ਨਵੀਂ ਦਿੱਲੀ – ਆਪਣੇ ਆਪ ਨੂੰ ਜਨਤਾ ਦਾ ਸੇਵਕ ਦੱਸਣ ਵਾਲੇ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਅਤੇ ਉਸ ਦੇ 6 ਕੈਬਨਿਟ ਮੰਤਰੀਆਂ ਵੱਲੋਂ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਚਾਹ ਤੇ ਸਮੋਸੇ ਖਾਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪਿੱਛਲੇ ਅਠਾਰਾਂ ਮਹੀਨਿਆਂ ਦੌਰਾਨ ਕੇਜਰੀਵਾਲ ਅਤੇ ੳਸ ਦੇ ਛੇਅ ਮੰਤਰੀਆਂ ਨੇ ਇੱਕ ਕਰੋੜ ਤੋਂ ਵੀ ਵੱਧ ਦੀ ਰਕਮ ਸਿਰਫ਼ ਚਾਹ ਤੇ ਸਮੋਸਿਆਂ ਤੇ ਹੀ ਖਰਚ ਕਰ ਦਿੱਤੀ।
ਸੀਐਮ ਅਰਵਿੰਦ ਕੇਜਰੀਵਾਲ ਦਾ ਪਿੱਛਲੇ 18 ਮਹੀਨਿਆਂ ਦੌਰਾਨ 47 ਲੱਖ 29 ਹਜ਼ਾਰ ਰੁਪੈ ਦਾ ਬਿੱਲ ਆਇਆ ਹੈ। ਜਿੰਨ੍ਹਾਂ ਵਿੱਚੋਂ 22,42,320 ਰੁਪੈ ਦਫ਼ਤਰ ਦੇ ਚਾਹ-ਪਾਣੀ ਅਤੇ 24,86,921 ਰੁਪੈ ਰੈਜੀਡੈਂਸ਼ਲ ਦਫ਼ਤਰ ਤੇ ਖਰਚ ਕੀਤੇ ਗਏ ਹਨ। ਇਸ ਦੀ ਜਾਣਕਾਰੀ ਵਿਵੇਕ ਗਰਗ ਨਾਮ ਦੇ ਇੱਕ ਵਿਅਕਤੀ ਦੁਆਰਾ ਆਰਟੀਆਈ ਦੇ ਤਹਿਤ ਦਿੱਤੀ ਗਈ ਹੈ।
ਉਪ ਮੁੱਖਮੰਤਰੀ ਸਿਸੌਦੀਆ ਨੇ ਵੀ ਚਾਹ ਅਤੇ ਸਨੈਕਸ ਤੇ 11,28,429 ਰੁਪੈ ਖਰਚ ਕੀਤੇ ਹਨ। ਸਾਬਕਾ ਮੰਤਰੀ ਗੋਪਾਲ ਰਾਏ ਵੀ ਕਿਸੇ ਤੋਂ ਘੱਟ ਨਹੀਂ ਰਹਿੰਦਿਆਂ ਹੋਇਆਂ 11 ਲੱਖ ਰੁਪੈ ਚਾਹ-ਪਾਣੀ ਦੀ ਸੇਵਾ ਤੇ ਖਰਚੇ। ਸਾਬਕਾ ਅਤੇ ਸੈਕਸ ਸਕੈਂਡਲ ਵਿੱਚ ਫਸੇ ਮੰਤਰੀ ਸੰਦੀਪ ਕੁਮਾਰ ਨੇ 9 ਕਰੋੜ, ਸਿਹਤ ਮੰਤਰੀ ਜੈਨ ਨੇ 9.1 ਲੱਖ ਰੁਪੈ, ਮੰਤਰੀ ਕਪਿਲ ਮਿਸ਼ਰਾ ਨੇ 5.9 ਲੱਖ ਰੁਪੈ ਅਤੇ ਖਾਧਮੰਤਰੀ ਇਮਰਾਨ ਹੁਸੈਨ ਨੇ ਸੱਭ ਤੋਂ ਘੱਟ 5.8 ਲੱਖ ਰੁਪੈ ਦਾ ਚਾਹ-ਸਮੋਸਿਆਂ ਦਾ ਬਿੱਲ ਬਣਾਇਆ।