ਯੂ.ਐਸ.ਏ ਦੇਸ਼ ਇਕ ਵਰਲਡ ਲੀਡਰ ਹੈ। ਸਿਹਤ ਖੇਤਰ ਵਿਚ ਵੀ ਇਹ ਦੇਸ਼ ਹੋਰਨਾਂ ਲਈ ਮਾਰਗ ਦਰਸ਼ਕ ਹੈ। ਸਾਇੰਸ ਅਤੇ ਮੈਡੀਕਲ ਖੇਤਰ ਵਿਚ ਕੁਝ ਹੀ ਸਥਾਈ ਨਹੀਂ ਹੁੰਦਾ। ਸਮਾਂ ਪੈਣ ਨਾਲ ਅਤੇ ਨਵੀਆਂ-ਨਵੀਆਂ ਖੋਜਾਂ ਅਨੁਸਾਰ ਬਦਲਦਾ ਰਹਿੰਦਾ ਹੈ।
1980 ਵਿਚ ਯੂ.ਐਸ.ਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖੇਤੀਬਾੜੀ ਮਹਿਕਮਾ ਅਤੇ ਸਿਹਤ ਮਹਿਕਮਾ ਮਿਲ ਕੇ ਹਰ ਪੰਜ ਸਾਲ ਬਾਅਦ ਮੁਲਕ ਦੀ ਸਿਹਤ ਨੂੰ ਮੁੱਖ ਰਖ ਕੇ ਭੋਜਨ ਸਬੰਧੀ ਹਦਾਇਤਾਂ ਜਾਰੀ ਕਰਿਆ ਕਰੇਗੀ।
2015-2020 ਦੇ ਸਮੇਂ ਲਈ ਜਾਰੀ ਕੀਤੀਆਂ ਹਦਾਇਤਾਂ ਵਿਚ ਕਈ ਬਦਲਾਵ ਹਨ। ਕਈ ਬਦਲਾਵ ਬਹੁਤ ਹੈਰਾਨੀਜਨਕ ਹਨ। ਸਕੂਲ, ਬਿਰਧ ਆਸ਼ਰਮਾਂ ਆਦਿ ਵਿਚ ਇਹ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਮੁਲਕ ਵਾਸੀ ਵੀ ਸਰਕਾਰ ਦੀ ਸਿਫਾਰਸ਼ਾਂ ਨੂੰ ਅੱਖੋ-ਪਰੋਖੇ ਨਹੀਂ ਕਰਦੇ। ਕੁਝ ਨਵੀਆਂ ਹਦਾਇਤਾਂ ਇਸ ਤਰ੍ਹਾਂ ਹਨ। ਜਿਵੇਂ :
1. ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ : ਦਹਾਕਿਆਂ ਤੋਂ ਮੰਨਿਆ ਜਾ ਰਿਹਾ ਹੈ ਕਿ ਕੋਲੋਸਟਰੋਲ ਦਿਲ ਦੇ ਰੋਗਾਂ ਲਈ ਜ਼ਿੰਮੇਵਾਰ ਹੈ। ਕੋਲੋਸਟਰੋਲ ਘੱਟ ਕਰਨ ਦੀਆਂ ਦਵਾਈਆਂ ਥੋਕ ਵਿਚ ਵਿਕ ਰਹੀਆਂ ਹਨ। ਲੋਕ ਕੋਲੈਸਟਰੋਲ ਵਾਲੇ ਭੋਜਨ ਸੰਕੋਚ ਨਾਲ ਖਾਂਦੇ ਹਨ।
ਨਵੀਂਆਂ ਹਦਾਇਤਾਂ ਅਨੁਸਾਰ ਕੋਈ ਮਾੜਾ ਜਾਂ ਅੱਛਾ ਕੋਲੈਸਟਰੋਲ ਨਹੀਂ ਹੁੰਦੇ। ਇਸ ਦੇ ਖਾਣ ਦੀ ਕੋਈ ਮਾਤਰਾ ਤਹਿ ਨਹੀਂ ਕੀਤੀ ਜਾ ਸਕਦੀ। ਸਰੀਰ ਨੂੰ ਲੋੜੀਂਦੇ ਕੋਲੈਸਟਰੋਲ ਦਾ ਸੇਵਨ 20 ਪ੍ਰਤੀਸ਼ਤ ਭਾਗ ਭੋਜਨ ਤੋਂ ਪ੍ਰਾਪਤ ਹੁੰਦਾ ਹੈ। ਬਾਕੀ ਲੀਵਰ ਪੈਦਾ ਕਰਦਾ ਹੈ। ਇਸ ਨਵੀਂ ਨੀਤੀ ਅਨੁਸਾਰ ਵਧ ਕੋਲੈਸਟਰੋਲ ਵਾਲੇ ਭੋਜਨ ਅੰਡਾ, ਬਟਰ, ਆਰਜਨ ਮੀਟ, ਚੀਜ ਆਦਿ ਸੀਮਾਂ ਵਿਚ ਰਹਿ ਕੇ ਖਾਧੇ ਜਾ ਸਕਦੇ ਹਨ, ਪ੍ਰੰਤੂ ਆਮ ਤੌਰ ’ਤੇ ਵਧ ਕੋਲੈਸਟਰੋਲ ਵਾਲੇ ਭੋਜਨ ਵਿਚ ਵਧ ਫੈਟ ਵੀ ਹੁੰਦਾ ਹੈ। ਸਾਵਧਾਨੀ ਦੀ ਲੋੜ ਹੈ।
2. ਖੰਡ : ਖੰਡ ਸਰੀਰ ਦੀਆਂ ਕੁੱਝ ਗਤੀਵਿਧੀਆਂ ਲਈ ਥੋੜੀ ਮਾਤਰਾ ਵਿਚ ਲੋੜੀਂਦੀ ਹੈ, ਪ੍ਰੰਤੂ ਲੋੜ ਤੋਂ ਵਧ ਖਾਦੀ ਨਿਰਾ ਜਹਿਰ ਹੈ। ਵਾਧੂ ਖੰਡ ਦਿਲ ਦੇਰੋਗ, ਵਧ ਬਲੱਡ ਪ੍ਰੈਸ਼ਰ, ਸ਼ੂਗਰ ਰੋਡ, ਕਈ ਤਰ੍ਹਾਂ ਦਾ ਕੈਂਸਰ, ਮੋਟਾਪਾ, ਕਬਜ਼, ਕਮਜ਼ੋਰ ਹੱਡੀਆਂ ਆਦਿ ਲਈ ਦੋਸ਼ੀ ਹੋ ਸਕਦੀ ਹੈ।
ਖੰਡ ਦੋ ਸੋਮਿਆਂ ਤੋਂ ਖਾਧੀ ਜਾਂਦੀ ਹੈ
1. ਕੁਦਰਤੀ 2. ਬਾਹਰੋਂ ਖੰਡ
1. ਕੁਦਰਤੀ : ਫਲ, ਫਲਾਂ ਦੇ ਜੂਸ, ਦੁੱਧ ਆਦਿ ਤੋਂ ਮਿਲਦੀ ਹੈ। ਇਹ ਖੰਡ ਕੋਈ ਨੁਕਸਾਨ ਨਹੀਂ ਕਰਦੀ।
2. ਬਾਹਰੋਂ ਖੰਡ : ਖੰਡ ਦੀਆਂ 57 ਕਿਸਮਾਂ ਹਨ, ਜਿਵੇਂ ਟੇਬਲ ਸ਼ੂਗਰ, ਬਰਾਉਨ ਸ਼ੂਗਰ, ਸ਼ਹਿਦ ਆਦਿ। ਕਈ ਪੋਜਨ ਜਿਵੇਂ ਮਿਠਾਈਆਂ, ਕੋਲਡ ਡਰਿੰਕਸ, ਫਰੂਟ ਜੂਸ, ਕਈ ਬੈਕਰੀ ਪਰੋਡਕਟਸ ਆਦਿ ਵਿਚ ਬਾਹਰੀ ਖੰਡ ਹੁੰਦੀ ਹੈ ਅਤੇ ਬਹੁਤ ਮਾਰੂ ਹੁੰਦੀ ਹੈ। ਮਾਹਰਾਂ ਅਨੁਸਾਰ ਹਰ ਰੋਜ਼ ਪੁਰਸ਼ ਵਧ ਤੋਂ ਵਧ 150 ਕੋਲੋਰੀਜ਼ (35/40 ਗ੍ਰਾਮ) ਅਤੇ ਔਰਤਾਂ 100 ਖੰਡ ਤੋਂ (25 ਗ੍ਰਾਮ) ਲੈ ਸਕਦੇ ਹਨ।
