‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ।
ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ।
ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ।
ਬੰਦੀ ਸੀ ਬਣਾਇਆ ਜੀਹਨੂੰ, ਜਹਾਂਗੀਰ ਬਾਦਸ਼ਾਹ।
ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ
ਬੰਦੀ ਛੋੜ……
ਝਾੜ ਪੂੰਝ ਘਰ ਵਾਂਗ ਦੁਲਹਨ ਸਜਾਈਏ ਜੀ।
ਸ਼ੌਪਿੰਗ ਤੋਂ ਪਹਿਲਾਂ ਕੁੱਝ, ਚੈਰਿਟੀ ਦੇ ਅਈਏ ਜੀ।
ਦਾਤਾਂ ਜਿਹੜਾ ਦੇਵੇ, ਓਹਦਾ ਸ਼ੁਕਰ ਮਨਾ ਲਿਆ
ਬੰਦੀ ਛੋੜ…….
ਫੂਕੀਏ ਪਟਾਖੇ ਕਾਹਨੂੰ, ਖਰਚੇ ਨੂੰ ਜਰੀਏ।
ਕੁਦਰਤੀ ਸ਼ੁੱਧ ਹਵਾ, ਗੰਧਲੀ ਕਿਉਂ ਕਰੀਏ।
ਛੱਡ ਜ਼ਹਿਰੀ ਗੈਸਾਂ, ਪ੍ਰਦੂਸ਼ਣ ਵਧਾ ਲਿਆ
ਬੰਦੀ ਛੋੜ…….
ਬੀਜ ਨਾਸ ਨਫ਼ਰਤਾਂ ਦੇ, ਦਿਲਾਂ ਵਿੱਚੋਂ ਕਰੀਏ।
ਚੁਰਾਸੀ ਵਾਲੇ ਫੱਟਾਂ ਉਤੇ, ਮੱਲ੍ਹਮਾਂ ਤਾਂ ਧਰੀਏ।
ਕਰ ਪਛਤਾਵਾ ਅੱਜ, ਮਨ ਸਮਝਾ ਲਿਆ
ਬੰਦੀ ਛੋੜ…..
ਮੱਸਿਆ ਦੀ ਰਾਤ ‘ਦੀਸ਼’ ਮਨ ਰੁਸ਼ਨਾ ਲਈਏ।
ਗਿਆਨ ਵਾਲਾ ਦੀਪ ਇਕ, ਅੰਦਰ ਜਗਾ ਲਈਏ।
ਵਿਸ਼ੇ ਤੇ ਵਿਕਾਰ ਲਾਹ ਜੇ, ਮਨ ਚਮਕਾ ਲਿਆ
ਬੰਦੀ ਛੋੜ…..
I really like you paper qaumi ekta .,specially Sahit section.I heartdily regard all your writers.May Waheguru bless them wih all the best in life.