ਲਖਨਊ – ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਨੂੰ ਬਿਹਾਰ ਤੋਂ ਬਾਹਰ ਕੀਤਾ ਸੀ, ਹੁਣ ਉਸੇ ਤਰ੍ਹਾਂ ਯੂਪੀ ਤੋਂ ਭਜਾਵਾਂਗੇ ਅਤੇ ਕੁਝ ਦਿਨਾਂ ਬਾਅਦ ਇਸ ਨੂੰ ਦੇਸ਼ ਵਿੱਚੋਂ ਖਦੇੜਨਾ ਹੈ। ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਸਮਾਗਮ ਵਿੱਚ ਪਹੁੰਚੇ ਲਾਲੂ ਪ੍ਰਸਾਦ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ।
ਸਮਾਜਵਾਦੀ ਪਾਰਟੀ ਵੱਲੋਂ ਅੱਜ ਰਜਤ ਜਿਅੰਤੀ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਸਿ਼ਵਪਾਲ ਯਾਦਵ ਇੱਕਠੇ ਇੱਕ ਮੰਚ ਤੇ ਵੇਖੇ ਗਏ। ਉਹ ਨਾ ਸਿਰਫ਼ ਇੱਕਠੇ ਨਜ਼ਰ ਆਏ ਬਲਿਕ ਆਪਸ ਵਿੱਚ ਗੱਲਬਾਤ ਕਰਦੇ ਵੀ ਵਿਖਾਈ ਦਿੱਤੇ। ਇਸ ਸਮਾਗਮ ਵਿੱਚ ਲਾਲੂ ਪ੍ਰਸਾਦ ਯਾਦਵ, ਸ਼ਰਦ ਯਾਦਵ ਅਤੇ ਐਚਡੀ ਦੇਵਗੌੜਾ ਆਦਿ ਨੇਤਾ ਸ਼ਾਮਿਲ ਹੋਏ। ਇਸ ਮੌਕੇ ਜਦੋਂ ਸ਼ਰਦ ਯਾਦਵ ਨੂੰ ਮਹਾਂਗਠਬੰਧਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਜੇ ਕੋਈ ਗੱਲਬਾਤ ਨਹੀਂ ਹੋਈ।
ਲਾਲੂ ਪ੍ਰਸਾਦ ਯਾਦਵ ਨੇ ਇਸ ਦੌਰਾਨ ਕਿਹਾ ਕਿ ਅਸਾਂ ਜਿਸ ਤਰ੍ਹਾਂ ਬਿਹਾਰ ਤੋਂ ਭਾਜਪਾ ਨੂੰ ਖਦੇੜਿਆ ਸੀ ਉਸੇ ਤਰ੍ਹਾਂ ਭਾਜਪਾ ਨੂੰ ਦੇਸ਼ ਵਿੱਚੋਂ ਖਦੇੜਨਾ ਹੈ, ਇਸ ਨੂੰ ਗਿੱਦੜ ਵਾਂਗ ਦੇਸ਼ ਤੋਂ ਬਾਹਰ ਕੱਢਣਾ ਹੈ।