3. ਨਮਕ : ਸਰੀਰ ਦੀਆਂ ਕਈ ਗਤੀਵਿਧੀਆਂ ਲਈ ਸੋਡੀਅਮ ਜ਼ਰੂਰੀ ਹੈ। ਸੋਡੀਅਮ ਆਮ ਤੌਰ ’ਤੇ ਸੋਡੀਅਮ ਕਲੋਰਾਈਡ ਅਰਥਾਤ ਨਮਕ ਤੋਂ ਮਿਲਦਾ ਹੈ। ਹਰ ਰੋਜ਼ ਇਕ ਵਿਅਕਤੀ 2300 ਮਿਲੀਗ੍ਰਾਮ ਸੋਡੀਅਮ ਖਾ ਸਕਦਾ ਹੈ। ਇਸ ਨੂੰ ਹੋਰ ਘੱਟ ਖਾਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਲੋੜੀਂਦਾ ਸੋਡੀਅਮ ਨਮਕ ਨਾਲ ਭਰੇ ਟੀ ਸਪੂਨ ਤੋਂ ਪ੍ਰਾਪਤ ਹੋ ਸਕਦਾ ਹੈ।
4. ਚਰਬੀ : ਚਰਬੀ ਬਾਰੇ ਨਵੀਆਂ ਹਦਾਇਤਾਂ ਲਗਭਗ ਪਹਿਲਾਂ ਵਾਲੀਆਂ ਹੀ ਹਨ। ਸਤਿਤਪ ਫੈਟ (ਸਟੈਰੇਇਡ) ਹਰ ਰੋਜ਼ ਲੋੜੀਂਦੀਆਂ ਕੋਲੋਰੀਜ ਦਾ 10 ਪ੍ਰਤੀਸ਼ਤ ਭਾਗ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ।
5. ਟਰਾਂਸ ਫੈਟੀ ਐਸਿਡਸ : ਜਦੋਂ ਬਨਸਪਤੀ ਤੇਲਾਂ ਵਿੱਚੋਂ ਹਾਈਡਰੋਜਨ ਗੈਸ ¦ਘਾਈ ਜਾਂਦੀ ਹੈ, ਤਦ ਤੇਲ ਬਨਸਪਤੀ ਘੀ ਵਿਚ ਬਦਲ ਜਾਂਦੇ ਹਨ। ਬਨਸਪਤੀ ਆਮ ਤਾਪਮਾਨ ਉਤੇ ਠੋਸ ਹੁੰਦਾ ਹੈ। ਸਸਤਾ ਹੈ ਅਤੇ ਇਸ ਤੋਂ ਬਣੇ ਭੋਜਨ ਜ਼ਿਆਦਾ ਦੇਰ ਸੰਭਾਲੇ ਜਾ ਸਕਦੇ ਹਨ, ਪ੍ਰੰਤੂ ਇਸ ਘੀ ਵਿਚ ਬਹੁਤ ਜ਼ਹਿਰੀਲੇ ਟਰਾਂਸ ਫੈਟ ਹੁੰਦੇ ਹਨ ਜੋ ਦਿਲ ਦੇ ਰੋਗ ਨਾਲ ਕਈ ਹੋਰ ਬਿਮਾਰੀਆਂ ਲਈ ਵੀ ਜ਼ਿੰਮੇਵਾਰ ਹਨ। ਕਈ ਦੇਸ਼ਾਂ ਵਿਚ ਇਨ੍ਹਾਂ ਦੀ ਵਰਤੋਂ ਉ¤ਤੇ ਪਾਬੰਦੀ ਹੈ। ਜ਼ਿਆਦਾਤਰ ਬਿਸਕੁੱਟ, ਕੁਕੀਸ, ਤਲੇ ਹੋਏ ਭੋਜਨ ਆਦਿ ਵਿਚ ਪਾਏ ਜਾਂਦੇ ਹਨ।
6. ਕੌਫੀ : ਨਵੀਆਂ ਹਦਾਇਤਾਂ ਅਨੁਸਾਰ ਹਰ ਰੋਜ਼ 3 ਤੋਂ 5 ਤਕ ਕੌਫੀ ਦੇ ਕੱਪ ਪੀਤੇ ਜਾ ਸਕਦੇ ਹਨ, ਪ੍ਰੰਤੂ ਖੰਡ ਅਤੇ ਕਰੀਮ ਤੋਂ ਬਿਨਾ। ਸਰਕਾਰ ਵੱਲੋਂ ਫਲ, ਸਬਜ਼ੀਆਂ, ਕਸਰਤ ਆਦਿ ਦੀਆਂ ਸਿਫਾਰਸ਼ਾਂ ਪਹਿਲਾਂ ਵਾਲੀਆਂ ਹੀ ਹਨ। ਸੋ, ਦਿਲ ਦੇ ਦੁਸ਼ਮਣ ਕੋਲੈਸਟਰੋਲ ਜਾਂ ਸੈਟੂਰੇਟਿਡ ਫੈਟ ਨਹੀਂ ਸਗੋਂ ਟਰਾਂਸ ਫੈਟ ਅਤੇ ਵਾਧੂ ਖੰਡ ਹਨ।