ਭਿੱਖੀਵਿੰਡ, (ਭਪਿੰਦਰ ਸਿੰਘ) – ਸਿੱਖ ਵਿਰੋਧੀ 1984 ਦੇ ਦੰਗਿਆਂ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਅਜੇ ਤੱਕ ਸ਼ਜਾਵਾਂ ਨਾ ਮਿਲਣ ਦੇ ਰੋਸ ਵਜੋਂ ਕਸਬਾ ਭਿੱਖੀਵਿੰਡ ਵਿਖੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਗੋਰਵਦੀਪ ਸਿੰਘ ਵਲਟੋਹਾ, ਪੀ.ਏ ਸੰਦੀਪ ਸਿੰਘ ਸੁੱਗਾ, ਚੇਅਰਮੈਂਨ ਬਚਿੱਤਰ ਸਿੰਘ ਚੂੰਗ,ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿਲੋ, ਐਮ.ਸੀ. ਰਿੰਕੂ ਧਵਨ, ਸਹਿਰੀ ਪ੍ਰਧਾਨ ਗੁਰਿੰਦਰ ਸਿੰਘ ਲਾਡਾ, ਦਿਲਬਾਗ ਸਿੰਘ ਭੈੇਣੀ ਗੁਰਮੁੱਖ ਸਿੰਘ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਜੀਤ ਸਿੰਘ ਚੂੰਗ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਬੀ.ਸੀ ਵਿੰਗ ਜਿਲ੍ਹਾ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ, ਸਰਪੰਚ ਹੈਪੀ ਮਰਗਿੰਦਪੁਰਾ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਸਰਪੰਚ ਯਾਦਵਿੰਦਰ ਸਿੰਘ ਖਹਿਰਾ, ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਅਕਾਲੀ ਆਗੂ ਨਿਰਮਲ ਸਿੰਘ ਕਾਲੇ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ, ਇੰਦਰਜੀਤ ਸਿੰਘ ਭੈਣੀ, ਮਨਮਿੰਦਰ ਸਿੰਘ ਭੈਣੀ, ਸਰਪੰਚ ਜਸਕਰਨ ਸਿੰਘ ਕਾਜੀਚੱਕ, ਸਾਬਕਾ ਸਰਪੰਚ ਅਵਤਾਰ ਸਿੰਘ ਨਾਰਲਾ, ਸਰਪੰਚ ਸਰਵਨ ਸਿੰਘ ਨਾਰਲਾ ਆਦਿ ਅਕਾਲੀ ਆਗੂਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਰਾਹੁਲ ਗਾਂਧੀ, ਰਾਜਾ ਵੜਿੰਗ ਆਦਿ ਕਾਂਗਰਸੀ ਆਗੂਆਂ ਦੇ ਪੁਤਲੇ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਆਖਿਆ 1984 ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਦਿਸ਼ਾ-ਨਿਰਦੇਸ਼ ਹੇਠ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਵਾ ਕੇ ਹਜਾਰਾਂ ਬੇਦੋਸ਼ੇ ਲੋਕਾਂ ਨੂੰ ਕਤਲ ਕਰਵਾਇਆ ਗਿਆ ਸੀ, ਜੋ ਕਾਂਗਰਸ ਪਾਰਟੀ ਦੀ ਗਿਣੀ ਮਿਥੀ ਸਾਜਿਸ਼ ਦਾ ਹਿੱਸਾ ਸੀ। ਉਹਨਾਂ ਨੇ ਆਖਿਆ ਕਿ ਦਿੱਲੀ, ਹਰਿਆਣਾ ਆਦਿ ਜਗ੍ਹਾ ‘ਤੇ ਵੀ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਸਿੱਖ ਵਿਰੋਧੀ ਦੰਗੇ ਕਰਵਾ ਕੇ ਹਜਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ, ਜਦੋਂ ਕਿ 32 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਦੋਸ਼ੀਆਂ ਨੂੰ ਸ਼ਜਾਵਾਂ ਨਹੀ ਮਿਲੀਆਂ, ਜੋ ਨਿੰਦਾਯੋਗ ਕਾਰਵਾਈ ਹੈ।