ਨਵੀਂ ਦਿੱਲੀ – ਕਸ਼ਮੀਰ ਦੇ ਉੜੀ ਖੇਤਰ ਵਿੱਚ ਆਰਮੀ ਕੈਂਪ ਤੇ ਹੋਏ ਅਟੈਕ ਨੂੰ ਲੈ ਕੇ ਮੋਦੀ ਸਰਕਾਰ ਦੀਆਂ ਅਧਾਰਹੀਣ ਨੀਤੀਆਂ ਕਾਰਣ ਕੇਂਦਰ ਤੇ ਹਮਲੇ ਹੋਰ ਤੇਜ਼ ਹੋ ਗਏ ਹਨ। ਇਸੇ ਸਬੰਧ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨਰੇਂਦਰ ਮੋਦੀ ਤੇ ਤਿੱਖਾ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਇਵੈਂਟ ਮੈਨੇਜਮੈਂਟ ਨਾਲ ਲੜਾਈਆਂ ਨਹੀਂ ਜਿੱਤੀਆਂ ਜਾ ਸਕਦੀਆਂ।
ਰਾਹੁਲ ਗਾਂਧੀ ਨੇ ਕਿਹਾ, ‘ਕਸ਼ਮੀਰ ਦੇ ਲਈ ਕੇਂਦਰ ਸਰਕਾਰ ਕੋਲ ਕੋਈ ਰਣਨੀਤੀ ਨਹੀਂ ਹੈ, ਰਾਸ਼ਟਰੀ ਸੁਰੱਖਿਆ ਦੇ ਮਸਲੇ ਨੂੰ ਕਿਸੇ ਆਮ ਸਭਾ ਦੀ ਤਰ੍ਹਾਂ ਨਹੀਂ ਸੰਭਾਲਿਆ ਜਾ ਸਕਦਾ, ਇਹ ਬਹੁਤ ਹੀ ਗੰਭੀਰ ਮਾਮਲਾ ਹੈ।’
ਉਨ੍ਹਾਂ ਨੇ ਕਿਹਾ, ‘ ਮੈਂ ਪਾਕਿਸਤਾਨ ਦੁਆਰਾ ਕੀਤੀ ਗਈ ਕਾਰਵਾਈ ਦੀ ਨਿੰਦਿਆ ਕਰਦਾ ਹਾਂ। ਜਦੋਂ ਕਿ ਇਸ ਦੇ ਲਈ ਜ਼ਮੀਨ ਕਸ਼ਮੀਰ ਵਿੱਚ ਐਨਡੀਏ ਦੁਆਰਾ ਕੀਤੀ ਜਾ ਰਹੀ ਰਾਜਨੀਤੀ ਨੇ ਹੀ ਤਿਆਰ ਕੀਤੀ ਹੈ।