ਭੂੰਡ, ਪਟਾਕੇ, ਆਤਿਸ਼ਬਾਜੀ, ਨਾ ਕੋਈ ਬੰਬ ਚਲਾਈਏ।
ਆਓ ਦੀਵਾਲੀ ਇਸ ਵਾਰੀ, ਅਸੀਂ ਪ੍ਰਦੂਸ਼ਣ ਰਹਿਤ ਮਨਾਈਏ।
ਚਲਦੇ ਬੰਬ, ਪਟਾਕੇ ਨੇ ਜਦ, ਸ਼ੋਰ ਬਹੁਤ ਨੇ ਕਰਦੇ।
ਭੋਲੇ-ਭਾਲੇ ਪੰਛੀ ਵਿਚਾਰੇ, ਸੁਣ ਖੜਕਾ ਨੇ ਡਰਦੇ।
ਤੋਤੇ, ਘੁੱਗੀਆਂ, ਚਿੜੀਆਂ ਨੂੰ, ਅਸੀਂ ਵਖਤ ਨਾ ਪਾਈਏ।
ਖੂਨ-ਪਸੀਨੇ ਦੀ ਕਮਾਈ, ਲੋਕ ਭਲਾਈ ਵਿੱਚ ਲਗਾਓ।
ਨਾ ਆਤਿਸ਼ਬਾਜੀਆਂ ਦੇ ਧੂੰਏ, ਵਿੱਚ ਇਸ ਨੂੰ ਉਡਾਓ।
ਵਾਤਾਵਰਨ ਤੇ ਪੈਸਾ, ਆਓ ਦੋਵੇਂ ਅਸੀਂ ਬਚਾਈਏ।
ਬਾਜਾਰ ‘ਚ ਸਜੀਆਂ ਹੱਟੀਆਂ ‘ਤੋਂ, ਨਾ ਫਾਸਟਫੂਡ ਲਿਆਇਓ।
ਛੱਤੀ ਸੌ ਇਹ ਰੋਗ ਨੇ ਲਾਉਂਦੇ, ਨਾ ਇਹਨਾਂ ਨੂੰ ਖਾਇਓ।
ਘਰ ਵਿੱਚ ਹੀ ਪਕਵਾਨ ਸਦਾ, ਆਪ ਬਣਾਕੇ ਖਾਈਏ।
ਪਹਿਲਾਂ ਵਾਲੀ ਗਲਤੀ, ਇਸ ਵਾਰ ਨਹੀਂ ਹੈ ਕਰਨੀ।
ਜਹਿਰਾਂ ਦੇ ਨਾਲ ਪੌਣ ਵਿਚਾਰੀ, ਨਾ ਹੋਰ ਅਸਾਂ ਨੇ ਭਰਨੀ।
ਵਾਤਾਵਰਨ ਬਚਾਉਣ ਲਈ, ਸਾਰੇ ਯੋਗਦਾਨ ਹੈ ਪਾਈਏ।