ਭਿੱਖੀਵਿੰਡ – ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾਂ ਹੀ ਵਿਵਾਦਿਤੀ ਬਿਆਨ ਦੇਣ ਦੇ ਆਦੀ ਹੁੰਦੇ ਜਾ ਰਹੇ ਹਨ । ਇਹਨਾਂ ਬਿਆਨਾਂ ਨਾਲ ਭਾਵੇ ਕਿਸੇ ਨੂੰ ਕਿ ਵੀ ਠੇਸ ਕਿਉ ਨਾ ਪੁੱਜੇ ਪਰ ਇਹ ਆਪਣੀ ਸੌੜੀ ਸਿਆਸਤ ਕਰਨ ਵਿੱਚ ਲੱਗੇ ਹੋਏ ਹਨ। ਇਸ ਦੀ ਤਾਜਾ ਮਿਸਾਲ ਭਗਵੰਤ ਮਾਨ ਦੇ ਉਸ ਬਿਆਨ ਤੋਂ ਮਿਲਦੀ ਹੈ ਜਿਸ ਵਿੱਚ ਉਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਆਟਾ-ਦਾਲ ਸਕਮਿ ਦੇ ਧਾਰਕਾਂ ਨੂੰ ਭਿਖਾਰੀ ਦੱਸਿਆ ਜਿਕਰਯੋਗ ਹੈ ਕਿ ਇਹ ਸਕਮਿ ਪੂਰੇ ਭਾਰਤ ਵਿੱਚੋਂ ਪੰਜਾਬ ਵਿੱਚ ਹੀ ਲਾਗੂ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਲਾਭ ਲੈ ਰਹੇ ਹਨ, ਭਗਵੰਤ ਮਾਨ ਦੇ ਇਸ ਬਿਆਨ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਚੱਲਦਿਆਂ ਅੱਜ ਕਸਬਾ ਭਿੱਖੀਵਿੰਡ ਦੇ ਬੱਸ ਅੱਡੇ ਵਿੱਚ ਆਟਾ-ਦਾਲ ਸਕੀਮ ਧਾਰਕਾਂ ਸੰਤੋਖ ਸਿੰਘ,ਬਿੰਦਰ ਕੌਰ, ਨਿੰਦਰ ਕੌਰ, ਹਰਭਜਨ ਕੌਰ, ਮਾਣੀ, ਕੁਲਦੀਪ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਗੁਰਮੇਜ ਸਿੰਘ, ਲਖਵਿੰਦਰ ਕੌਰ ਆਦਿ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਆਮ ਆਦਮੀ ਪਾਰਟੀ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਤੇ ਪਾਰਟੀ ਸੁਪਰੀਮੋ ਕੇਜਰੀਵਾਲ ਕੋਲੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਕਿਸੇ ਦਾ ਮਜਾਕ ਨਾ ਉਡਾ ਸਕਣ ।ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਪਿੱਛਲੇ 65-70 ਸਾਲਾਂ ਤੋ ਵੱਖ-ਵੱਖ ਸਰਕਾਰਾਂ ਵੱਲੋ ਪੰਜਾਬ ਦੇ ਗਰੀਬ ਲੋਕਾਂ ਦੀ ਅਣਦੇਖੀ ਕੀਤੀ ਗਈ ਪਰ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਗਰੀਬ ਲੋਕਾਂ ਦੀ ਸਾਰ ਲਈ ਗਈ ਜੋ ਕਿ ਇਹਨਾਂ ਲੋਕਾਂ ਨੂੰ ਹਜ਼ਮ ਨਹੀ ਹੋ ਰਹੀ ਅਤੇ ਇਹ ਲੋਕ ਦਲਿਤ ਭਾਈ ਚਾਰੇ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਪਰ ਲੋਕ ਇਹਨਾਂ ਦੀ ਚਾਲਾਂ ਨੂੰ ਸਮਝ ਗਏ ਹਨ ਤੇ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੇ ਹਨ। ਇਸ ਮੌਕੇ ਠੇਕੇਦਾਰ ਵਿਰਸਾ ਸਿੰਘ, ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿਲੋ, ਐਮ.ਸੀ ਰਿੰਕੂ ਧਵਨ, ਚੇਅਰਮੈਨ ਕ੍ਰਿਸ਼ਨਪਾਲ ਜੱਜ, ਅਕਾਲੀ ਆਗੂ ਪ੍ਰਦੀਪ ਖੰਨਾ,ਸਹਿਰੀ ਪ੍ਰਧਾਨ ਗੁਰਿੰਦਰ ਸਿੰਘ ਲਾਡਾ, ਐਮ. ਸੀ ਹਰਪਾਲ ਸਿੰਘ, ਐਮ.ਸੀ ਮਨਜੀਤ ਸਿੰਘ, ਬਲਜਿੰਦਰ ਸਿੰਘ ਅਕਾਲੀ ਆਗੂ, ਮਾਝਾ ਜੋਨ ਪ੍ਰਧਾਨ ਜਸਕਰਨ ਸਿੰਘ, ਜਤਿੰਦਰ ਸਿੰਘ ਆਦਿ ਆਗੂ ਹਾਜਰ ਸਨ ।
ਗਰੀਬ ਵਰਗ ਦੇ ਲੋਕਾਂ ਦਾ ਮਜਾਕ ਉਡਾਉਣ ਤੇ ਕਸਬਾ ਭਿੱਖੀਵਿੰਡ ‘ਚ ਭਗਵੰਤ ਮਾਨ ਦਾ ਫੂਕਿਆ ਪੁਤਲਾ
This entry was posted in ਪੰਜਾਬ.