ਵਿਸ਼ਵ ਵਿਚ ਲਗਭਗ ਹਰ ਮੁਲਕ ਵਿਚ ਭੂਤਾਂ/ਰੂਹਾਂ ਉ¤ਤੇ ਅਧਾਰਿਤ ਤਿਉਹਾਰ ਮਨਾਏ ਜਾਂਦੇ ਹਨ। ਯੂਰਪ, ਅਮਰੀਕਾ, ਇੰਗਲੈਂਡ ਅਤੇ ਕਨੇਡਾ ਵਿਚ ਹੈਲੋਵੀਲ, ਚੀਨ, ਜਪਾਨ, ਸਿੰਘਾਪੁਰ, ਹਾਂਗਕਾਂਗ ਆਦਿ ਵਿਚ ਬੋਧੀ ਤਿਉਹਾਰ ਹੰਗਰੀ ਗੋਸਟ ਵੱਡੀ ਪੱਧਰ ਉ¤ਤੇ ਮਨਾਏ ਜਾਂਦੇ ਹਨ। ਇੱਥੋਂ ਤਕ ਕਿ ਕੁਝ ਤਿਉਹਾਰ 15 ਦਿਨ ਮਨਾਏ ਜਾਂਦੇ ਹਨ। ਚੀਨ ਵਿਚ ਡੇ ਆਫ ਡੈਡ ਇਕ ਮਹੀਨਾ ਭਰ ਮਨਾਇਆ ਜਾਂਦਾ ਹੈ।
ਅੱਜ ਦੇ ਇਸ ਵਿਗਿਆਨਕ ਯੁੱਗ ਅਮਰੀਕਾ ਵਿਚ 42 ਪ੍ਰਤੀਸ਼ਤ, ਇੰਗਲੈਂਡ ਵਿਚ 52 ਪ੍ਰਤੀਸ਼ਤ, ਕਨੇਡਾ ਵਿਚ 44 ਪ੍ਰਤੀਸ਼ਤ ਵਸੋਂ ਅੰਧ ਵਿਸ਼ਵਾਸ਼ੀ ਹੈ। ਭਾਰਤ ਨੂੰ ਅੰਧਵਿਸ਼ਵਾਸ਼ੀਆਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਭੂਤ ਪਰੇਤਾਂ, ਡੈਣਾ, ਰੂਹਾਂ ਆਦਿ ਵਿਚ ਵਿਸ਼ਵਾਸ਼ ਲਈ ਇਹ ਤਿਉਹਾਰ ਮੁੱਖ ਦੋਸ਼ੀ ਹਨ।
ਹਰ ਇਕ ਵਿਅਕਤੀ ਦੇ ਦਿਮਾਗ ਦੇ ਤਿੰਨ ਭਾਗ ਹੁੰਦੇ ਹਨ।
1. ਸੁਚੇਤ ਮਨ, 2. ਆਚੇਤ ਮਨ, 3. ਅਨਕੋਸਿਟੀਸ ਮਾਈਡ, ਅਚੇਤ ਮਨ ਅਤੇ ਅਨਕੋਸਿਈਸ ਸਾਈਡ ਲਗਭਗ ਸਮਾਨ ਹਨ।
1. ਸੁਚੇਤ ਮਨ - ਇਹ ਦਿਮਾਗ ਦਾ ਲਗਭਗ 10 ਪ੍ਰਤੀਸ਼ਤ ਭਾਗ ਹੁੰਦੇ ਹੈ। ਦਿਮਾਗ ਦਾ ਇਹ ਹਿੱਸਾ ਸੈਚਲ ਦਾ ਕੰਮ, ਫੈਸਲੇ ਲੈਣ ਦਾ ਕੰਮ ਕਰਦਾ ਹੈ ਅਤੇ ਫੈਸਲੇ ਲਾਗੂ ਕਰਨ ਲਏ ਅਚੇਤ ਮਨ ਨੂੰ ਹੁਕਮ ਦਿੰਦਾ ਹੈ।
