ਜੀ ਦਾ ਸੂਫ਼ੀ ਕਲਾਮ ਕਾਬਲੇ-ਗੌਰ ਸੀ-
‘ ਬੀਤ ਗਈ ਤੇਰੀ ਉਮਰ ਉਇ ਬੰਦਿਆ
ਕਿਸੇ ਦੇ ਨਾ ਆਇਉਂ ਕੰਮ ਤੂੰ।
ਮਹੇਸ਼ ਚੰਦਰਭਾਨੀ ਦਾ ਗੀਤ ਬੜਾ ਦਿਲ ਖਿਚਵਾਂ ਲਿਖਿਆ ਸੁਣਾਇਆ, ਕਿ-
‘ ਸੋਹਣੀ ਉਹ ਚੰਨ ਜਿਹੀ ਸੂਰਤ ਸੀ’
ਅਖੀਰ ਵਿਚ ਡਾ: ਮਲਕੀਅਤ ਸਿੰਘ “ਸੁਹਲ’ ਨੇ ਆਏ ਸੱਜਣਾ ਦਾ ਧਨਵਾਦ ਕਰਦਿਆਂ
ਆਪਣੀ ਕਵਿਤਾ ਸੁਣਾਈ, ਕਵਿਤਾ ਸੀ-
‘ਧੀ ਮਰੇ ਨਾ ਕਿਸੇ ਦੀ ਲੋਕੋ’
ਕੋਈ ਮਰੇ ਨਾ ਪੁੱਤ ਬੇਗਾਨਾ ‘
ਆਉਣ ਵਾਲੇ ਸਮੇਂ ਵਿਚ ਵੀ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਉਪਰਾਲਾ ਹੁੰਦਾ ਰਹੇਗਾ।