ਨਵੀਂ ਦਿੱਲੀ : ਦਸ਼ਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਔਡੀਟੋਰਿਅਮ ਵਿਖੇ 2 ਦਿਨੀਂ ਉਲੀਕੇ ਗਏ ਇਸ ਸੈਮੀਨਾਰ ਦਾ ਵਿਸ਼ਾ ‘‘ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ’’ਤੇ ਵਿੱਦਿਵਾਨਾਂ ਨੇ ਆਪਣੀ ਖੋਜ਼ ਭਰਪੂਰ ਰਚਨਾਂਵਾ ਨਾਲ ਸਮਾਂ ਬੰਨ ਦਿੱਤਾ। ਸੈਮੀਨਾਰ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਢਸਾ ਨੇ ਕਰਦੇ ਹੋਏ ਸਿੱਖ ਵਿੱਦਿਵਾਨਾਂ ਦੀ ਭੂਮਿਕਾ ਦੀ ਸਲਾਘਾ ਕੀਤੀ। ਢੀਂਢਸਾ ਨੇ ਕਿਹਾ ਕਿ ਆਪਣੇ ਇਤਿਹਾਸ ਨੂੰ ਅੱਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਦਿਮਾਗੀ ਸੰਕਲਨ ਕਰਨ ਵਾਸਤੇ ਅਜਿਹੇ ਸੈਮੀਨਾਰ ਉਪਯੋਗੀ ਸਾਬਿਤ ਹੁੰਦੇ ਹਨ। ਕਿਊਂਕਿ ਵੱਖ-ਵੱਖ ਦਿਮਾਗਾਂ ’ਚੋ ਨਿਕਲੀ ਸੋਚ ਵਿੱਦਿਵਾਨਾ ’ਚ ਸਮਾਜ ਨੂੰ ਰੌਸ਼ਨੀ ਵਿਖਾਉਣ ਲਈ ਘੜੇ ਜਾਣ ਵਾਲੇ ਸ਼ਬਦਾ ਦਾ ਆਧਾਰ ਬਣਦੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਵਾਗਤੀ ਭਾਸ਼ਣ ਦੌਰਾਨ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਅਦਾਰੇ ਵੱਲੋਂ ਕੀਤੇ ਜਾ ਰਹੈ ਜਤਨਾ ਅਤੇ ਕਾਰਜਸ਼ੀਲਤਾ ਦਾ ਵਿਸਤਾਰ ਨਾਲ ਜਿਕਰ ਕੀਤਾ। ਜੀ. ਕੇ. ਨੇ ਇਤਿਹਾਸ ਨੂੰ ਸੰਭਾਲਣ ਵਾਸਤੇ ਗੁਰਦੁਆਰਾ ਕਮੇਟੀਆਂ ਨੂੰ ਜੰਗੀ ਪੱਧਰ ਤੇ ਕਾਰਜ ਕਰਨ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਅਰਧ ਸ਼ਤਾਬਿਦੀ ਨੂੰ ਮਨਾਉਣ ਵਾਸਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਦੇ ਖਰੜੇ ਦੀ ਵੀ ਜਾਣਕਾਰੀ ਦਿੱਤੀ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਤ ਸਿਪਾਹੀ ਦੀ ਭੂਮਿਕਾ ਨੂੰ ਪ੍ਰੇਰਣਾ ਸ਼੍ਰੋਤ ਦੱਸਦੇ ਹੋਏ ਸਿੱਖ ਪਰੰਪਰਾਂ ਵਿਚ ਸ਼ਹਾਦਤ ਦੇ ਸੰਕਲਪ ਬਾਰੇ ਦੱਸਿਆ। ਪੰਜਾਬ ਸਰਕਾਰ ਵੱਲੋਂ ਤਾਲਮੇਲ ਦੀ ਜਿੰਮੇਵਾਰੀ ਨਿਭਾ ਰਹੇ ਡਾ। ਸਰਬਜਿੰਦਰ ਸਿੰਘ ਨੇ ਸੈਮੀਨਾਰ ਦੇ ਵੇਰਵੇ ਦੀ ਜਾਣਾਕਰੀ ਦਿੱਤੀ।
ਡਾ. ਰਤਨ ਸਿੰਘ ਜੱਗੀ ਨੇ ਕੂੰਝੀਵਤ ਭਾਸ਼ਣ ਦੌਰਾਨ ਗੁਰੂ ਸਾਹਿਬ ਬਾਰੇ ਵਿੱਦਵੱਤਾ ਪੂਰਕ ਵਿਚਾਰ ਰੱਖੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ। ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਗੁਰੂ ਸਾਹਿਬ ਵੱਲੋਂ ਦਲਿਤ ਵਰਗ ਨੂੰ ਬਰਾਬਰੀ ਦਾ ਹੱਕ ਦੇਣ ਦੀ ਦਿਸ਼ਾ ਵਿਚ ਕੀਤੇ ਗਏ ਕਾਰਜਾਂ ਤੇ ਰੌਸ਼ਨੀ ਪਾਈ। ਦਿੱਲੀ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਅਦਾਰੇ ਦੀ ਡਾਇਰੈਕਟਰ ਡਾ। ਹਰਬੰਸ ਕੌਰ ਸੱਗੂ ਨੇ ਆਪਣੇ ਵਿਚਾਰਾਂ ਨੂੰ ਸਟੇਜ਼ ਸੰਭਾਲਣ ਦੌਰਾਨ ਸਮੇਂ-ਸਮੇਂ ਤੇ ਬਿਆਨ ਕੀਤਾ। ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਵਿੱਦਵਾਨਾਂ ਦੇ ਧੰਨਵਾਦ ਕਰਨ ਦੀ ਰੱਸਮ ਨਿਭਾਈ।
ਉਦਘਾਟਨ ਸੈਂਸਨ ਤੋਂ ਬਾਅਦ ਅਕਾਦਮਿਕ ਸ਼ੈਸ਼ਨ ਦੇ ਸਿਰਲੇਖ ਹੇਠ ਹੋਏ 5 ਸ਼ੈਸ਼ਨ ਦੌਰਾਨ ਵੱਖ-ਵੱਖ ਵਿੱਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ, ਸੰਕਲਪ ਅਤੇ ਕਾਰਜਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੈਂਬਰ ਤਨਵੰਤ ਸਿੰਘ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚੰਢੋਕ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਆਨੰਦ ਸਣੇ ਕਈ ਉੱਘਿਆਂ ਪੰਥਕ ਸ਼ਖਸ਼ੀਅਤਾ ਮੌਜੂਦ ਸਨ। ਦਿੱਲੀ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਦਾ ਸਨਮਾਨ ਸ਼ਾਲ, ਫੁੱਲਾ ਦੇ ਗੁੱਲਦਸਤੇ ਅਤੇ ਸ਼੍ਰੀ ਸਾਹਿਬ ਦੇ ਕੇ ਕੀਤਾ ਗਿਆ।