2. ਆਚੇਤ ਮਨ :- ਇਹ ਦਿਮਾਗ਼ ਦਾ ਵੱਡਾ ਭਾਗ ਹੁੰਦਾ ਹੈ। ਇਹ ਭਾਗ ਇਕ ਸਟੋਰ ਦਾ ਕੰਮ ਕਰਦਾ ਹੈ। ਇਸ ਵਿਚ ਜਨਮ ਤੋਂ ਲੈ ਕੇ ਅੰਤਿਮ ਸਾਹ ਤਕ ਦੀ ਸਾਰੀ ਜਾਣਕਾਰੀ ਜਮਾਂ ਹੁੰਦੀ ਰਹਿੰਦੀ ਹੈ। ਵਿਅਕਤੀ ਦੇ ਵਿਚਾਰ ਵਿਸ਼ਵਾਸ਼, ਸੁਭਾਵ, ਆਦਤਾਂ, ਸੋਚ, ਭਰੋਸਾ ਆਦਿ ਲਈ ਇਹ ਹਿੱਸਾ ਜ਼ਿੰਮੇਵਾਰ ਹੁੰਦਾ ਹੈ। ਲੋੜ ਪੈਣ ਵੇਲੇ ਇਹ ਸਟੋਰ ਹੋਈ ਜਾਣਕਾਰੀ ਦਿੰਦਾ ਹੈ। ਪਹਿਲੇ 2 ਕੁ ਸਾਲ ਇਸ ਭਾਗ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਇਕ ਸਾਲ ਵਿਚ ਦਿਮਾਗ ਅਸਲੀ ਜਾਂ ਨਗਲੀ ਦੀ ਪਹਿਚਾਣ ਨਹੀਂ ਕਰ ਸਕਦਾ। ਬਚਪਨ ਵਿਚ ਬਣੇ ਵਿਸ਼ਵਾਸ਼ ਪੱਕੇ ਹੁੰਦੇ ਹਨ। ਅੰਤ ਉਮਰ ਭਰ ਨਾਲ ਰਹਿੰਦੇ ਹਨ। ਉਦਾਹਰਣ ਦੇ ਤੌਰ ’ਤੇ ਹਰ ਇਕ ਬੱਚਾ ਪਹਿਲਾਂ ਕੁਝ ਸਾਲ ਵਿਚ ਆਪਣੀ ਮਾਂ, ਪਰਿਾਵਰ ਕੋਲੋਂ ਮਾਂ-ਬੋਲੀ ਸਿੱਖਦਾ ਹੈ। ਮਾਂ ਬੋਲੀ ਬੋਲਣ ਵਿਚ ਪਰਪੱਕ ਹੋ ਜਾਂਦਾ ਹੈ ਅਤੇ ਬੋਲੀ ਉਪਰ ਪੂਰੀ ਜਕੜ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਵਿਅਕਤੀ ਸਾਰੀ ਉਮਰ ਮਾਂ-ਬੋਲੀ ਨਹੀਂ ਭੁੱਲਦਾ।
ਇਹੋ ਜਿਹੀ ਵਤੀਰਾ ਜਾਨਵਰਾਂ ਵਿਚ ਵੀ ਵੇਖਣ ਨੂੰ ਵੀ ਮਿਲਦਾ ਹੈ ਜਿਵੇਂ ਹਾਥੀ ਨੂੰ ਇਕ ਆਮ ਸੰਗਲ ਨਾਲ ਬੰਨਿਆ ਜਾਂਦਾ ਹੈ। ਉਹ ਇੰਨੇ ਤਾਕਤਵਰ ਹੁੰਦੇ ਹੋਏ ਵੀ ਸੰਗਲ ਤੋੜਨ ਦਾ ਯਤਨ ਨਹੀਂ ਕਰਦਾ। ਇਸ ਦਾ ਕਾਰਨ ਹੈ ਕਿ ਹਾਥੀ ਜਦੋਂ ਬੱਚਾ ਸੀ, ਸੰਗਲ ਨਾਲ ਬੰਨਿਆ ਜਾਂਦਾ ਹੈ। ਬੱਚਾ ਹਾਥੀ ਛੋਟਾ ਹੋਣ ਕਰਕੇ ਸੰਗਲ ਨਹੀਂ ਤੋੜ ਸਕਦਾ। ਠੀਕ ਇਸੇ ਤਰ੍ਹਾਂ ਬੱਚੇ ਦੇ ਪਹਿਲੇ 7 ਕੁ ਸਾਲ ਅਚੇਤ ਮਨ ਵਿਚ ਪਰਿਵਾਰ ਵਿਚੋਂ, ਆਲੇ-ਦੁਆਲੇ ਵਿਚ, ਇਨ੍ਹਾਂ ਤਿਉਹਾਰਾਂ ਦੇ ਪ੍ਰਭਾਵਾਂ ਕਾਰਲ ਭੂਤਾਂ/ਰੂਹਾਂ ਬਾਰੇ ਪੱਕੇ ਪ੍ਰਤੀਬਿੰਬ ਬਣਾ ਲੈਂਦਾ ਹੈ ਅਤੇ ਇਨ੍ਹਾਂ ਵਿਚ ਯਕੀਨ ਜੀਵਨ ਭਰ ਸਾਥ ਨਹੀਂ ਛੱਡਦੇ।
ਹਰ ਇਥ ਦਿਨ ਵਿਸ਼ਵ ਵਿਚ 35,0000 ਬੱਚੇ ਪੈਦਾ ਹੁੰਦੇ ਹਨ। ਸਮੇਂ ਦੇ ਨਾਲ ਇਹ ਵੱਡੇ ਹੁੰਦੇ ਹਨ। ਸਮੇਂ ਦੇ ਨਾਲ ਇਹ ਵੱਡੇ ਹੁੰਦੇ ਰਹਿੰਦੇ ਹਨ। ਅੰਧਵਿਸ਼ਵਾਸੀਆਂ ਦੀ ਸਪਲਾਈ ਲਾਈਫ ਲਗਾਤਾਰ ਜਾਰੀ ਰਹਿੰਦੀ ਹੈ।
ਸਰਕਾਰਾਂ, ਰੈਸਨਲ ਸੁਸਾਇਟੀਆਂ ਇੰਨੇ ਲੋਕਾਂ ਨੂੰ ਅੰਧਵਿਸ਼ਵਾਸ਼ ਵਿਚੋਂ ਕੱਢਣ ਵਿਚ ਇੰਨੀ ਗਿਣਤੀ ਨਹੀਂ ਹੁੰਦੀ। ਜਿੰਨੀ ਇਹ ਨਵੀਂ ਪਨੀਰੀ ਵਾਧਾ ਕਰਦੀ ਹੈ।
ਸਾਰੇ ਪਰਿਵਾਰਾਂ, ਸਮਾਜ, ਸਰਕਾਰਾਂ, ਰੈਸਨਲ ਸੁਸਾਇਟੀਆਂ ਨੂੰ ਸਿ ਸਮੱਸਿਆ ਨੂੰ ਅਰਥਾਤ ਸਪਲਾਈ ਲਾਈਨ ਨੂੰ ਘੱਟ ਜਾਂ ਖਤਮ ਕਰਨ ਲਈ ਸੁਚੇਤ ਹੋਣ ਦੀ ਲੋੜ ਹੈ। ਨਵੀਂ ਪਨੀਰੀ ਨੂੰ ਜਾਗਰੂਕ ਕੀਤਾ ਜਾਵੇ ਕਿ ਇਹ ਤਿਉਹਾਰ ਕੇਵਲ ਹਾਸਾ/ਖੇਡ ਵਜੋਂ ਮਨਾਏ ਜਾਂਦੇ ਹਨ। ਭੂਤ/ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ।
ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)