ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ ਕਾਲਜ ਯੁਵਕ ਮੁਕਾਬਲੇ ਦੇ ਦੂਜੇ ਦਿਨ ਪੋਸਟਰ ਬਨਾਉਣ, ਵਾਦ-ਵਿਵਾਦ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਆਦਿ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਪੋਸਟਰ ਮੇਕਿੰਗ ਦਾ ਮਜ਼ਬੂਨ ’ਬੇਟੀ ਬਚਾਓ ਬੇਟੀ ਪੜ੍ਹਾਓ’ ਅਤੇ ’ਸਕਿੱਲ ਇੰਡੀਆ’ ਰੱਖਿਆ ਗਿਆ । ਕਲੇਅ ਮਾਡਲਿੰਗ ਦਾ ਵਿਸ਼ਾ ਜਦੋ-ਜਹਿਦ ਤੇ ਅਧਾਰਿਤ ਸੀ ਜਦਕਿ ਕਵਿਤਾ ਉਚਾਰਨ ਦਾ ਵਿਸ਼ਾ ਇੱਛਾ, ਬਚਪਨ ਅਤੇ ਜਿੱਤ ਰੱਖਿਆ ਗਿਆ । ਇਹਨਾਂ ਮੁਕਾਬਲਿਆਂ ਦੇ ਵਿੱਚ ਯੂਨੀਵਰਸਿਟੀ ਦੇ ਕੰਪਟਰੋਲਰ ਡਾ. ਸੰਦੀਪ ਕਪੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਇਨਾਮ ਵੰਡ ਸਮਾਰੋਹ ਸਮੇਂ ਯੂਨੀਵਰਸਿਟੀ ਦੇ ਮੁੱਖ ਇੰਜਨੀਅਰ ਡਾ. ਜਸਵਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਪੋਸਟਰ ਬਨਾਉਣ ਦੇ ਵਿੱਚ ਪਹਿਲਾਂ ਸਥਾਨ ਹੋਮ ਸਾਇੰਸ ਕਾਲਜ ਦੀ ਵੈਸ਼ਾਲੀ ਵਰਮਾ ਨੇ, ਬੇਸਿਕ ਸਾਇੰਸਜ਼ ਕਾਲਜ ਦੀ ਅੰਕਿਤਾ ਕੰਬੋਜ ਨੇ ਦੂਜਾ ਅਤੇ ਇਸੇ ਕਾਲਜ ਦੇ ਵਿਭੂ ਵੈਦ ਨੇ ਤੀਜਾ ਸਥਾਨ ਹਾਸਲ ਕੀਤਾ । ਭਾਸ਼ਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰੁਪਿੰਦਰ ਕੌਰ ਅਤੇ ਗੁਰਕੰਵਲ ਕੌਰ (ਬੇਸਿਕ ਸਾਇੰਸਜ਼) ਦੀ ਟੀਮ ਨੇ ਹਾਸਲ ਕੀਤਾ ਜਦਕਿ ਦੂਸਰਾ ਸਥਾਨ ਪਿਊਸ਼ ਸਾਂਗੜ ਅਤੇ ਸ਼ੁਬਨੀਤ ਕੌਰ ਨੇ ਹਾਸਲ ਕੀਤਾ ਅਤੇ ਤੀਜਾ ਸਥਾਨ ਵਿਸ਼ਵਜੀਤ ਅਤੇ ਇਸ਼ਵੀਨ ਕੌਰ ਨੇ ਹਾਸਲ ਕੀਤਾ । ਕਾਰਟੂਨਿੰਗ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਖੇਤੀਬਾੜੀ ਕਾਲਜ ਦਾ ਗੁਰਪਾਲ ਸਿੰਘ ਰਿਹਾ ਜਦਕਿ ਦੂਜਾ ਸਥਾਨ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੀ ਵਿਦਿਆਰਥਣ ਇਸ਼ਵਿੰਦਰ ਕੌਰ ਅਤੇ ਤੀਜਾ ਸਥਾਨ ਹੋਮ ਸਾਇੰਸ ਕਾਲਜ ਦੀ ਰਿਵਾਂਸ਼ੂ ਗਰਗ ਨੇ ਪ੍ਰਾਪਤ ਕੀਤਾ ।