ਲੁਧਿਆਣਾ : ਜ੍ਹਿਲਾ ਪੱਧਰੀ ਜੁਡੋ ਟੂਰਨਾਮੈਂਟ ਜੋ ਕਿ ਮਲਟੀਪਰਪਜ਼ ਹਾਲ ਗੁਰੁ ਨਾਨਕ ਸਟੇਡੀਅਮ ਵਿਖੇ 6 ਸਤੰਬਰ ਤੋਂ 9 ਸਤੰਬਰ ਤੀਕ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਖੇਡਾਂ ਵਿਚ ਭਾਗ ਲੈਣ ਜਾ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਸ਼ੁਭ ਇਛਾਵਾਂ ਦਿੱਤੀਆਂ। ਇਸ ਟੀਮ ਨੂੰ ਸ਼੍ਰੀ ਨਰੇਸ਼ ਕੁਮਾਰ ਨੇ ਸ਼੍ਰੀ ਪ੍ਰੇਮ ਚੰਦ ਲੈਕਚਰਾਰ (ਸਰੀਰਿਕ ਸਿੱਖਿਆ) ਦੀ ਅਗਵਾਈ ਹੇਠ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਰਵਾਨਾ ਕੀਤਾ । ਇਸ ਮੌਕੇ ਉਹਨਾਂ ਨਾਲ ਸ਼੍ਰੀਮਤੀ ਭਾਰਤੀ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਪੂਨਮ ਰਾਵਲ ਵੀ ਵਿਦਿਆਰਥੀਆਂ ਨੂੰ ਨਾਲ ਗਏ । ਇਹਨਾਂ ਮੁਕਾਬਲਿਆਂ ਵਿੱਚ ਸੇਖੇਵਾਲ ਦੇ ਵਿਦਿਆਰਥੀਆਂ ਦੀ ਅੰਡਰ 17 ਦੇ ਲੜਕਿਆਂ ਨੇ ਭਾਗ ਲਿਆ ਜਿਸ ਵਿੱਚ ਉਹਨਾਂ ਨੇ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਦੀ ਟੀਮ ਵਿੱਚ ਹਰਪ੍ਰੀਤ ਅਤੇ ਸਨੀ ਨੂੰ ਗੋਲਡ ਮੈਡਲ ਅਤੇ ਅੰਡਰ 19 ਦੀ ਟੀਮ ਵਿੱਚ ਹਿਮਾਸ਼ੂ ਅਤੇ ਰਵੀ ਕੁਮਾਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਸ਼੍ਰੀ ਨਰੇਸ਼ ਕੁਮਾਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਦਿਆਰਥੀ ਰਾਜ ਪੱਧਰੀ ਟੂਰਨਾਮੈਂਟ ( ਜੂਡੋ ਕਰਾਟੇ) ਖੇਡਣ ਲਈ ਵੀ ਚੁਣੇ ਗਏ ਹਨ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਦੇ ਵਿਦਿਆਰਥੀਆਂ ਨੇ ਜ੍ਹਿਲਾ ਪੱਧਰੀ ਟੂਰਨਾਮੈਂਟ ਜੁਡੋ ਵਿਚ ਮਲ੍ਹਾਂ ਮਾਰੀਆਂ
This entry was posted in ਪੰਜਾਬ.