ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਵਿਵਾਦ ਨੂੰ ਹਲ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਦਾ ਪ੍ਰਸਤਾਵ ਰੱਖਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਕੱਤਰ ਮੂਨ ਦੋਵਾਂ ਦੇਸ਼ਾਂ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਅਤੇ ਵੱਧ ਰਹੇ ਤਣਾਅ ਤੋਂ ਬਹੁਤ ਹੀ ਚਿੰਤਿਤ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਸੰਯਮ ਵਿੱਚ ਰਹਿਣ ਅਤੇ ਤਣਾਅ ਘੱਟ ਕਰਨ ਲਈ ਤੁਰੰਤ ਯੋਗ ਕਦਮ ਉਠਾਉਣ ਲਈ ਕਿਹਾ ਹੈ।
ਬਾਨ ਕੀ ਮੂਨ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਸ਼ਮੀਰ ਸਮੇਤ ਆਪਸੀ ਮਸਲਿਆਂ ਨੂੰ ਗੱਲਬਾਤ ਦੁਆਰਾ ਸ਼ਾਂਤੀਪੂਰਣ ਢੰਗ ਨਾਲ ਸੁਲਝਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਰ ਦੋਵੇਂ ਦੇਸ਼ ਚਾਹੁੰਣ ਤਾਂ ਉਹ ਵਿਚੋਲਗੀ ਲਈ ਉਪਲੱਭਦ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 1971 ਦੇ ਪ੍ਰਸਤਾਵ 307 ਦੇ ਜਨਾਦੇਸ਼ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿੱਚ ਯੂਐਨਐਮਓਜੀਆਈਪੀ ਦੋਵਾਂ ਦੇਸ਼ਾਂ ਦੇ ਵਿੱਚਕਾਰ ਕੰਮਕਾਰ ਦੀ ਰੇਖਾ ਅਤੇ ਨਿਯੰਤਰਣ ਰੇਖਾ ਤੇ ਅਤੇ ੳਸ ਦੇ ਪਾਰ ਸੰਘਰਸ਼ਵਿਰਾਮ ਉਲੰਘਣਾਵਾਂ ਤੇ ਨਜ਼ਰ ਰੱਖਦਾ ਹੈ ਅਤੇ ਇਸ ਦੀ ਸੂਚਨਾ ਦਿੰਦਾ ਹੈ।