ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ ਇੰਗਲੈਂਡ, ਅਮਰੀਕਾ ਅਤੇ ਭਾਰਤ ਵਿਚ ਮੋਹਰੀ ਅੰਤਰਰਾਸ਼ਟਰੀ ਕੰਪਨੀ ਸਿਨੇਪਸ ਇੰਡੀਆ ਵੱਲੋਂ ਇੰਜੀਨੀਅਰਿੰਗ ਦੇ ਕੰਪਿਊਟਰ ਸਾਇੰਸ ਅਤੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਚੁਣੇ ਗਏ ਉਮੀਦਵਾਰਾਂ ਨੂੰ ਭਾਰਤ ਕੰਮ ਕਰਦੇ ਹੋਏ ਤਜਰਬਾ ਹਾਸਿਲ ਹੋਣ ਤੋਂ ਬਾਅਦ ਇੰਗਲੈਂਡ ਅਤੇ ਅਮਰੀਕਾ ਵਿਚ ਵੀ ਕੰਮ ਕਰਨ ਦਾ ਮੌਕਾ ਮਿਲੇਗਾ। ਬੀ ਟੈ¤ਕ ਅਤੇ ਐਮ ਸੀ ਏ ਦੇ ਫਾਈਨਲ ਸਮੈਸਟਰ ਦੇ 110 ਵਿਦਿਆਰਥੀਆਂ ਨੇ ਇਸ ਨੌਕਰੀ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਵਿਚੋਂ 25 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 10 ਇੰਜੀਨੀਅਰਾਂ ਨੂੰ 3 ਲੱਖ ਦੇ ਪੈਕੇਜ ਅਤੇ ਹੋਰ ਸੁਵਿਧਾਵਾਂ ਨਾਲ ਚੁਣਿਆ ਗਿਆ।
ਇਸ ਤੋਂ ਕੰਪਨੀ ਦੇ ਵਾਇਸ ਪ੍ਰੈਜ਼ੀਡੈਂਟ ਪਰੀਤੋਂਸ਼ ਅਗਰਵਾਲ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੁੰਦੇ ਹੋਏ ਸਬੰਧਿਤ ਅਸਾਮੀਆਂ ਸਬੰਧੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀ ਜਦ ਕਿ ਐਚ ਆਰ ਮੈਨੇਜਰ ਨਰਿੰਦਰ ਸਿੰਘ ਨੇ ਪੀ ਪੀ ਟੀ ਰਾਹੀਂ ਕੰਪਨੀ ਦੇ ਮਨੋਰਥ, ਸਬੰਧਿਤ ਨੌਕਰੀ ਦੇ ਕਾਰਜ ਅਤੇ ਕੰਪਨੀ ਦੇ ਭਵਿਖ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਨਾ ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ, ਗਰੁੱਪ ਚਰਚਾ, ਟੈਲੀਫ਼ੋਨ ਇੰਟਰਵਿਊ ਅਤੇ ਨਿੱਜੀ ਇੰਟਰਵਿਊ ਰਾਹੀਂ ਕੀਤੀ ਗਈ। ਨੌਕਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਐਲ ਸੀ ਈ ਟੀ ਦੇ ਪਲੇਸਮੈਂਟ ਹੈਡ ਪ੍ਰਤੀਕ ਕਾਲੀਆ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ । ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਚੁਣੇ ਗਏ ਇੰਜੀਨੀਅਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਲ ਸੀ ਈ ਟੀ ਦਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇ ਨਾਲ ਨਾਲ ਵਧੀਆਂ ਨੌਕਰੀਆਂ ਤੇ ਲਗਵਾਉਣਾ ਵੀ ਹੈ। ਇਸੇ ਕਾਰਨ ਕੈਂਪਸ ਵਿਚ ਲਗਾਤਾਰ ਪਲੇਸਮੈਂਟ ਕਰਵਾਈ ਜਾਂਦੀ ਹੈ ਅਤੇ ਛੇਤੀ ਹੀ ਇਕ ਹੋਰ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆਂ ਕਿ ਪਿਛਲੇ ਸੈਸ਼ਨ ਵਿਚ ਵੀ ਕੌਮੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਨੇ ਕੈਂਪਸ ਵਿਚ ਸ਼ਿਰਕਤ ਕਰ ਕੇ ਵੱਡੇ ਪੱਧਰ ਤੇ ਪਲੇਸਮੈਂਟ ਕੀਤੀ । ਇਸ ਸਾਲ ਵੀ ਸਾਡਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੁੰਦੇ ਹੀ ਨੌਕਰੀਆਂ ਤੇ ਲਗਵਾਉਣਾ ਹੈ ਅਤੇ ਇਸ ਉਪਰਾਲੇ ਲਈ ਮੈਨੇਜਮੈਂਟ ਪੂਰੀ ਤਰਾਂ ਲਾਮਬੰਦ ਹੈ।