ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਵਿਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਸੈਂਟਰਲ ਯੂਥ ਫੈਸਟ ਦਾ ਦੂਜਾ ਦਿਨ ਭੰਗੜੇ ਅਤੇ ਹਾਸਰਸ ਸਕਿੱਟਾਂ ਦੇ ਨਾਮ ਰਿਹਾ। ਦੂਜੇ ਦਿਨ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਐਡੀਸ਼ਨਲ ਸੈਕਟਰੀ ਅਤੇ ਭਾਰਤੀ ਰਾਜਦੂਤ ਸਨ, ਜਿਨ੍ਹਾਂ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਜਦ ਕਿ ਕੇ ਕੇ ਸੇਠ, ਚੇਅਰਮੈਨ, ਨੀਲਮ ਸਾਈਕਲਜ਼, ਵਿਪਨ ਮਿੱਤਲ ਵਾਈਸ ਪ੍ਰੈਜ਼ੀਡੈਂਟ ਫੀਕੋ, ਆਰ ਐ¤ਸ ਸੋਹਨ, ਪ੍ਰੈਜ਼ੀਡੈਂਟ ਪਲਾਈਵੁੱਡ ਐਸੋਸੇਸ਼ਨ ਲੁਧਿਆਣਾ ਸਨ। ਦੂਜੇ ਦਿਨ ਲੁਧਿਆਣਾ ਅਤੇ ਕਪੂਰਥਲਾ ਜ਼ਿਲਿਆਂ ਦੇ 42 ਕਾਲਜਾਂ ਦੇ ਵਿਦਿਆਰਥੀਆਂ ਨੇ ਆਨ ਸਪਾਟ ਫ਼ੋਟੋਗਰਾਫੀ, ਕਲੇਅ ਮਾਡਲਿੰਗ, ਕੁਲਾਜ ਮੇਕਿੰਗ, ਪੋਸਟਰ ਮੇਕਿੰਗ,ਕਵਿਤਾ ਉਚਾਰਣ, ਕਲਾਸਿਕ ਸਾਜ ਅਤੇ ਭਾਰਤੀ ਕਲਾਸੀਕਲ ਗਾਇਕੀ ਵਿਚ ਸਖ਼ਤ ਮੁਕਾਬਲਾ ਦਿਤਾ। ਜਦ ਕਿ ਭੰਗੜਾ ਅਤੇ ਹਾਸ ਰਸ ਸਕਿੰਟਾਂ ਸਭ ਦੇ ਖਿੱਚ ਦਾ ਕੇਂਦਰ ਰਹੀਆਂ। ਭੰਗੜੇ ਵਿਚ ਜੀ ਐਨ ਆਈ ਐਮ ਟੀ ਲੁਧਿਆਣਾ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਜਦ ਕਿ ਜੀ ਐਨ ਡੀ ਈ ਸੀ ਲੁਧਿਆਣਾ ਅਤੇ ਆਰ ਆਈ ਈ ਟੀ, ਫਗਵਾੜਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੇ।
ਇਸ ਮੌਕੇ ਤੇ ਮੁੱਖ ਮਹਿਮਾਨ ਦੀਪਕ ਵੋਹਰਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਦਾ ਇਹ ਸਮਾਂ ਅਜਿਹਾ ਹੁੰਦਾ ਹੈ ਜਿਸ ਵਿਚ ਜ਼ਿੰਦਗੀ ਦਾ ਹਰ ਰੰਗ ਘੁਲਿਆਂ ਹੁੰਦਾ ਹੈ। ਫਿਰ ਭਾਵੇਂ ਉਹ ਜ਼ਿੰਦਗੀ ਦੇ ਮਜ਼ੇ ਲੈਣ ਦਾ ਸਮਾਂ ਹੋਵੇ ਜਾਂ ਕੈਰੀਅਰ ਬਣਾਉਣ ਦੀ ਸੋਚ। ਇਸ ਸਮੇਂ ਦੇ ਹਰ ਰੰਗ ਨੂੰ ਜਿਊਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਆਪਣੇ ਉ¤ਜਲ ਭਵਿਖ ਲਈ ਵੀ ਜਾਗਰੂਕ ਰਹਿਣਾ ਚਾਹੀਦਾ ਹੈ। ਅਖੀਰ ਵਿਚ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਦਿਨ ਹੋਣ ਵਾਲੇ ਯੂਥ ਫੈਸਟ ਲਈ ਸੱਦਾ ਦਿਤਾ।