ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ ਵੱਲੋਂ ਸਾਇੰਸ ਅਤੇ ਤਕਨੀਕ ਨਾਲ ਜੁੜੇ ਉਦਮੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਸਵੈ-ਰੁਜ਼ਗਾਰ ਚੇਤਨਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਬੰਧਿਤ ਵਪਾਰ ਜਗਤ ਦੇ ਉਦਮੀਆਂ ਨੇ ਵਿਦਿਆਰਥੀਆਂ ਨਾਲ ਅਹਿਮ ਨੁਕਤੇ ਸਾਂਝੇ ਕਰਦੇ ਹੋਏ ਸਵੈ ਰੁਜ਼ਗਾਰ ਬਣਨ ਦੌਰਾਨ ਆਉਣ ਵਾਲੀਆਂ ਚੁਨੌਤੀਆਂ ਅਤੇ ਕੰਮ ਕਰਨ ਦੇ ਢੰਗ ਸਾਂਝੇ ਕੀਤੇ। ਪਹਿਲੇ ਦਿਨ ਪ੍ਰੋ. ਸੁਨੀਤਾ ਸ਼ਰਮਾ ਨੇ ਵਿਦਿਆਰਥੀਆਂ ਨਾਲ ਪ੍ਰੋਫੈਸ਼ਨਲ ਬਣਨ ਤੋਂ ਬਾਅਦ ਕੰਮ ਦੇ ਦੌਰਾਨ ਕਰਮਚਾਰੀਆਂ ਅਤੇ ਗਾਹਕਾਂ ਨਾਲ ਬੋਲਚਾਲ ਦੇ ਢੰਗ ਅਤੇ ਸਰੀਰਕ ਭਾਸ਼ਾ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਪ੍ਰੋ. ਨਿਰਮਲ ਸਿੰਘ ਗਰੇਵਾਲ ਨੇ ਇਕ ਆਕਰਸ਼ਕ ਉ¤ਦਮੀ ਬਣਨ ਦੇ ਤਰੀਕੇ ਸਮਝਾਏ। ਇਸ ਦੇ ਨਾਲ ਹੀ ਉਨ੍ਹਾਂ ਸਟੈਪ ਨਾਮਕ ਸੰਸਥਾ ਵੱਲੋਂ ਨਵਾਂ ਰੁਜ਼ਗਾਰ ਸ਼ੁਰੂ ਕਰਨ ਲਈ ਦਿਤੀ ਜਾਣ ਵਾਲੀ ਮਦਦ ਸਬੰਧੀ ਵੀ ਚਾਨਣਾ ਪਾਇਆਂ । ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਮਾਰਕੀਟਿੰਗ ਦੀਆਂ ਤਕਨੀਕਾਂ ਅਤੇ ਕੁੱਝ ਦਿਲਚਸਪ ਅਤੇ ਜਾਣਕਾਰੀ ਭਰਪੂਰ ਵੀਡਿੳ ਵੀ ਵਿਖਾਉਂਦੇ ਹੋਏ ਦੱਸਿਆ ਕਿ ਕਿਸ ਤਰਾਂ ਇਕ ਛੋਟਾ ਜਿਹਾ ਆਈਡੀਆ ਕਰੋੜਾਂ ਰੁਪਏ ਦੇ ਵਪਾਰ ਵਿਚ ਤਬਦੀਲ ਹੋ ਸਕਦਾ ਹੈ।
ਦੂਸਰੇ ਦਿਨ ਅਤੇ ਤੀਸਰੇ ਦਿਨ ਰਿਮਟ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਹੈਡ ਇੰਜ. ਐਸ. ਐਸ. ਗਰੇਵਾਲ ਨੇ ਇਕ ਪ੍ਰਭਾਵਸ਼ਾਲੀ ਵਪਾਰ ਪਲਾਨ ਅਤੇ ਕਿਸੇ ਵੀ ਚੀਜ਼ ਨੂੰ ਵੇਚਣ ਦੀ ਕਲਾ ਦੇ ਤਰੀਕੇ ਸਾਂਝੇ ਕੀਤੇ। ਜਦ ਕਿ ਐਮ ਐ¤ਸ ਐਮ ਈ ਡਿਵੈਲਪਮੈਂਟ ਇੰਸਟੀਚਿਊਟ ਲੁਧਿਆਣਾ ਦੇ ਇੰਸਟੈਟ ਡਾਇਰੈਕਟਰ ਆਰ ਕੇ ਪਰਮਾਰ ਨੇ ਛੋਟੇ ਅਤੇ ਮੱਧ ਆਕਾਰ ਦੇ ਵਪਾਰ ਸਬੰਧੀ ਅਹਿਮ ਜਾਣਕਾਰੀ ਵਿਦਿਆਰਥੀਆਂ ਨੂੰ ਦਿਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਪ੍ਰੋਗਰਾਮ ਸਬੰਧੀ ਵੀ ਜਾਣਕਾਰੀ ਦਿੰਦੇ ਹੋਏ ਸਰਕਾਰ ਵੱਲੋਂ ਦਿੱਤਿਆਂ ਜਾਣ ਵਾਲੀਆਂ ਸਬਸਿਡੀਆਂ ਬਾਰੇ ਵੀ ਦੱਸਿਆਂ। ਇਸ ਦੇ ਇਲਾਵਾ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਪੁਨੀਤ ਸਿੰਘ ਸਮੇਤ ਹੋਰ ਕਈ ਬੱਧੀਜਿਵੀਆਂ ਨੇ ਵਿਦਿਆਰਥੀਆਂ ਨੂੰ ਸਫਲ ਵਪਾਰ ਕਰਨ ਦੇ ਤਰੀਕੇ ਸਾਂਝੇ ਕੀਤੇ।
ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਐਲ. ਸੀ. ਈ. ਟੀ. ਦੇ ਚੇਅਰਮੈਨ ਵਿਜੇ ਗੁਪਤਾ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਡਿਗਰੀ ਪ੍ਰਾਪਤ ਕਰਕੇ ਨੌਕਰੀ ਲੱਭਣ ਦੀ ਥਾਂ ਨੌਕਰੀ ਦੇਣ ਵਾਲੇ ਪ੍ਰੋਫੈਸ਼ਨਲ ਵੱਜੋ ਆਪਣੇ ਆਪ ਨੂੰ ਵਿਕਸਿਤ ਕਰਨ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਵਿਚ ਤਰੱਕੀ ਕਰਨ ਦੇ ਬਹੁਤ ਮੌਕੇ ਹਨ। ਜੇਕਰ ਉਹ ਹੁਣ ਤੋਂ ਹੀ ਉਦਮੀ ਬਣਨ ਦਾ ਫ਼ੈਸਲਾ ਕਰ ਲੈਣ ਤਾਂ ਯਕੀਨਨ ਕਾਲਜ ਤੋਂ ਡਿਗਰੀ ਪਾਸ ਕਰਦੇ ਹੋਏ ਸਫਲਤਾ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੋਵੇਗੀ। ਇਸ ਮੌਕੇ ਤੇ ਇਸ ਸੈਮੀਨਾਰ ਵਿਚ ਹਿੱਸਾ ਲੈਣ ਵਾਲੇ ਬੁੱਧੀਜੀਵੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।