ਲੁਧਿਆਣਾ – ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵਿਚ ਇੰਟਰ ਕਾਲਜ ਸਾਈਕਲਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪ੍ਰਮੁੱਖ ਕਾਲਜ ਜੀ ਟੀ ਬੀ ਦਾਖਾ, ਸ਼ਹੀਦ ਉਧਮ ਸਿੰਘ ਕਾਲਜ ਤੰਗੋਰੀ, ਐਲ ਸੀ ਈ ਟੀ, ਬੀ ਸੀ ਈ ਟੀ, ਜੀ ਐਨ ਡੀ ਈ ਸੀ ਸਨ। ਜਦ ਕਿ ਕੁੱਲ 12 ਈਵੈਂਟ ਰੱਖੇ ਗਏ। ਇਸ ਦੌਰਾਨ ਹਰ ਖਿਡਾਰੀ ਨੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਅਖੀਰ ਵਿਚ ਐਸ ਯੂ ਐਸ ਸੀ ਈ ਟੀ ਤਗੌਰੀ ਨਾਰਥ ਕੈਂਪਸ ਆਲ ੳਵਰ ਟਰਾਫ਼ੀ ਦਾ ਹੱਕਦਾਰ ਬਣਿਆ ਜਦ ਕਿ ਤੰਗੌਰੀ ਕਾਲਜ ਦੀ ਹੀ ਸੰਦੀਪ ਕੌਰ ਬਿਹਤਰੀਨ ਮਹਿਲਾ ਸਾਈਕਲਿਸਟ ਚੁਣਿਆ ਗਿਆ ਜਦ ਕਿ ਮਰਦਾਂ ਦੇ ਮੁਕਾਬਲੇ ਵਿਚ ਜੀ ਐਨ ਡੀ ਈ ਸੀ ਦਾ ਪ੍ਰਗਟ ਸਿੰਘ ਅਤੇ ਤੰਗੌਰੀ ਕਾਲਜ ਦਾ ਗੁਰਪ੍ਰੀਤ ਖਾਨ ਸਾਂਝੇ ਤੌਰ ਤੇ ਬੈਸਟ ਸਾਈਕਲਿਸਟ ਚੁਣੇ ਗਏ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਹਾਰ ਜਿੱਤ ਜ਼ਿੰਦਗੀ ਦਾ ਹਿੱਸਾ ਹਨ ਪਰ ਖੇਡਾਂ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਦੇ ਨਾਲ ਨਾਲ ਜ਼ਿੰਦਗੀ ਵਿਚ ਹਰ ਚੈਲੰਜ ਦਾ ਮੁਕਾਬਲਾ ਕਰਨ ਲਈ ਵੀ ਤਿਆਰ ਕਰਦੀਆਂ ਹਨ। ਚੇਅਰਮੈਨ ਗੁਪਤਾ ਨੇ ਸਭ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਖੇਡਾਂ ਪੜਾਈ ਵਾਂਗ ਹੀ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ। ਇਸ ਲਈ ਪੜਾਈ ਦੇ ਨਾਲ ਨਾਲ ਹਰ ਵਿਦਿਆਰਥੀ ਨੂੰ ਖੇਡਾਂ ਨਾਲ ਵੀ ਜੁੜਨਾ ਚਾਹੀਦਾ ਹੈ। ਇਸ ਮੌਕੇ ਤੇ ਚੇਅਰਮੈਨ ਸਿੰਗਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।